Free Summer Workshops on Artificial Intelligence, Drone flying, Accounting Software and English Communication Skills at Multani Mal Modi College
Patiala: 13 June 2024
Multani Mal Modi College Patiala is organising free of cost Summer Workshops for the school students to engage them with career-oriented and industry focused skills and expertise in the field of emerging Artificial intelligence technologies, the structural and functional operations of latest Drone machinery, the Art and Science of English communication skills and the market oriented latest Accounting Software Tally.
These workshops will be organised under the guidance of college principal Dr. Neeraj Goyal. He said that our college is committed for providing cutting edge technical trainings and world class learning environment for the students. These workshops will be conducted free of cost so that students from each and every section of the society may participate and learn these emerging but necessary technological innovations. He said that any students who have qualified 10+2 (Any stream) in 2024 are eligible for registration in these workshops. The last date for registration is 17 June, 2024.
The Workshop organising committee told that these workshops are a collective effort of Computer Science, Commerce and Management Department and English Department. He said that during these workshops the students will learn the use of Artificial intelligence, how to use the latest software Tally for Accounting, the art of good communication, language skills and the usages of drones in various day to day activities and operations.
Experienced Teachers Prof. Vinay Garg, Dr Sukhdev Singh and Dr. Vaneet Kaur will conduct the workshops. The students will get certificates on completion of the workshops.
For any further enquiries and registration students may visit he link…
ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਕੈਰਿਅਰ ਮੁਖੀ ਕੋਰਸਾਂ ਆਰਟੀਫਿਸ਼ਲ ਇੰਟੈਲੀਜੈਂਸ, ਡਰੋਨ ਸਿਖਲਾਈ, ਅਕਾਊਂਟਿੰਗ ਸਾਫਟਵੇਅਰ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਲਈ’ਮੁਫਤ ਟਰੇਨਿੰਗ ਤੇ ਵਰਕਸ਼ਾਪਾਂ
ਪਟਿਆਲਾ: 13 ਜੂਨ, 2024
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਨੂੰ ਸਾਰਥਿਕ ਬਣਾਉਣ ਅਤੇ ਸਕੂਲੀ ਵਿਦਿਆਰਥੀਆਂ ਨੂੰ ਕੈਰੀਅਰ-ਮੁਖੀ ਤੇ ਉਦਯੋਗ ਕੇਂਦਰਿਤ ਹੁਨਰਾਂ ਵਿੱਚ ਪ੍ਰਪੱਕ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ, ਨਵੀਨਤਮ ਡਰੋਨ ਮਸ਼ੀਨਰੀ ਦੇ ਸੰਚਾਲਨ, ਅੰਗਰੇਜ਼ੀ ਸੰਚਾਰ ਦੀ ਮੁਹਾਰਤ ਅਤੇ ਅਕਾਊਟਿੰਗ ਸਾਫਟਵੇਅਰ ਟੈਲੀ ਦੀ ਸਿਖਲਾਈ ਲਈ ਮੁਫਤ ਸਮਰ ਵਰਕਸ਼ਾਪਾਂ ਆਯੋਜਿਤ ਕਰ ਰਿਹਾ ਹੈ।
ਇਹ ਵਰਕਸ਼ਾਪਾਂ ਕਾਲਜ ਪ੍ਰਿੰਸੀਪਲ ਡਾ: ਨੀਰਜ ਗੋਇਲ ਦੀ ਅਗਵਾਈ ਹੇਠ ਕਰਵਾਈਆਂ ਜਾਣਹੀਆਂ। ਅਜਿਹੀਆਂ ਵਰਕਸ਼ਾਪਾਂ ਦੀ ਅਹਿਮੀਅਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡਾ ਕਾਲਜ ਵਿਦਿਆਰਥੀਆਂ ਲਈ ਅਤਿ ਆਧੁਨਿਕ ਤਕਨੀਕੀ ਸਿਖਲਾਈ ਅਤੇ ਵਿਸ਼ਵ ਪੱਧਰੀ ਪੜਾਈ ਦਾ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹ ਵਰਕਸ਼ਾਪਾਂ ਮੁਫ਼ਤ ਕਰਵਾਈਆਂ ਜਾਣਗੀਆਂ ਤਾਂ ਜੋ ਸਮਾਜ ਦੇ ਹਰ ਵਰਗ ਦੇ ਵਿਦਿਆਰਥੀ ਇਹਨਾਂ ਵਿੱਚ ਭਾਗ ਲੈ ਸਕਣ ਅਤੇ ਜ਼ਰੂਰੀ ਤਕਨੀਕੀ ਹੁਨਰਾਂ ਨੂੰ ਸਿੱਖ ਸਕਣ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਕਾਲਜ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਦੇ ਸਦਉਪਯੋਗ ਲਈ ਕਾਲਜ ਵੱਲੋਂ ਵੱਖ-ਵੱਖ ਕੈਰਿਅਰ ਮੁਖੀ ਕੋਰਸਾਂ ਵਿੱਚ ਮੁਫ਼ਤ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10+2 ਪਾਸ (ਕੋਈ ਵੀ ਸਟਰੀਮ) ਦੀ ਮੁੱਢਲੀ ਯੋਗਤਾ ਰੱਖਣ ਵਾਲਾ ਕੋਈ ਵੀ ਵਿਦਿਆਰਥੀ ਇਨ੍ਹਾਂ ਵਰਕਸ਼ਾਪਾਂ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 17 ਜੂਨ, 2024 ਹੈ।
ਇਹਨਾਂ ਵਰਕਸ਼ਾਪਾਂ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਇਹ ਵਰਕਸ਼ਾਪਾਂ ਕੰਪਿਊਟਰ ਸਾਇੰਸ ਤੇ ਮੈਨੇਜਮੈਂਟ ਵਿਭਾਗਾਂ ਅਤੇ ਅੰਗਰੇਜ਼ੀ ਵਿਭਾਗ ਦਾ ਸਾਂਝਾ ਉਪਰਾਲਾ ਹਨ। ਇਨ੍ਹਾਂ ਵਰਕਸ਼ਾਪਾਂ ਦੌਰਾਨ ਵਿਦਿਆਰਥੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ, ਟੈਲੀ ਅਤੇ ਅਕਾਊਂਟਿੰਗ ਲਈ ਨਵੀਨਤਮ ਸਾਫਟਵੇਅਰ ਵਿਕਸਿਤ ਕਰਨ, ਅੰਗਰੇਜ਼ੀ ਭਾਸ਼ਾ ਦੇ ਸੰਚਾਰ ਦੀ ਕਲਾ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਵਿੱਚ ਡਰੋਨ ਦੀ ਵਰਤੋਂ ਕਰਨ ਬਾਰੇ ਸਿੱਖਣਗੇ।
ਇਨ੍ਹਾਂ ਵਰਕਸ਼ਾਪਾਂ ਦਾ ਸੰਚਾਲਨ ਪ੍ਰੋ: ਵਿਨੈ ਗਰਗ, ਡਾ: ਸੁਖਦੇਵ ਸਿੰਘ ਅਤੇ ਡਾ.ਵਨੀਤ ਕੌਰ ਕਰਨਗੇ। ਹਰ ਵਰਕਸ਼ਾਪ ਦੀ ਸਮਾਪਤੀ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਇਸ ਸਬੰਧੀ ਰਜਿਸਟ੍ਰੇਸ਼ਨ ਲਈ ਵਿਦਿਆਰਥੀ ਮੋਦੀ ਕਾਲਜ ਦੀ ਵੈਬਸਾਈਟ ਤੇ ਜਾ ਸਕਦੇ ਹਨ।