Multani Mal Modi College hosts Yuvamanthan – 2025: A Successful Intra College Model United Nations Conference
Patiala: March 25, 2025
Multani Mal Modi College with support of Department of English organized Yuvamanthan – 2025, an Intra College Model United Nations conference that aimed to engage and empower students in diplomatic discourse and international relations. Sh. Bharat Bhushan, a distinguished figure from Comrade Bhim Singh School of Eminence in Dirba, Sangrur presided as the chief guest.
College Principal Dr. Neeraj Goyal inaugurated the progamme and said that India’s Vision 2047 outlines the nation’s goals for development by its 100th anniversary of independence, aiming for a prosperous, inclusive, and sustainable future. Central to this vision is critical global dialogue, policy making and strategic negotiations.
Chief Guest Sh. Bharat Bhushan said that the key initiatives of United Nations address – the evolving job landscape influenced by technology, while Peace building and Reconciliation efforts focus on fostering social cohesion and conflict resolution. He also added that the themes of this event, global strategies to combat Cyber threats, to enhance digital security, Safety of the women, economic conditions etc. are important to understand the current global order.
Dr. Vaneet Kaur, Head, English Department said that by fostering a platform for dialogue and collaboration, Yuvamanthan aimed to inspire the next generation of leaders to advocate for peace and cooperation on a global scale. The organizing committee is committed to continuing this initiative and providing students with opportunities to voice their perspectives on crucial international matters.
Yuvamanthan gathered participants from various departments of the college who simulated United Nations proceedings. Delegates debated pressing global issues, honing their public speaking, negotiation, and leadership skills in a collaborative environment
Ekamjot Kaur, member of the student organising committee said that “The success of Yuvamanthan – 2025 showcases the remarkable talent and potential of our youth. It is heartening to see students engage thoughtfully with global issues and demonstrate the willingness to collaborate for a better future.”
Another participating student said that the Model United Nations (MUN) program is essential for education and personal development, as it enables participants to gain a deeper understanding of global issues, develop critical skills such as public speaking, research, negotiation, and teamwork, and fosters civic engagement and cultural awareness.
The participants also got awards and prizes under various categories
In this event, Gurchet Singh Luthra won the award for the Best Photographer and Nishtha won the award for the Best Journalist. The prize for the Best Caricatursit was bagged by Kiranpreet Kaur. The award for the Best Delegate was won by Noorpreet Kaur (Saudi Arabia) and Abhay Singh (Isreal) got High Commendation for their good performance.
Another student Chirag Pathak (New Zealand) got verbal mention while Sargun Kaur (Belgium) got special mention.
In the AIPPM committee proceedings Best Delegate was Rahul Gandhi while
High Commendation won by Dharmendra Pradhan
Narendra Modi and Navjot Singh Sidhu got special mention
Priyanka Gandhi and Uddhav Thackrey got Honourable Mentions.
The stage was conducted by Prof. Gaganpreet Kaur. Dr. Bhanvi Wadhawan presented the report of MUN.
Principal Dr. Neeraj Goyal appreciated the efforts of organising committee comprising of Dr. Vaneet Kaur, Dr. Bhanvi Wadhawan, Dr. Harleen Kaur, Prof. Harpreet Singh, Prof. Amandeep Kaur, Prof. Maninder Kaur, Prof. Sukhpal Sharma and Prof. Ravinder Singh Bhangu.
ਮੁਲਤਾਨੀ ਮੱਲ ਮੋਦੀ ਕਾਲਜ ‘ਚ ਯੁਵਾਮੰਥਨ – 2025: ਇੰਟਰ-ਕਾਲਜ ਮਾਡਲ ਯੂਨਾਈਟਡ ਨੇਸ਼ਨਸ ਸੰਮੇਲਨ
ਪਟਿਆਲਾ, 25 ਮਾਰਚ 2025
ਮੁਲਤਾਨੀ ਮੱਲ ਮੋਦੀ ਕਾਲਜ ਨੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਯੁਵਾਮੰਥਨ – 2025, ਇੰਟਰ-ਕਾਲਜ ਮਾਡਲ ਯੂਨਾਈਟਡ ਨੇਸ਼ਨਸ ਸੰਮੇਲਨ ਦਾ ਆਯੋਜਨ ਕੀਤਾ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਰਾਜਨੀਤਿਕ ਚਰਚਾ ਅਤੇ ਅੰਤਰਰਾਸ਼ਟਰੀ ਸੰਬੰਧਾਂ ਬਾਰੇ ਜਾਗਰੂਕ ਕਰਨਾ ਅਤੇ ਸਿੱਖਿਅਤ ਕਰਨਾ ਸੀ। ਕਾਮਰੇਡ ਭੀਮ ਸਿੰਘ ਸਕੂਲ ਆਫ ਐਮੀਨੈਂਸ, ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਤੋਂ ਆਏ ਪ੍ਰਿੰਸੀਪਲ ਸ਼੍ਰੀ ਭਾਰਤ ਭੂਸ਼ਣ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ “ਭਾਰਤ ਵਿਜ਼ਨ 2047” ਦੇਸ਼ ਦੀ ਆਜ਼ਾਦੀ ਦੇ 100ਵੇਂ ਵਰ੍ਹੇ ਦੀ ਯੋਜਨਾ ਤਹਿਤ ਭਾਰਤ ਦੇ ਵਿਕਾਸ ਅਤੇ ਟਿਕਾਊ ਭਵਿੱਖ ਲਈ ਨੀਤੀ ਰਚਣ ਦੀ ਗੱਲ ਕਰਦੀ ਹੈ। ਇਸ ਵਿਜ਼ਨ ਦਾ ਕੇਂਦਰੀ ਹਿੱਸਾ ਵਿਆਪਕ ਚਰਚਾ, ਨੀਤੀ ਨਿਰਧਾਰਨ ਅਤੇ ਸਹੀ ਰਣਨੀਤੀ ਬਣਾਉਣਾ ਹਨ।
ਮੁੱਖ ਮਹਿਮਾਨ ਸ਼੍ਰੀ ਭਾਰਤ ਭੂਸ਼ਣ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀਆਂ ਮੁੱਖ ਨੀਤੀਆਂ ਟੈਕਨੋਲੋਜੀ ਦੇ ਖੇਤਰ ‘ਚ ਬਦਲ ਰਹੀ ਨੁਹਾਰ, ਸ਼ਾਂਤੀ ਦੀ ਸਥਾਪਨਾ ਅਤੇ ਹੱਲ ਲਈ ਕੀਤੇ ਜਾਂਦੇ ਯਤਨਾਂ ਨਾਲ ਜੁੜੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਮਾਗਮ ਦੇ ਵਿਸ਼ੇ, ਸਾਈਬਰ ਚੁਣੌਤੀਆਂ ਨੂੰ ਨਜਿੱਠਣਾ, ਡਿਜ਼ੀਟਲ ਸੁਰੱਖਿਆ ਵਧਾਉਣਾ, ਮਹਿਲਾਵਾਂ ਦੀ ਸੁਰੱਖਿਆ, ਆਰਥਿਕ ਹਾਲਾਤ ਆਦਿ, ਮੌਜੂਦਾ ਗਲੋਬਲ ਢਾਂਚੇ ਨੂੰ ਸਮਝਣ ਲਈ ਮਹੱਤਵਪੂਰਨ ਹਨ।
