Mahadev Pandey of Multani Mal Modi College Patiala won Gold medal in 31st Senior National Wushu Championship at Srinagar

Patiala: 30 November, 2022

Mahadev Pandey, a student of Multani Mal Modi College, Patiala has won Gold Medal in ‘Senior National Wushu Championship’ held at Srinagar (J&K) in November, 2022. He won a gold medal in the Shuangdao event of Talou of 31st Senior National Wushu Championship.
Principal Dr. Khushvinder Kumar congratulated Mahadev Pandey for his extraordinary performance and said that Modi College is committed to providing best facilities and support to sportspersons of the college.
Dr. Nishan Singh, Dean and Head, Sports Department also congratulated him and said that the college is proud of his achievement. Dr. Harneet Singh and Prof (Ms) Mandeep Kaur were also present in the event.

ਪਟਿਆਲਾ: 30 ਨਵੰਬਰ, 2022

ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀ ਮਹਾਦੇਵ ਪਾਂਡੇ ਨੇ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿੱਪ ਵਿੱਚ ਜਿੱਤਿਆ ਗੋਲਡ ਮੈਡਲ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀ ਮਹਾਦੇਵ ਪਾਂਡੇ ਨੇ ਸ਼੍ਰੀਨਗਰ (ਜੇ. ਐਂਡ ਕੇ.) ਵਿੱਖੇ ਨਵੰਬਰ, 2022 ਵਿੱਚ ਆਯੋਜਿਤ ਹੋਈ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਉਸਨੇ ਇਸ ਚੈਂਪੀਅਨਸ਼ਿਪ ਦੌਰਾਨ ਕਰਵਾਏ ਤਾਲੂ ਮੁਕਾਬਲਿਆਂ ਦੇ ਸ਼ੁਵਾਂਗਡੂ ਇਵੈਂਟ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਆਪਣੀ ਝੋਲੀ ਵਿੱਚ ਪਾਇਆ ਹੈ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਅਮਨਦੀਪ ਸਿੰਘ ਦਾ ਕਾਲਜ ਪੁੱਜਣ ਤੇ ਸਵਾਗਤ ਕਰਦਿਆ ਕਿਹਾ ਕਿ ਉਸ ਦੀ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਮਾਣ ਮਹਿਸੂਸ ਕਰ ਰਿਹਾ ਹੈ।ਉਹਨਾਂ ਨੇ ਦੱਸਿਆ ਕਿ ਕਾਲਜ ਆਪਣੇ ਸਾਰੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਆਪਣੇ ਖਿਡਾਰੀਆਂ ਨੂੰ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਦਾ ਹੀ ਤੱਤਪਰ ਹੈ।
ਕਾਲਜ ਦੇ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਵੀ ਮਹਾਂਦੇਵ ਪਾਂਡੇ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਉਸ ਤੋਂ ਭਵਿੱਖ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਦੀ ਉਮੀਦ ਹੈ।ਇਸ ਮੌਕੇ ਤੇ ਡਾ. ਹਰਨੀਤ ਸਿੰਘ ਤੇ ਪ੍ਰੋ. ਮਨਦੀਪ ਕੌਰ ਨੇ ਵੀ ਸ਼ਿਰਕਤ ਕੀਤੀ।