MODI COLLEGE WON OVERALL PUNJABI UNIVERSITY JUDO INTER COLLEGE CHAMPIONSHIP (BOYS AND GIRLS)

Date: 11 October, 2022

Multani Mal Modi College has won overall Punjabi University Inter-College Judo Championship. This Inter-College Judo Championship was organized by Punjabi University, Patiala from 07 October to 08 October, 2022. In this competition, Multani Mal Modi College, Patiala won first position in Girls category by securing two Gold, one Silver Medal and one bronze medal with 14 points in girls section and in Boys Category Multani Mal Modi College got first position by securing 18 points by winning two gold, two Silver and two Bronze Medals.

In this two-day competition, overall championship (Boys and Girls) was presented to Multani Mal Modi College, Patiala. In Girls Category, Mehak Bhatnagar (52 kg), Anmol Sharma (63 kg) won gold medals while Priya (48 kg) won silver medal. Bronze medal was won by Neha in 57kg weight category.

In Judo (Boys) Inter-College Competition, Modi College secured first position. In boys Judo team Sidharth Singh Rawat (66 kg) and Monti (73 kg) won gold medals. Kewal Singh in (81kg) and Chetan Sharma (90 Kg) bagged Siver medals. Bronze medal was won by Sooraj (60 kg) and Yashdeep in (100+) category.

On this glorious achievement, college Principal Dr. Khushvinder Kumar congratulated the Champion Judo teams, sports persons and appreciated the efforts of Dr. Nishan Singh, Dean Sports and HOD, Dr. Harneet Singh and Prof. Mandeep Kaur.

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਓਵਰਆਲ ਜੂਡੋ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਪਟਿਆਲਾ: 11 ਅਕਤੂਬਰ, 2022

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 07 ਤੋਂ 08 ਅਕਤੂਬਰ, 2022 ਤੱਕ ਆਯੋਜਿਤ ਕੀਤੀ ਗਈ। ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਲੜਕੀਆਂ ਦੀ ਟੀਮ 2 ਗੋਲਡ, 1 ਸਿਲਵਰ ਮੈਡਲ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਕੁੱਲ 14 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ। ਇਸੇ ਤਰਜ਼ ਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਦੀ ਕਾਲਜ ਦੀ ਟੀਮ 2 ਗੋਲਡ, 2 ਸਿਲਵਰ ਅਤੇ 2 ਕਾਂਸੀ ਦਾ ਤਗਮਾ ਲੈ ਕੇ ਕੁੱਲ 18 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ।
ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਓਵਰਆਲ ਜੂਡੋ ਚੈਂਪੀਅਨਸ਼ਿਪ ਦੀ ਟਰਾਫੀ (ਲੜਕੇ ਅਤੇ ਲੜਕੀਆਂ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਪ੍ਰਦਾਨ ਕੀਤੀ ਗਈ। ਮੋਦੀ ਕਾਲਜ ਲੜਕੀਆਂ ਦੀ ਟੀਮ ਵਿਚ ਸ਼ਾਮਲ ਮਹਿਕ ਭਟਨਾਗਰ ਨੇ 52 ਕਿਲੋ ਗ੍ਰਾਮ ਵਰਗ, ਅਨਮੋਲ ਸ਼ਰਮਾ ਨੇ 63 ਕਿਲੋ ਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਜਦਕਿ ਪ੍ਰਿਆ ਨੇ 48 ਕਿੱਲੋ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਕਾਂਸੀ ਦਾ ਤਗਮਾ ਨੇਹਾ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ।
ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਵੀ ਮੋਦੀ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿਚ ਸਿਧਾਰਥ ਸਿੰਘ ਰਾਵਤ ਨੇ 66 ਕਿਲੋ ਗ੍ਰਾਮ ਵਰਗ, ਮੌਂਟੀ ਨੇ 73 ਕਿਲੋ ਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤੇ ਜਦਕਿ ਕੇਵਲ ਨੇ 81 ਕਿਲੋ ਗ੍ਰਾਮ ਵਰਗ ਅਤੇ ਚੇਤਨ ਸ਼ਰਮਾ ਨੇ 90 ਕਿਲੋ ਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਸੂਰਜ ਨੇ 60 ਕਿਲੋ ਗ੍ਰਾਮ ਵਰਗ ਅਤੇ ਯਸ਼ਦੀਪ ਨੇ 100+ ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਵਧਾਈ ਦਿੱਤੀ ਗਈ ਅਤੇ ਕਾਲਜ ਦੇ ਖੇਡ ਵਿਭਾਗ ਡੀਨ ਤੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ।