Multani Mal Modi College’s Educational Tour Explores the Cultural and Historical Tapestry of Mussoorie and Dehradun
 
Patiala, April 1, 2025
 
 
Multani Mal Modi College, Patiala, renowned for its innovative pedagogical approaches, recently concluded a transformative three day’s educational tour to the picturesque hill stations of Mussoorie and Dehradun from 29th March to 31st March, 2025. Organized by the Department of Social Sciences, the programme successfully blended academic rigor with experiential learning, offering 85 participating students unparalleled opportunities to engage with the region’s rich historical, cultural, and geographical heritage under the able guidance of Principal Dr. Neeraj Goyal and a team of dedicated faculty coordinators.
Principal Dr. Neeraj Goyal emphasized the tour’s importance in bridging theoretical knowledge with practical application, stating it demonstrated the college’s commitment to innovative multimodal pedagogy.
The meticulously crafted itinerary provided students with a multidimensional learning experience that transcended traditional classroom boundaries. In Dehradun, students conducted in-depth architectural observations of the historical buildings and rich forest areas. They also visited the Robber’s Cave which is a narrow limestone formation with a river flowing through it, offering a blend of adventure and eco-centric landscapes. Right from the visit to a modern bazaar around Clock Tower (Ghanta Ghar) the famous landmark to the Tibetan Buddhist Temple the students enjoyed the unmatched beauty of the local culture.
The second day at Mussoorie, the “Queen of Hills,” served as a living laboratory for colonial history and literary heritage. Students visited the Christ Church, one of North India’s oldest churches built in 1836, comparing its Gothic revival features with contemporary structures. The educational visit to the home of Ruskin Bond, the world famous story writer and the historic Cambridge Book Depot along with Landour Cafe allowed students to connect the town’s literary legacy with their own academic pursuits. The adventure learning component included an 18-km trekking route covering Cloud’s End, Lal Tibba and other colonial landmarks, where students practiced geographical surveying techniques while appreciating the region’s natural beauty. The famous Kempty fall was the main attraction here.
The tour’s innovative pedagogical approach incorporated multiple experiential learning modules. Culinary experiences introduced students to Garhwali and Tibetan cuisines, with tastings of traditional dishes like milk with jalebi and various other nutritious dishes. Photography assignments challenged participants to capture cultural syncretism in urban landscapes, while daily academic journals documented their evolving understanding of the region’s complex heritage. These immersive activities yielded significant academic outcomes, including a detailed report and literary notes.
The tour’s academic rigor was maintained through the diligent efforts of faculty coordinators including tour in charge, Prof. Jagdeep Kaur (Geography Department), Dr. Rupinder Singh, Dr. Deepak Kumar, Prof. Talwinder Singh (Punjabi Department) Prof. Gaganpreet Kaur, Prof. Amandeep Kaur (Department of English) and Dr. Kuldeep Kaur, department of Journalism and Mass communication
 

ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਮਸੂਰੀ ਅਤੇ ਦੇਹਰਾਦੂਨ ਸ਼ਹਿਰਾਂ ਦਾ ਤਿੰਨ ਰੋਜ਼ਾ ਸਭਿਆਚਾਰਕ ਇਤਿਹਾਸਕ ਵਿੱਦਿਅਕ ਦੌਰਾ ਆਯੋਜਿਤ

