Multani Mal Modi College has won the Punjabi University Inter-College TAEKWONDO Overall Championship. This championship was organized at Multani Mal Modi College, Paitala from 15-17 November, 2021. National Physical College, Chupki bagged the second position.

Modi College team comprised of Aryan (58 kg weight category), Aman (63 kg weight category), Ajay (68 kg weight category), Ritik (–80 kg weight category) won Gold Medals. In the same competition Daksh (+80 kg weight category) got Bronze Medal. Pommsae (Boys) team won first position, this team was comprised of Sahil, Gursimran and Abhi Ahuja. In Individual event Dalip won Bronze Medal. Taekwondo (Girls) competition college team got also bagged first runner-up position. Team was comprised of Muskan Rattan, Shivani, Tashu, Riya and Manpreet.

College Principal Dr. Khushvinder Kumar congratulated the team members and assured that college will keep on providing the best facilities to the college sports persons. College principal also appreciated the efforts of S. Avtar Singh, University Observer and S. Satvinder Singh, University Official.

Dr. Nishan Singh, Dean Sports of the College appreciated the winning team. The Principal applauded the sincere efforts of Dr. Harneet Singh and Prof. (Ms.) Mandeep Kaur.

 

 

 

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ

ਤਾਈਕਵਾਂਡੋ ਓਵਰਆਲ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਪਟਿਆਲਾ ਜੇਤੂ
ਪਟਿਆਲਾ: 17 ਨਵੰਬਰ, 2021

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ 15 ਤੋਂ 17 ਨਵੰਬਰ, 2021 ਤੱਕ ਆਯੋਜਿਤ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਤਾਈਕਵਾਂਡੋ ਦੀ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਦੀ ਕਾਲਜ ਨੇ ਪਹਿਲਾ ਸਥਾਨ ਅਤੇ ਨੈਸ਼ਨਲ ਫ਼ਿਜ਼ੀਕਲ ਕਾਲਜ, ਚੁਪਕੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।

ਇਸ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਦੇ ਖਿਡਾਰੀਆਂ ਆਰਿਅਨ (58 ਕਿਲੋਗ੍ਰਾਮ ਵਰਗ), ਅਮਨ (63 ਕਿਲੋਗ੍ਰਾਮ ਵਰਗ), ਅਜੇ (68 ਕਿਲੋਗ੍ਰਾਮ ਵਰਗ), ਰੀਤਿਕ (-80 ਕਿਲੋਗ੍ਰਾਮ ਵਰਗ) ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇਂ ਜਿੱਤੇ। ਇਸ ਤੋਂ ਇਲਾਵਾ ਦਕਸ਼ ਨੇ +80 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪੋਮਸੇ ਟੀਮ ਇਵੇਂਟ ਵਿੱਚ ਸਾਹਿਲ, ਗੁਰਸਿਮਰਨ ਅਤੇ ਅਭਿ ਅਹੁਜਾ ਨੇ ਟੀਮ ਗੋਲਡ ਮੈਡਲ ਅਤੇ ਵਿਅਕਤੀਗਤ ਇਵੇਂਟ ਵਿੱਚ ਦਲੀਪ ਨੇ ਬਰੌਂਜ ਮੈਡਲ ਹਾਸਿਲ ਕੀਤਾ। ਤਾਇਕਵਾਂਡੋ (ਲੜਕੀਆਂ) ਪ੍ਰਤਿਯੋਗਤਾ ਵਿੱਚ ਕਾਲਜ ਖਿਡਾਰਣਾ ਨੇ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਟੀਮ ਦੀਆਂ ਖਿਡਾਰਣਾ ਮੁਸਕਾਨ ਰਤਨ, ਸ਼ਿਵਾਨੀ, ਤਾਸ਼ੂ, ਰਿਆ ਅਤੇ ਮਨਪ੍ਰੀਤ ਸਨ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਨੂੰ ਆਪਣੀਆਂ ਇਨ੍ਹਾਂ ਖਿਡਾਰੀਆਂ ‘ਤੇ ਬੇਹੱਦ ਮਾਣ ਹੈ ਅਤੇ ਭਵਿੱਖ ਵਿੱਚ ਵੀ ਕਾਲਜ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹੂਲਤ ਉਪਲਬਧ ਕਰਵਾਉਂਦਾ ਰਹੇਗਾ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਏ ਆਬਜ਼ਰਵਰ ਸ. ਅਵਤਾਰ ਸਿੰਘ ਅਤੇ ਤਾਇਕਵਾਂਡੋ ਆਫ਼ਿਸ਼ਿਅਲ ਸ. ਸਤਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਕਾਲਜ ਦੇ ਡੀਨ ਸਪੋਰਟਸ ਅਤੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਨੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਵੀ ਕਾਲਜ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਕਾਲਜ ਪ੍ਰਿੰਸੀਪਲ ਨੇ ਖੇਡ ਵਿਭਾਗ ਦੇ ਡਾ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।