Patiala: April 28, 2021

Vishavjit Singh Student of Multani Mal Modi College sets New National Record in Cycling

 
Vishavjit Singh, a student of Multani Mal Modi College, Patiala sets a new National record in National Track Cycling Championship, 2021. He is declared best cyclist of 72nd Senior, 49th Junior and 35th Sub-Junior championship. College principal Dr. Khushvinder Kumar congratulated Vishavjit Singh and Sports Department of the college for this remarkable achievement and said that Modi College is committed to providing opportunities and facilities to the students so that they may outshine in their respective fields. He appreciated the guidance and support provided by Dr. Harneet Singh and Prof. Mandeep kaur to the winner.
 
Dr. Nishan Singh, Head of Department Sports department told that Vishavjit Singh is student of BA–II. He won two gold medals in 25th Road National Cycling Championship, one in 80km scratch race (U-18) and one in 40 Km Team Time Trial (Senior) held at Panvel, Maharashtra from 5th to 8th March 2021. He also won Gold Medal in 3Km Individual Pursuit with New National Record (U-18). He also won Gold Medal in 20 Km Point Race.
 
He also won Silver Medal in 4Km Team Pursuit (U-18) at 72nd Track National Cycling Championship 2021 held at Osmania University, Hyderabad from 27th to 31st March 2021.
 
ਪਟਿਆਲਾ: 28 ਅਪ੍ਰੈਲ, 2021

ਮੋਦੀ ਕਾਲਜ ਦੇ ਵਿਸ਼ਵਜੀਤ ਸਿੰਘ ਨੇ ਬਣਾਇਆ ਸਾਈਕਲਿੰਗ ਵਿੱਚ ਨਵਾਂ ਨੈਸ਼ਨਲ ਰਿਕਾਰਡ

 
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਨੇ ਮਹਾਂਰਾਸ਼ਟਰ ਵਿੱਚ ਸਪੰਨ ਹੋਈ ਨੈਸ਼ਨਲ ਸਾਈਕਲਿੰਗ ਚੈਪੀਅਨਸ਼ਿਪ-2021 ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਕੇ ਪੰਜਾਬ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਦਿੱਤਾ। ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਉਸਨੇ ਨਾ ਸਿਰਫ ਸੀਨੀਅਰ 49ਵੀਂ ਜੂਨੀਅਰ ਅਤੇ 35ਵੀਂ ਸਬ-ਜੂਨੀਅਰ ਚੈਪੀਅਨਸ਼ਿਪਾਂ ਜਿੱਤੀਆਂ ਬਲਕਿ ਉਸਨੇ 72ਵੀਂ ਸੀਨੀਅਰ ਚੈਪੀਅਨਸ਼ਿਪ ਵਿੱਚ ਸਭ ਤੋਂ ਬਿਹਤਰ ਸਾਈਕਲ਼ਿਸਟ ਦਾ ਖਿਤਾਬ ਵੀ ਆਪਣੀ ਝੋਲੀ ਪਾਇਆ।ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਸ਼ਵਜੀਤ ਸਿੰਘ ਅਤੇ ਕਾਲਜ ਦੇ ਖੇਡ-ਵਿਭਾਗ ਨੂੰ ਵਧਾਈ ਦਿੰਦਿਆ ਕਿਹਾ ਕਿ ਮੋਦੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਮੌਕੇ ਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ ਤਾਂ ਕਿ ਵਿਦਿਆਰਥੀਆਂ ਇਹਨਾਂ ਦਾ ਲਾਭ ਲੈਕੇ ਆਪਣੇ-ਆਪਣੇ ਖੇਤਰਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਸਕਣ। ਉਹਨਾਂ ਨੇ ਇਸ ਵਿਦਿਆਰਥੀ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਡਾ. ਹਰਨੀਤ ਸਿੰਘ ਤੇ ਪ੍ਰੋ. ਮਨਦੀਪ ਕੌਰ ਦੀ ਸ਼ਲਾਘਾ ਕੀਤੀ।
 
ਇਸ ਮੌਕੇ ਤੇ ਕਾਲਜ ਦੇ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਵਿਸ਼ਵਜੀਤ ਸਿੰਘ ਕਾਲਜ ਵਿੱਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਉਸਨੇ ਮਹਾਂਰਾਸ਼ਟਰ ਵਿੱਖੇ 5 ਮਾਰਚ ਤੋਂ 8 ਮਾਰਚ 2021 ਤੱਕ ਆਯੋਜਿਤ ਹੋਈ 25ਵੀਂ ਨੈਸ਼ਨਲ ਸਾਈਕਲਿੰਗ ਚੈਪੀਅਨਸ਼ਿਪ ਵਿੱਚ 2 ਗੋਲ਼ਡ ਮੈਡਲ, ਜਿਸ ਵਿੱਚੋਂ ਇੱਕ 80 ਕਿਲੋਮੀਟਰ ਸਕਰੈਚ ਰੇਸ (ਅੰਡਰ-18) ਵਿੱਚ ਅਤੇ ਦੂਜਾ 40 ਕਿਲੋਮੀਟਰ ਟਾਈਮ ਟਰੇਲ (ਸੀਨੀਅਰ) ਵਿੱਚ ਹਾਸਿਲ ਕੀਤਾ।ਇਸ ਤੋਂ ਬਿਨਾਂ ਉਸ ਨੇ ਨਵਾਂ ਨੈਸ਼ਨਲ ਰਿਕਾਰਡ ਬਣਾਉਦਿਆਂ 3 ਕਿਲੋਮੀਟਰ (ਅੰਡਰ-18) ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 20 ਕਿਲੋਮੀਟਰ ਪੁਆਇਟ ਰੇਸ ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ।
 
ਇਸ ਤੋਂ ਇਲਾਵਾ ਉਸਨੇ ਹੈਦਰਾਬਾਦ ਦੀ ਉਸਮਾਨੀਆ ਯੁਨੀਵਰਸਿਟੀ ਵਿੱਚ 27 ਮਾਰਚ ਤੋਂ 31 ਮਾਰਚ ਤੱਕ ਕਰਵਾਏ ਗਏ 4 ਕਿਲੋਮੀਟਰ (ਅੰਡਰ-18) ਦੇ 72ਵੇਂ ਟਰੈਕ ਨੈਸ਼ਨਲ ਸਾਈਕਲਿੰਗ ਚੈਪੀਅਨਸ਼ਿਪ 2021 ਵਿੱਚ ਵੀ ਸਿਲਵਰ ਮੈਡਲ ਜਿੱਤਿਆ ਹੈ।