Patiala: 5th Sept., 2016

MODI COLLEGE WINS PUNJABI UNIVERSITY WUSHU (Men and Women) INTER COLLEGE CHAMPIONSHIPS

Multani Mal Modi College has won the Punjabi University Inter-College Wushu Championship (Men and Women). College Wushu (Women) team won the Championship by winning both the events ‘Tallu’ and ‘Sanshu’. In Tallu Event the college women team defeated Govt. College for Girls, Patiala in Final Competition. Whereas in Sanshu Event the team won by defeating Govt. Rajinder College, Bathinda.

The college Wushu (Men) team won the ‘Sanshu’ event, whereas Guru Nanak College, Budhladha Team stood second. And in ‘Tallu’ event of the game Govt. Mohindra College, Patiala stood first and Multani Mal Modi College, Patiala team Runner’s up.

The overall Wushu Championships (Men and Women) were bagged by Multani Mal Modi College, Patiala. The college Principal, Dr. Khushvinder Kumar and Dr. Gurdeep Singh, Dean, Sports of the College congratulated the winning team. The Principal also applauded the sincere efforts of the teachers-in-charge of sports activities of S. Nishan Singh, Head, Sports Dept., Prof. Harneet Singh and Prof. (Ms.) Mandeep Kaur. The Principal said that these sportspersons will be duly rewarded during the Annual Prize Distribution Function of the College.

ਪਟਿਆਲਾ: 05 ਸਤੰਬਰ, 2016

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਵੁਸ਼ੂ ਚੈਂਪੀਅਨਸ਼ਿਪਸ (ਲੜਕੇ ਤੇ ਲੜਕੀਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀਆਂ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਵੁਸ਼ੂ ਚੈਂਪੀਅਨਸ਼ਿਪਸ (ਲੜਕੇ ਤੇ ਲੜਕੀਆਂ) ਜਿੱਤ ਲਈਆਂ ਹਨ। ਇਨ੍ਹਾਂ ਚੈਂਪੀਅਨਸ਼ਿਪਸ ਦਾ ਆਯੋਜਨ ਯੂਨੀਵਰਸਿਟੀ ਕੈਂਪਸ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੀਤਾ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਕਾਲਜਾਂ ਦੀਆਂ 15 ਟੀਮਾਂ ਨੇ ਹਿੱਸਾ ਲਿਆ। ਸਖ਼ਤ ਮੁਕਾਬਲਿਆਂ ਦੌਰਾਨ ਵੁਸ਼ੂ ਦੇ ਦੋਵੇਂ ਇਵੇਂਟ ਤਾਲੂ ਅਤੇ ਸਾਂਸ਼ੂ ਵਿਚ ਮੋਦੀ ਕਾਲਜ ਦੀਆਂ ਲੜਕੀਆਂ ਨੇ ਜਿੱਤ ਪ੍ਰਾਪਤ ਕੀਤੀ। ਸਾਂਸ਼ੂ ਇੰਵੇਂਟ ਵਿਚ ਸਰਕਾਰੀ ਰਾਜਿੰਦਰਾਂ ਕਾਲਜ, ਬਠਿੰਡਾ ਦੀਆਂ ਲੜਕੀਆਂ ਦੂਜੇ ਨੰਬਰ ਤੇ ਰਹੀਆਂ ਅਤੇ ਤਾਲੂ ਇਵੇਂਟ ਵਿਚ ਸਰਕਾਰੀ ਕਾਲਜ ਫ਼ਾਰ ਗਰਲਜ਼, ਪਟਿਆਲਾ ਦੀਆਂ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਖੇਡ ਦੇ ਲੜਕਿਆਂ ਦੇ ਸਾਂਸ਼ੂ ਦੇ ਮੁਕਾਬਲੇ ਵਿਚ ਮੋਦੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਦੀ ਟੀਮ ਦੂਸਰੇ ਸਥਾਨ ਤੇ ਰਹੀ। ਲੜਕਿਆਂ ਦੇ ਤਾਲੂ ਇਵੇਂਟ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਪਹਿਲਾ ਸਥਾਨ ਅਤੇ ਮੋਦੀ ਕਾਲਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

ਇਸ ਪ੍ਰਕਾਰ ਲੜਕਿਆਂ ਅਤੇ ਲੜਕੀਆਂ ਦੀ ਓਵਰਆਲ ਵੁਸ਼ੂ ਚੈਂਪੀਅਨਸ਼ਿਪ ਤੇ ਮੋਦੀ ਕਾਲਜ ਦੀ ਟੀਮ ਨੇ ਕਬਜ਼ਾ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਕਾਲਜ ਡੀਨ, ਸਪੋਰਟਸ ਡਾ. ਗੁਰਦੀਪ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਅੱਗੇ ਤੋਂ ਵੀ ਜਾਰੀ ਰਹਿਣਗੀਆਂ। ਡਾ. ਖੁਸ਼ਵਿੰਦਰ ਕੁਮਾਰ ਨੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਸ. ਨਿਸ਼ਾਨ ਸਿੰਘ, ਪੋz. ਹਰਨੀਤ ਸਿੰਘ ਅਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ।