Patiala: 21 March, 2022

             Multani Mal Modi College has won the Punjabi University Inter-College Football Championship (Men) by defeating the team of Mata Gujri College, Fatehgarh Sahib. The championship was organized at Punjabi University, Patiala campus.

While welcoming the winning team at the college, the college Principal, Dr. Khushvinder Kumar congratulated the team members and mentioned that it was a tough match well played.

Dr. Nishan Singh, Dean, Sports of the College congratulated the winning team and informed that this success was made possible by the whole team. The college team comprised of Ranbir Singh, Gurfarid Singh, Akash Maan Chaudhry, Pargat Singh Chaudhary, Govind Thapa, Ramandeep Singh, Lukcy, Ajay, Prabhjot Singh, Jagmeet Singh, Manjot Bedi, Arshdeep Singh, Antargyan Singh, Sarthak Bassi, Manpreet Singh, Harpreet Singh, Anil Kumar, Himanshu Rawat, Lovedeep Singh and Sunil Kumar.

The Principal applauded the sincere efforts of Dr. Nishan Singh, Head, Sports Dept., Dr. Harneet Singh and Prof. (Ms.) Mandeep Kaur.

Today, Multani Mal Modi College, Patiala is organizing Cyclothon (Cycle Rally) on the occasion of 75th Azaadi Ka Amrit Mahotsav in collaboration with Petroleum Conservation Research Association, Ministry of Petroleum and Natural Gas, Government of India on March 22, 2022.

 

ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਫੁੱਟਬਾਲ ਚੈਂਪੀਅਨਸ਼ਿਪ (ਲੜਕਿਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਪਟਿਆਲਾ: 21 ਮਾਰਚ, 2022

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਲੜਕਿਆਂ ਦੀ ਫੁੱਟਬਾਲ ਟੀਮ ਨੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਕੀਤਾ ਗਿਆ।

ਕਾਲਜ ਦੇ ਵਿਦਿਆਰਥੀਆਂ ਵੱਲੋਂ ਇਹ ਜਿੱਤ ਪ੍ਰਾਪਤ ਕਰਕੇ ਕਾਲਜ ਪਹੁੰਚਣ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਮੋਦੀ ਕਾਲਜ ਹਮੇਸ਼ਾਂ ਵਿਦਿਆਰਥੀਆਂ ਦੀ ਸਰਬਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਉਚਿਤ ਸਹੂਲਤਾਂ, ਮੰਚ ਅਤੇ ਅਗਵਾਈ ਪ੍ਰਦਾਨ ਕਰਦਾ ਹੈ। ਅਜਿਹੇ ਹੋਣਹਾਰ ਵਿਦਿਆਰਥੀਆਂ ਤੇ ਕਾਲਜ ਨੂੰ ਸਦਾ ਮਾਣ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਕਾਲਜ ਹਮੇਸ਼ਾਂ ਤਿਆਰ ਰਹਿੰਦਾ ਹੈ।

ਕਾਲਜ ਦੇ ਡੀਨ, ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੀ ਫੁਟਬਾਲ ਟੀਮ ਦੇ ਖਿਡਾਰੀਆਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟੀਮ ਦੀ ਜਿੱਤ ਨੂੰ ਸੰਭਵ ਬਣਾਇਆ। ਇਸ ਟੀਮ ਵਿੱਚ ਰਣਵੀਰ ਸਿੰਘ, ਗੁਰਫਰੀਦ ਸਿੰਘ, ਆਕਾਸ਼ ਮਾਨ ਚੌਧਰੀ, ਪਰਗਟ ਸਿੰਘ ਚੌਧਰੀ, ਗੋਬਿੰਦ ਥਾਪਾ, ਰਮਨਦੀਪ ਸਿੰਘ, ਲੱਕੀ, ਅਜੇ, ਪ੍ਰਭਜੋਤ ਸਿੰਘ, ਜਗਮੀਤ ਸਿੰਘ, ਮਨੋਜ ਬੇਦੀ, ਅਰਸ਼ਦੀਪ ਸਿੰਘ, ਅੰਤਰਗਿਆਨ ਸਿੰਘ, ਸਾਰਥਕ ਬੱਸੀ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਨਿਲ ਕੁਮਾਰ, ਹਿਮਾਂਸ਼ੂ ਰਾਵਤ, ਲਵਦੀਪ ਸਿੰਘ ਅਤੇ ਸੁਨੀਲ ਕੁਮਾਰ ਸ਼ਾਮਿਲ ਸਨ।

ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਾਲਜ ਦੇ ਖੇਡ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ।

ਕੱਲ 22 ਮਾਰਚ, 2022 ਨੂੰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਅਤੇ ਪੈਟ੍ਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ, ਮਿਨਿਸਟਰੀ ਆਫ਼ ਪੈਟ੍ਰੋਲੀਅਮ ਅਤੇ ਨੈਚੂਰਲ ਗੈਸ, ਭਾਰਤ ਸਰਕਾਰ ਵੱਲੋਂ 75ਵੇਂ ਆਜ਼ਾਦੀ ਦਾ ਅਮ੍ਰਿੰਤ ਮਹੋਤਸਵ ਦੇ ਮੌਕੇ ਸਾਇਕਲੋਥੋਨ (ਸਾਈਕਲ ਰੈਲੀ) ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।