 
ਪਟਿਆਲਾ: 1 ਅਪਰੈਲ, 2025
 
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਦੀ ਆਮ ਜਾਣਕਾਰੀ ਵਿੱਚ ਵਿੱਚ ਵਾਧਾ ਕਰਨ ਅਤੇ ਉਹਨਾਂ ਨੂੰ ਨਿਵੇਕਲੇ ਢੰਗਾਂ ਨਾਲ ਦੇਹਰਾਦੂਨ ਤੇ ਮਸੂਰੀ ਸ਼ਹਿਰਾਂ ਦੇ ਸਭਿਆਚਾਰਕ-ਇਤਿਹਾਸ ਨਾਲ ਰੂਬਰੂ ਕਰਵਾਉਣ ਲਈ ਤਿੰਨ ਰੋਜ਼ਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ ਕਾਲਜ ਦੇ ਸੋਸ਼ਲ ਸਾਇੰਸਿਜ਼ ਵਿਭਾਗ ਵੱਲੋਂ 29 ਮਾਰਚ ਤੋਂ 31 ਮਾਰਚ ਤੱਕ ਆਯੋਜਿਤ ਕੀਤੇ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਹਨਾਂ ਸ਼ਹਿਰਾਂ ਦੀ ਵਿਰਾਸਤ, ਸਭਿਆਚਾਰਕ ਪਰੰਪਰਾਵਾਂ ਅਤੇ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਹਨਾਂ ਨੂੰ ਘੁੰਮਣ-ਫਿਰਨ ਦਾ ਮੌਕਾ ਦੇਣਾ ਸੀ। ਕਾਲਜ ਪ੍ਰਿੰਸੀਪਲ ਡਾ.ਨੀਰਜ ਗੋਇਲ ਅਤੇ ਵਿਭਾਗ ਦੇ ਅਧਿਆਪਕਾਂ ਦੀ ਸੁਚੱਜੀ ਦੇਖ-ਰੇਖ ਵਿੱਚ ਮੁਕੰਮਲ ਹੋਏ ਇਸ ਦੌਰੇ ਦਾ ਵਿਦਿਆਰਥੀਆਂ ਨੇ ਭਰਪੂਰ ਲਾਭ ਲਿਆ।
ਵਿਦਿਆਰਥੀਆਂ ਨੂੰ ਇਸ ਵਿੱਦਿਅਕ ਦੌਰੇ ਲਈ ਰਵਾਨਾ ਕਰਦਿਆਂ ਪ੍ਰਿੰਸੀਪਲ ਡਾ.ਨੀਰਜ ਗੋਇਲ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਲਾਸ-ਰੂਮ ਦੀ ਵਲਗਣ ਤੋਂ ਬਾਹਰ ਨਿਕਲ ਕੇ ਵੱਖਰੇ ਤਰ੍ਹਾਂ ਦੇ ਤਜਰਬੇ ਅਤੇ ਸਿਖਲਾਈ ਦਾ ਮੌਕਾ ਮਿਲਦਾ ਹੈ ਜੋ ਕਿ ਵਿਦਿਆਰਥੀ ਜੀਵਣ ਵਿੱਚ ਬੇਹੱਦ ਜ਼ਰੂਰੀ ਹੈ।
ਇਸ ਵਿੱਦਿਅਕ ਦੌਰ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਦੇਹਰਾਦੂਨ ਸ਼ਹਿਰ ਦੀ ਪੁਰਾਤਨ ਇਮਾਰਤਸਾਜ਼ੀ ਅਤੇ ਜੰਗਲਾਤ ਖੇਤਰਾਂ ਦਾ ਅਧਿਐਨ ਕੀਤਾ।ਉਹਨਾਂ ਨੇ ‘ਰੋਬਰਜ਼ ਕੇਵ’ ਤੇ ਇਸ ਦੇ ਨਾਲ ਵਗਦੇ ਝਰਨਿਆਂ ਨੂੰ ਦੇਖਿਆ।ਸ਼ਹਿਰ ਦੇ ਘੰਟਾ-ਘਰ ਦੇ ਆਸ-ਪਾਸ ਦੇ ਖ਼ੂਬਸੂਰਤ ਬਜ਼ਾਰਾਂ ਦੇ ਨਾਲ-ਨਾਲ ਉਹਨਾਂ ਨੇ ਤਿੱਬਤੀਆਂ ਦੇ ਇੱਕ ਪ੍ਰਸਿੱਧ ਮੰਦਰ ਦਾ ਦੌਰਾ ਵੀ ਕੀਤਾ।
ਦੂਜੇ ਦਿਨ “ਕਵੀਨ ਆਫ਼ ਹਿਲਜ਼” ਮਸੂਰੀ ਨੇ ਵਿਦਿਆਰਥੀਆਂ ਲਈ ਇਤਿਹਾਸ ਅਤੇ ਸਾਹਿਤਕ ਵਿਰਾਸਤ ਸਮਝਣ ਲਈ ਇੱਕ ਜੀਵੰਤ ਪ੍ਰਯੋਗਸ਼ਾਲਾ ਵਾਲਾ ਕਾਰਜ ਕੀਤਾ।