Patiala: July 30, 2022

Suvidha Bhagat of M. M. Modi College won Silver Medal in Khelo India Youth Games Boxing Championship

Suvidha Bhagat, a student of Multani Mal Modi College, Patiala has won Silver Medal in ‘2021-22 Khelo India Youth Games Boxing’ held at Panchkula Haryana from 8 to 13 June, 2022.

Principal Dr. Khushvinder Kumar congratulated Suvidha Bhagat for her performance and said that Modi College is committed to providing best facilities and support to sport persons of the college.

Dr. Nishan Singh, Head, sports Department also congratulated her and said that the college is proud of her achievement. Dr. Harneet Singh and Prof (Ms) Mandeep Kaur were also present in the event.

ਪਟਿਆਲਾ: 30 ਜੁਲਾਈ, 2022

ਮੋਦੀ ਕਾਲਜ ਦੀ ਵਿਦਿਆਰਥਣ ਸੁਵਿਧਾ ਭਗਤ ਨੇ ਜਿੱਤਿਆ ਖੇਲੋ ਇੰਡੀਆ ਯੂਥ ਗੇਮਸ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਵਿਦਿਆਰਥਣ ਸੁਵਿਧਾ ਭਗਤ ਨੇ 8 ਤੋਂ 13 ਜੂਨ 2022 ਤੱਕ ਪੰਚਕੁਲਾ (ਹਰਿਆਣਾ) ਵਿਖੇ ਆਯੋਜਿਤ ਹੋਏ ਖੇਲੋ ਇੰਡੀਆ ਬਾਕਸਿੰਗ ਯੂਥ ਗੇਮਸ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸੁਵਿਧਾ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਕਾਲਜ ਆਪਣੇ ਖਿਡਾਰੀਆਂ ਲਈ ਹਰ ਤਰਾਂ ਦੀਆਂ ਸੁਵਿਧਾਵਾਂ ਅਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਤੇ ਸੁਵਿਧਾ ਭਗਤ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਨੇ ਵੀ ਉਸ ਦੀ ਪ੍ਰਾਪਤੀ ਉੱਪਰ ਵਧਾਈ ਦਿੱਤੀ ਤੇ ਕਿਹਾ ਕਿ ਕਾਲਜ ਤੇ ਵਿਭਾਗ ਨੂੰ ਉਸ ਤੇ ਮਾਣ ਹੈ ਤੇ ਉਮੀਦ ਹੈ ਕਿ ਉਹ ਅਗਲੇ ਮੁਕਾਬਲਿਆਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗੀ।ਇਸ ਮੌਕੇ ਤੇ ਡਾ. ਹਰਨੀਤ ਸਿੰਘ ਤੇ ਪ੍ਰੋ. ਮਨਦੀਪ ਕੌਰ ਵੀ ਹਾਜ਼ਰ ਸਨ।