Patiala: 18 Sept., 2019

Modi College wins Punjabi University Canoeing (Girls) Inter College Championship

Multani Mal Modi College has won the Punjabi University Inter-College Canoeing Championship. The Inter-College Canoeing Championship was organized at Roorki (Uttrakhand) from 16-17 September, 2019. In this competition, Multani Mal Modi College, Patiala won first position by securing 13 points and second place was secured by girls of D.B.C. Dhuri.
In this two day competition, overall championship (Girls) was presented to Multani Mal Modi College, Patiala. Manisha and Jasmeet won Gold Medal and Vishavjeet Kaur won Silver Medal.
On reaching college, Principal Dr. Khushvinder Kumar and Dr. Gurdeep Singh Sandhu, Chairman of College Sports Committee welcomed the Champion Judo teams. On this occasion, Principal Dr. Khushvinder Kumar congratulated the sports persons and appreciated the efforts of Dr. Nishan Singh, Head and other members of the Sports Department Prof. Harneet Singh and Prof. Mandeep Kaur.
 
 

 

ਪਟਿਆਲਾ: 18 ਸਤੰਬਰ, 2019

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕੈਨੋਇੰਗ (ਲੜਕੀਆਂ) ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅੰਤਰ-ਕਾਲਜ ਕੈਨੋਇੰਗ ਚੈਂਪੀਅਨਸ਼ਿਪ 16-17 ਸਤੰਬਰ, 2019 ਨੂੰ ਰੁੜਕੀ (ਉੱਤਰਾਖੰਡ) ਵਿਖੇ ਆਯੋਜਿਤ ਕੀਤੀ ਗਈ। ਇਸ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ 13 ਅੰਕ ਲੈ ਕੇ ਪਹਿਲੇ ਸਥਾਨ ਤੇ ਰਿਹਾ ਅਤੇ ਦੂਸਰਾ ਸਥਾਨ ਤੇ ਡੀ.ਬੀ.ਸੀ. ਧੂਰੀ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ।
ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ (ਲੜਕੀਆਂ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਪ੍ਰਦਾਨ ਕੀਤੀ ਗਈ। ਮੋਦੀ ਕਾਲਜ ਟੀਮ ਵਿਚ ਮਨੀਸ਼ਾ, ਜਸਮੀਤ ਨੇ ਗੋਲਡ ਮੈਡਲ ਅਤੇ ਵਿਸ਼ਵਜੀਤ ਨੇ ਚਾਂਦੀ ਦਾ ਤਗਮਾ ਜਿੱਤੀਆ।
ਇਨ੍ਹਾਂ ਜੇਤੂ ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਪੋਰਟਸ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਸੰਧੂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਰੱਖੇ ਸਾਦੇ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ।
 
#mhrd #mmmcpta #canoeingGirls #canoeingChampion #PunjabiUniversityPatiala #InterCollegeChampion #multanimalmodicollegepatiala
Winner Canoeing (Girls) Team