Date: 29 Oct., 2021
 
MODI COLLEGE WON OVERALL PUNJABI UNIVERSITY JUDO INTER COLLEGE CHAMPIONSHIP (BOYS AND GIRLS)
 
Multani Mal Modi College has won overall Punjabi University Inter-College Judo Championship. The Inter-College Judo Championship was organized by Multani Mal Modi College from 27 to 28 Oct., 2021. In this competition, Multani Mal Modi College, Patiala won first position in Girls category by securing 4 Gold and 3 Silver Medals with 29 points and in Boys Category Multani Mal Modi College got first runners-up position by securing 11 points and winning 4 Silver and 2 Bronze Medals.
 
In this two-day competition, overall championship (Boys and Girls) was presented to Multani Mal Modi College, Patiala. In Girls Category, Mandeep Kaur (52 kg), Vaishnavi (57 kg), Rajwinder Kaur (63 kg) and Anmol Sharma (70 kg) won Gold Medals and Jaspreet Kaur (48 kg), Kuljinder Kaur (78 kg) and Muskan Rattan (+78 kg) won Silver Medals. In Judo (Boys) Inter-College Competition, Modi College secured first runners-up position. In boys Judo team Sourabh Singh Rawat (66 kg), Sandeep Bahadur (73 kg), Deepinder Singh (80 kg) and Litlus (+100 kg) won Silver Medals and Kewal Singh (90 kg) and Gautam (-100 kg) won Bronze Medals.
 
On this occasion college Principal Dr. Khushvinder Kumar congratulated the Champion Judo teams, sports persons and appreciated the efforts of Dr. Nishan Singh, Dean Sports and HOD, Dr. Harneet Singh and Prof. Mandeep Kaur.
 
ਪਟਿਆਲਾ: 29 ਅਕਤੂਬਰ, 2021
 
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਓਵਰਆਲ ਜੂਡੋ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਆਯੋਜਿਤ ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ 27 ਤੋਂ 28 ਅਕਤੂਬਰ, 2021 ਤੱਕ ਆਯੋਜਿਤ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਲੜਕੀਆਂ ਦੀ ਟੀਮ 4 ਗੋਲਡ, 3 ਸਿਲਵਰ ਮੈਡਲ ਲੈ ਕੇ ਕੁੱਲ 29 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ। ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਦੀ ਕਾਲਜ ਦੀ ਟੀਮ 4 ਸਿਲਵਰ ਅਤੇ 2 ਬਰੌਜ਼ ਮੈਡਲ ਲੈ ਕੇ ਕੁੱਲ 11 ਅੰਕਾਂ ਨਾਲ ਦੂਸਰੇ ਸਥਾਨ ਤੇ ਰਹੀ।
 
ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਪ੍ਰਦਾਨ ਕੀਤੀ ਗਈ। ਮੋਦੀ ਕਾਲਜ ਲੜਕੀਆਂ ਦੀ ਟੀਮ ਵਿਚ ਸ਼ਾਮਲ ਮਨਦੀਪ ਕੌਰ ਨੇ 52 ਕਿਲੋ ਗ੍ਰਾਮ ਵਰਗ, ਵੈਸ਼ਨਵੀ ਨੇ 57 ਕਿਲੋ ਗ੍ਰਾਮ ਵਰਗ, ਰਾਜਵਿੰਦਰ ਕੌਰ ਨੇ 63 ਕਿਲੋ ਗ੍ਰਾਮ ਵਰਗ ਅਤੇ ਅਨਮੋਲ ਸ਼ਰਮਾ ਨੇ 70 ਕਿਲੋ ਗ੍ਰਾਮ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਟੀਮ ਦੀ ਜਸਪ੍ਰੀਤ ਕੌਰ ਨੇ 48 ਕਿਲੋ ਗ੍ਰਾਮ ਵਰਗ, ਕੁਲਜਿੰਦਰ ਕੌਰ ਨੇ 78 ਕਿਲੋ ਗ੍ਰਾਮ ਵਰਗ ਅਤੇ ਮੁਸਕਾਨ ਰਤਨ ਨੇ +78 ਕਿਲੋ ਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿਚ ਮੋਦੀ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿਚ ਸੌਰਵ ਸਿੰਘ ਰਾਵਤ ਨੇ 66 ਕਿਲੋ ਗ੍ਰਾਮ ਵਰਗ, ਸੰਦੀਪ ਬਹਾਦੁਰ ਨੇ 73 ਕਿਲੋ ਗ੍ਰਾਮ ਵਰਗ, ਦਪਿੰਦਰ ਸਿੰਘ ਨੇ 80 ਕਿਲੋ ਗ੍ਰਾਮ ਵਰਗ ਅਤੇ ਲਿੱਟਲੱਸ ਨੇ +100 ਕਿਲੋ ਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਅਤੇ ਇਸੇ ਤਰ੍ਹਾਂ ਕੇਵਲ ਸਿੰਘ ਨੇ 90 ਕਿਲੋ ਗ੍ਰਾਮ ਵਰਗ ਅਤੇ ਗੌਤਮ -100 ਕਿਲੋ ਗ੍ਰਾਮ ਵਿੱਚ ਬਰੌਂਜ ਮੈਡਲ ਪ੍ਰਾਪਤ ਕੀਤਾ।
 
ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਵਧਾਈ ਦਿੱਤੀ ਗਈ ਅਤੇ ਕਾਲਜ ਦੇ ਖੇਡ ਵਿਭਾਗ ਡੀਨ ਤੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ।