Date: November 3, 2022

Modi College Won Overall Punjabi University Inter College Football Championship (Girls)

Multani Mal Modi College has won overall Punjabi University Inter-College Football Championship. This Inter-College Football Championship was organized by Punjabi University, Patiala from 01 November to 03 November, 2022. In this competition, Multani Mal Modi College, Patiala won first position in Girls category by 05-01 defeating Akal College of Physical Education, Mastuana Sahib.

In this two-day competition, overall championship trophy was presented to Multani Mal Modi College, Patiala. In Girls Category, Promila, Priyanka, Pooja, Neha, Diya Rana, Komal Rani, Sakshi, Muskan Walia, Rachna, Priya, and Manpreet kaur were part of the winning team.

On this glorious achievement, college Principal Dr. Khushvinder Kumar congratulated the Footbaal team, Sports Department and appreciated the efforts of Dr. Nishan Singh, Dean Sports and HOD, Dr. Harneet Singh and Prof. Mandeep Kaur.

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਫੁੱਟਬਾਲ ਚੈਂਪੀਅਨਸ਼ਿਪ ਲੜਕੀਆਂ ਵਿਚ ਮੋਦੀ ਕਾਲਜ ਪਟਿਆਲਾ ਬਾਜ਼ੀ ਮਾਰੀ

ਪਟਿਆਲਾ: 03 ਨਵੰਬਰ , 2022

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 01ਤੋਂ 03 ਨਵੰਬਰ, 2022 ਤੱਕ ਦੋ ਰੋਜ਼ਾ ਅੰਤਰ-ਕਾਲਜ ਫੁੱਟਬਾਲ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਅੰਤਰ-ਕਾਲਜ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿਚ ਮੋਦੀ ਕਾਲਜ ਪਟਿਆਲਾ ਦਾ ਫਾਈਨਲ ਮੈਚ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਨਾਲ ਹੋਇਆ ਅਤੇ 5-1 ਨਾਲ ਮੋਦੀ ਕਾਲਜ ਦੀ ਟੀਮ ਪਹਿਲੇ ਸਥਾਨ ਤੇ ਰਹੀ।

ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਓਵਰਆਲ ਫੁੱਟਬਾਲ ਚੈਂਪੀਅਨਸ਼ਿਪ ਦੀ ਟਰਾਫੀ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਪ੍ਰਦਾਨ ਕੀਤੀ ਗਈ। ਮੋਦੀ ਕਾਲਜ ਲੜਕੀਆਂ ਦੀ ਟੀਮ ਵਿਚ ਸ਼ਾਮਲ ਪ੍ਰੋਮਿਲਾ, ਪ੍ਰਿਅੰਕਾ, ਪੂਜਾ, ਪ੍ਰਿਅੰਕਾ, ਨੇਹਾ ,ਦੀਆ ਰਾਣਾ ,ਕੋਮਲ ਰਾਣੀ ,ਸਾਕਸ਼ੀ, ਮੁਸਕਾਨ ਵਾਲੀਆ, ਰਚਨਾ , ਨੇਹਾ, ਪ੍ਰਿਆ ਅਤੇ ਮਨਪ੍ਰੀਤ ਕੌਰ ਸ਼ਾਮਿਲ ਰਹੀਆਂ।

ਇਸ ਮੌਕੇ ਉੱਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਕਾਲਜ ਦੀ ਟੀਮ ਨੂੰ ਭਰਵਾਂ ਹੁਲਾਰਾ ਦਿੰਦਿਆਂ ਵਧਾਈ ਦਿੱਤੀ । ਅਤੇ ਕਾਲਜ ਦੇ ਖੇਡ ਵਿਭਾਗ ਡੀਨ ਤੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕਰਦਿਆਂ ਖੇਡ ਵਿਭਾਗ ਨੂੰ ਇਸੇ ਤਰ੍ਹਾਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਅਸ਼ੀਰਵਾਦ ਦਿੱਤਾ ।