ਡਾ. ਵਿਨੀਤ ਕੌਰ, ਮੁਖੀ, ਅੰਗਰੇਜ਼ੀ ਵਿਭਾਗ ਨੇ ਕਿਹਾ ਕਿ ਯੁਵਾਮੰਥਨ ਨੇ ਵਾਦ-ਵਿਵਾਦ ਅਤੇਰਾਸ਼ਟਰਾਂ ਦੇ ਆਪਸੀ ਸਹਿਯੋਗ ਲਈ ਇੱਕ ਮੰਚ ਮੁਹੱਈਆ ਕਰਕੇ, ਅਗਲੀ ਪੀੜ੍ਹੀ ਦੇ ਨੌਜਵਾਨ ਨੇਤਾਵਾਂ ਨੂੰ ਸ਼ਾਂਤੀ ਅਤੇ ਸਹਿਕਾਰਤਾ ਦੀ ਵਕਾਲਤ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਗਠਨ ਕਮੇਟੀ ਭਵਿੱਖ ‘ਚ ਵੀ ਵਿਦਿਆਰਥੀਆਂ ਨੂੰ ਮਹੱਤਵਪੂਰਨ ਅੰਤਰਰਾਸ਼ਟਰੀ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਇਹ ਮੌਕੇ ਮੁਹੱਈਆ ਕਰਾਉਣ ਲਈ ਵਚਨਬੱਧ ਹੈ।
ਯੁਵਾਮੰਥਨ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਯੂ.ਐੱਨ. ਦੀ ਕਾਰਵਾਈ ਦੀ ਨਕਲ (simulation) ਕਰਦੇ ਹੋਏ, ਵਿਸ਼ਵ ਪੱਧਰੀ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਤੀਨਿਧੀਆਂ ਨੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕਰਕੇ ਆਪਣੀ ਭਾਸ਼ਣ, ਵਾਰਤਾਲਾਪ ਅਤੇ ਅਗਵਾਈ-ਕਲਾ ਨੂੰ ਹੋਰ ਨਿਖਾਰਿਆ।
ਏਕਮਜੋਤ ਕੌਰ, ਸੰਯੋਜਕ ਕਮੇਟੀ ਦੇ ਮੈਂਬਰ ਨੇ ਕਿਹਾ, “ਯੁਵਾਮੰਥਨ – 2025 ਦੀ ਸਫ਼ਲਤਾ ਸਾਡੇ ਨੌਜਵਾਨਾਂ ਦੀਆਂ ਸ਼ਾਨਦਾਰ ਯੋਗਤਾਵਾਂ ਅਤੇ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਇਹ ਦੇਖ ਕੇ ਮਨ ਪ੍ਰਸੰਨ ਹੁੰਦਾ ਹੈ ਕਿ ਵਿਦਿਆਰਥੀ ਅੰਤਰ-ਰਾਸ਼ਟਰੀ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹਨ ਅਤੇ ਇੱਕ ਚੰਗੇ ਭਵਿੱਖ ਲਈ ਆਪਸੀ ਸਹਿਯੋਗ ਦਿਖਾਉਂਦੇ ਹਨ।”
ਇਸ ਸੰਮੇਲਨ ਦੌਰਾਨ ਕਈ ਵਿਦਿਆਰਥੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਇਨਾਮ ਅਤੇ ਮਾਣ-ਸਨਮਾਨ ਦਿੱਤੇ ਗਏ।
ਸੰਯੁਕਤ ਰਾਸ਼ਟਰ ਮਹਾਂਸਭਾ ਮੁਕਾਬਲੇ ‘ਚ ਨੂਰਪ੍ਰੀਤ ਕੌਰ (ਸਾਊਦੀ ਅਰਬ ਦੇ ਪ੍ਰਤੀਨਿਧ) ਨੇ ਸਭ ਤੋਂ ਵਧੀਆ ਡੈਲੀਗੇਟ ਦਾ ਇਨਾਮ ਜਿੱਤਿਆ, ਜਦੋਂ ਕਿ ਅਭੈ ਸਿੰਘ (ਇਜ਼ਰਾਈਲ ਦੇ ਪ੍ਰਤੀਨਿਧ ਨੇ) ਨੇ ਹਾਈ ਕਮੈਂਡੇਸ਼ਨ ਪ੍ਰਾਪਤ ਕੀਤਾ। ਸਰਗੁਣ ਕੌਰ (ਬੈਲਜੀਅਮ ਦੇ ਪ੍ਰਤੀਨਿਧ) ਦਾ “ਵਿਸ਼ੇਸ਼ ਜ਼ਿਕਰ ਹੋਇਆ।
ਅੰਤਰਰਾਸ਼ਟਰੀ ਪ੍ਰੈਸ ਕਮੇਟੀ ਵਿਚੋਂ ਗੁਰਚੇਤ ਸਿੰਘ ਲੁਥਰਾ ਨੇ ਸਭ ਤੋਂ ਵਧੀਆ ਫੋਟੋਗ੍ਰਾਫ਼ਰ ਦਾ ਖ਼ਿਤਾਬ ਜਿੱਤਿਆ। ਨਿਸ਼ਠਾ ਨੂੰ ਸਭ ਤੋਂ ਵਧੀਆ ਪੱਤਰਕਾਰ ਚੁਣਿਆ ਗਿਆ। ਕਿਰਨਪ੍ਰੀਤ ਕੌਰ ਨੇ ਸਭ ਤੋਂ ਵਧੀਆ ਕਾਰਟੂਨਿਸਟ (Caricaturist) ਦਾ ਇਨਾਮ ਹਾਸਲ ਕੀਤਾ।
ਸਰਵ ਭਾਰਤੀ ਰਾਜਨੀਤਿਕ ਪਾਰਟੀ ਸੰਮੇਲਨ:- ਵਿੱਚ ਐਸ਼ਲੀਨ ਕੌਰ (ਰਾਹੁਲ ਗਾਂਧੀ) ਨੂੰ
ਸਰਵੋਤਮ ਡੈਲੀਗੇਟ ਹੋਣ ਲਈ ਸਨਮਾਨਿਆ ਕੀਤਾ ਗਿਆ। ਹਾਈ ਕਮੈਂਡੇਸ਼ਨ ਲਈ ਦੀਪਾਂਸ਼ੀ (ਧਰਮਿੰਦਰ ਪ੍ਰਧਾਨ) ਨੂੰ ਸਨਮਾਨ ਹਾਸਿਲ ਹੋਇਆ। ਆਸਥਾ ਥਪਲੀਆਲ ਜਿਸਨੇ ਸ਼੍ਰੀ ਨਰਿੰਦਰ ਮੋਦੀ ਦਾ ਰੋਲ ਨਿਭਾਇਆ, ਦਾ ਖਾਸ ਜ਼ਿਕਰ ਹੋਇਆ। ਇਸਤੋਂ ਇਲਾਵਾ ਜਯਾਂਤ ਕੌਰ (ਨਵਜੋਤ ਸਿੰਘ ਸਿੱਧੂ) ਅਤੇ ਐਸ਼ਲੀਨ ਕੌਰ (ਰਾਹੁਲ ਗਾਂਧੀ) ਦਾ ਵੀ ਖ਼ਾਸ ਜ਼ਿਕਰ ਹੋਇਆ। ਉਰਵਸ਼ੀ ਸ਼ਰਮਾ (ਪ੍ਰਿਅੰਕਾ ਗਾਂਧੀ) ਅਤੇ ਤਿਸ਼ਾ ਚਾਵਲਾ ( ਊਧਵ ਠਾਕਰੇ ) ਦਾ ਆਦਰਯੋਗ ਜ਼ਿਕਰ ਹੋਇਆ।
ਇਸ ਮੌਕੇ ਸਟੇਜ ਸੰਚਾਲਨ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਗਗਨਪ੍ਰੀਤ ਕੌਰ ਨੇ ਕੀਤਾ। ਡਾ. ਭਾਨਵੀ ਵਧਾਵਨ ਨੇ ਐਮ.ਯੂ.ਐਨ. ਦੀ ਰਿਪੋਰਟ ਪੇਸ਼ ਕੀਤੀ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਪ੍ਰਬੰਧਕੀ ਕਮੇਟੀ ਦੇ ਕੰਮਕਾਰ ਦੀ ਸ਼ਲਾਘਾ ਕੀਤੀ ਜਿਸ ਵਿੱਚ ਡਾ. ਵਨੀਤ ਕੌਰ, ਡਾ. ਭਾਨਵੀ ਵਧਾਵਨ, ਡਾ. ਹਰਲੀਨ ਕੌਰ, ਪ੍ਰੋਫੈਸਰ ਹਰਪ੍ਰੀਤ ਸਿੰਘ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਮਨਿੰਦਰ ਕੌਰ, ਪ੍ਰੋਫੈਸਰ ਸੁਖਪਾਲ ਸ਼ਰਮਾ, ਪ੍ਰੋਫੈਸਰ ਕੁਲਦੀਪ ਕੌਰ ਅਤੇ ਪ੍ਰੋਫੈਸਰ ਰਵਿੰਦਰ ਸਿੰਘ ਸ਼ਾਮਿਲ ਸਨ ।