Patiala: 9th Oct., 2021

M. M. Modi College Wins Punjabi University Table Tennis (Men) Championship
Multani Mal Modi College has won the Inter-College Table Tennis Championship (Men) held at S. D. College, Barnala. The winning team comprised of Sarthak Seth, Soham Bhattacharya, Ansh Sabharwal, Vishnu Pratap Singh and Abhinav Belwal. College Table Tennis (Women) team secured second position in their Inter-College Competition.
The college Principal, Dr. Khushvinder Kumar congratulated the winning teams. The Principal also applauded the sincere efforts of the teachers-in-charge of sports activities Dr. Nishan Singh, Dean Sports, Dr. Harneet Singh and Ms. Mandeep Kaur. The Principal honoured the University Table Tennis coach Sh. Princeinder Singh Ghuman.
 
ਪਟਿਆਲਾ: 9 ਅਕਤੂਬਰ, 2021
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਖੇਡਾਂ ਦੇ ਖੇਤਰ ਵਿਚ ਇਕ ਹੋਰ ਪ੍ਰਾਪਤੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਟੇਬਲ ਟੈਨਿਸ (ਲੜਕੇ) ਚੈਪੀਅਨਸ਼ਿਪ ਜਿੱਤ ਲਈ ਹੈ। ਐਸ.ਡੀ. ਕਾਲਜ ਬਰਨਾਲਾ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿਚ ਮੋਦੀ ਕਾਲਜ ਦੀ ਟੀਮ ਨੇ ਖਾਲਸਾ ਕਾਲਜ, ਪਟਿਆਲਾ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ। ਇਸ ਟੀਮ ਦੇ ਪ੍ਰਮੁੱਖ ਖਿਡਾਰੀਆਂ ਵਿੱਚ ਸਾਰਥਕ ਸੇਠ, ਸੋਹਮ ਭੱਟਾਚਾਰਿਆ, ਅੰਸ਼ ਸਭਰਵਾਲ, ਵਿਸ਼ਨੂੰ ਪ੍ਰਤਾਪ ਸਿੰਘ ਅਤੇ ਅਭਿਨਵ ਬੇਲਵਾਲ ਸ਼ਾਮਲ ਸਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ। ਟੇਬਲ ਟੈਨਿਸ (ਲੜਕੀਆਂ) ਦੇ ਇੰਟਰ ਕਾਲਜ ਮੁਕਾਬਲੇ ਵਿੱਚ ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ।
ਕਾਲਜ ਪ੍ਰਿੰਸੀਪਲ ਨੇ ਕਾਲਜ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਅਤੇ ਮਿਸ ਮਨਦੀਪ ਕੌਰ ਨੂੰ ਮੁੁਬਾਰਕਬਾਦ ਦਿੱਤੀ, ਜਿਨ੍ਹਾਂ ਦੀ ਮਿਹਨਤ ਅਤੇ ਯੋਗ ਅਗਵਾਈ ਸਦਕਾ ਇਹ ਚੈਂਪੀਅਨਸ਼ਿਪ ਕਾਲਜ ਨੂੰ ਹਾਸਲ ਹੋਈ ਹੈ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਟੇਬਲ ਟੈਨਿਸ ਯੂਨੀਵਰਸਿਟੀ ਕੋਚ ਸ੍ਰੀ ਪ੍ਰਿੰਸਇੰਦਰ ਸਿੰਘ ਦਾ ਉਚੇਚਾ ਧੰਨਵਾਦ ਕੀਤਾ।