ਵਿਦਿਆਰਥੀਆਂ ਨੇ ਕ੍ਰਾਈਸਟ ਚਰਚ ਦਾ ਦੌਰਾ ਕੀਤਾ, ਜੋ ਕਿ 1836 ਵਿੱਚ ਬਣਿਆ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚੋਂ ਇੱਕ ਚਰਚ ਹੈ। ਵਿਦਿਆਰਥੀਆਂ ਨੇ ਇਸ ਚਰਚ ਦੀਆਂ ਗੋਥਿਕ ਪੁਨਰ ਸੁਰਜੀਤ ਵਿਸ਼ੇਸ਼ਤਾਵਾਂ ਦੀ ਤੁਲਨਾ ਸਮਕਾਲੀ ਢਾਂਚਿਆਂ ਨਾਲ ਕੀਤੀ। ਵਿਸ਼ਵ-ਪ੍ਰਸਿੱਧ ਗਲਪ ਲੇਖਕ ਰਸਕਿਨ ਬਾਂਡ ਦਾ ਘਰ,ਇਤਿਹਾਸਕ ਕੈਂਬਰਿਜ ਬੁੱਕ ਡਿਪੂ ਅਤੇ ਲੈਂਡਰ ਕੈਫ਼ੇ ਦੇ ਵਿੱਦਿਅਕ ਦੌਰਿਆਂ ਦੇ ਨਾਲ-ਨਾਲ ਵਿਦਿਆਰਥੀ ਸ਼ਹਿਰ ਦੀ ਸਾਹਿਤਕ ਵਿਰਾਸਤ ਨੂੰ ਆਪਣੇ ਅਕਾਦਮਿਕ ਕੰਮਾਂ ਨਾਲ ਜੋੜਨ ਵਿੱਚ ਕਾਮਯਾਬ ਰਹੇ।ਉਹਨਾਂ ਨੇ ਸਾਹਿਤਕ ਗਤੀਵਿਧੀਆਂ ਵਜੋਂ ਕਲਾਉਡਜ਼ ਐਂਡ ਅਤੇ ਲਾਲ ਟਿੱਬਾ ਵਰਗੀਆਂ ਇਤਿਹਾਸਿਕ ਥਾਵਾਂ ਤੇ 18 ਕਿੱਲੋਮੀਟਰ ਦੀ ਟਰੈਕਿੰਗ ਵੀ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੇ ਵਿਲੱਖਣ ਢੰਗ ਦੀਆਂ ਸਿਖਲਾਈ ਤਕਨੀਕਾਂ ਨਾਲ ਉਸ ਖੇਤਰ ਦੀ ਬਣਤਰ ਅਤੇ ਵਾਤਾਵਰਨ ਨੂੰ ਸਮਝਿਆ ਅਤੇ ਉਸ ਬਾਰੇ ਰਿਪੋਰਟਾਂ ਤਿਆਰ ਕੀਤੀਆਂ।ਵਿਦਿਆਰਥੀਆਂ ਨੇ ਬਾਅਦ ਵਿੱਚ ਉਸ ਇਲਾਕੇ ਦੇ ਖਾਣ-ਪੀਣ ਅਤੇ ਮਸ਼ਹੂਰ ਵਿਅੰਜਨਾਂ ਦਾ ਜ਼ਾਇਕਾ ਲਿਆ।ਇਹਨਾਂ ਪਕਵਾਨਾਂ ਵਿੱਚ ਤਿੱਬਤੀਅਨ ਅਤੇ ਗੜ੍ਹਵਾਲੀ ਭੋਜਨ ਪ੍ਰਮੁੱਖ ਸਨ। ਫ਼ੋਟੋਗਰਾਫੀ ਅਸਾਈਨਮੈਂਟਾਂ ਨੇ ਵਿਦਿਆਰਥੀਆਂ ਨੂੰ ਉੱਥੋਂ ਦੇ ਲੈਂਡਸਕੇਪਾਂ ਵਿੱਚੋਂ ਇਤਿਹਾਸਿਕ ਅਤੇ ਸਭਿਆਚਾਰਕ ਕਾਰਕਾਂ ਨੂੰ ਆਪਣੇ ਕੈਮਰੇ ਦੀ ਅੱਖ ‘ਚ ਕੈਦ ਕਰਨ ਦਾ ਮੌਕਾ ਦਿੱਤਾ ਅਤੇ ਰੋਜ਼ਾਨਾ ਅਕਾਦਮਿਕ ਚਰਚਾਵਾਂ ਨੇ ਉਸ ਖੇਤਰ ਦੀ ਗੁੰਝਲਦਾਰ ਵਿਰਾਸਤ ਬਾਰੇ ਉਨ੍ਹਾਂ ਦੀ ਵਿਕਸਤ ਹੋ ਰਹੀ ਸਮਝ ਨੂੰ ਦਸਤਾਵੇਜ਼ੀ ਰੂਪ ਦਿੱਤਾ।ਇਹਨਾਂ ਗਤੀਵਿਧੀਆਂ ਉਪਰੰਤ ਵਿਦਿਆਰਥੀਆਂ ਨੇ ਇਸ ਵਿੱਦਿਅਕ ਦੌਰੇ ਬਾਰੇ ਅਨੇਕਾਂ ਰਿਪੋਰਟਾਂ ਵੀ ਪ੍ਰਸਤੁਤ ਕੀਤੀਆਂ।

ਇਸ ਵਿੱਦਿਅਕ ਦੌਰੇ ਦੇ ਇੰਚਾਰਜ ਪ੍ਰੋ. ਜਗਦੀਪ ਕੌਰ (ਭੂਗੋਲ ਵਿਭਾਗ) ਸਮੇਤ ਡਾ.ਰੁਪਿੰਦਰ ਸਿੰਘ, ਡਾ. ਦੀਪਕ ਕੁਮਾਰ, ਪ੍ਰੋ. ਤਲਵਿੰਦਰ ਸਿੰਘ (ਪੰਜਾਬੀ ਵਿਭਾਗ), ਪ੍ਰੋ. ਗਗਨਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ: ਸੁਖਪਾਲ ਸ਼ਰਮਾ (ਅੰਗਰੇਜ਼ੀ ਵਿਭਾਗ) ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਡਾ. ਕੁਲਦੀਪ ਕੌਰ ਨੇ ਵਿਦਿਆਰਥੀਆਂ ਦੀ ਸੁਚੱਜੀ ਅਗਵਾਈ ਕੀਤੀ।

List of participants