Patiala: September 23, 2021
 
Tanishbir Kaur Sandhu of M M Modi College wins Silver Medal in International ASBC Asian Youth Boxing Championship at Dubai
 
Tanishbir Kaur Sandhu of M M Modi College, Patiala has won Silver Medal in Light Heavyweight Category of Boxing in the International ASBC Asian Youth Men and Women Boxing Championship, 2021 held at Dubai, UAE from August 17-31, 2021. She has won a prize money of 3000$ Prize Money. Principal Dr. Khushvinder Kumar honoured Tanishbir Kaur for her distinguished achievement in the field of sports. He said that college will provide all necessary facilities to enable her to win in the future also. By winning this medal she has qualified for Common Wealth Games.
 
Tanishbir Kaur Sandhu is also winner of the Gold Medal in ASBC Asian Junior (Men and Women) Boxing Championship UAE 2019 and Silver Medal in Third Nations’ Cup 2019-20, Serbia.
 
Dr. Nishan Singh, Dean, Sports of the College congratulated Tanishbir Kaur Sandhu. Principal applauded the sincere efforts of the teachers-in-charge of sports activities of Dr. Harneet Singh and Prof. (Ms.) Mandeep Kaur.
 
ਪਟਿਆਲਾ: 23 ਸਤੰਬਰ, 2021
 
ਮੋਦੀ ਕਾਲਜ ਦੀ ਵਿਦਿਆਰਥਣ ਤਾਨਿਸ਼ਬੀਰ ਕੌਰ ਸੰਧੂ ਨੇ ਅੰਤਰਰਾਸ਼ਟਰੀ ਏ.ਐਸ.ਬੀ.ਸੀ. ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਗਮਾ
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਵਿਦਿਆਰਥਣ, ਤਾਨਿਸ਼ਬੀਰ ਕੌਰ ਸੰਧੂ ਨੇ 17-31 ਅਗਸਤ, 2021 ਨੂੰ ਦੁਬਈ ਵਿੱਚ ਹੋਈ ਅੰਤਰਰਾਸ਼ਟਰੀ ਏ.ਐਸ.ਬੀ.ਸੀ. ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਅਤੇ ਦੇਸ਼ ਲਈ ਮਾਨਯੋਗ ਪ੍ਰਾਪਤੀ ਕੀਤੀ ਹੈ। ਇਸ ਦੇ ਨਾਲ ਹੀ ਉਸਨੇ 3000 ਡਾਲਰ ਦੀ ਇਨਾਮੀ ਰਾਸ਼ੀ ਵੀ ਜਿੱਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਕਾਲਜ ਅਜਿਹੇ ਵਿਦਿਆਰਥੀਆਂ ਦੀ ਅਗਲੇਰੀ ਕਾਮਯਾਬੀ ਲਈ ਹਰ ਸੰਭਵ ਸਹੂਲਤ ਦੇਣ ਲਈ ਵਚਨਬੱਧ ਹੈ।ਤਾਨਿਸ਼ਬੀਰ ਕੌਰ ਸੰਧੂ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕਰਨ ਨਾਲ ਅਗਲੇ ਸਾਲ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਸ਼ਾਮਲ ਹੋਣ ਲਈ ਕੁਆਲੀਫਾਈ ਕਰ ਗਈ ਹੈ।
ਤਾਨਿਸ਼ਬੀਰ ਕੌਰ ਸੰਧੂ ਨੇ ਇਸ ਤੋਂ ਪਹਿਲਾਂ ਏ.ਐਸ.ਬੀ.ਸੀ. ਏਸ਼ੀਅਨ ਜੂਨੀਅਰ (ਪੁਰਸ਼ ਅਤੇ ਮਹਿਲਾ) ਬਾਕਸਿੰਗ ਚੈਂਪੀਅਨਸ਼ਿਪ ਯੂ.ਏ.ਈ. 2019 ਵਿੱਚ ਸੋਨੇ ਦਾ ਤਗਮਾ ਅਤੇ ਥਰਡ ਨੇਸ਼ਨਜ਼ ਕੱਪ 2019-20, ਸਰਬੀਆ ਵਿੱਚ ਵੀ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ।
ਕਾਲਜ ਦੇ ਡੀਨ ਸਪੋਰਟਸ, ਡਾ. ਨਿਸ਼ਾਨ ਸਿੰਘ ਨੇ ਇਸ ਉੱਚ ਪੱਧਰੀ ਪ੍ਰਾਪਤੀ ਲਈ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ। ਇਸ ਅਵਸਰ ਤੇ ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਵੀ ਹਾਜ਼ਰ ਸਨ।