Patiala: 1st September, 2018
Concluding ceremony of Literary Activities held at Modi College, Patiala
 
An event was organized to mark the end of month long literary activities by Arcadia Society, Department of English under the guidance of Principal Dr. Khushvinder Kumar. During this month, the department of English organized a 10 day workshop on ‘English Language and Punctuation’, ‘A story writing competition’ (based on the themes of ‘Physical Disability’ and ‘Ambition’), a spelling bee, Competition, a poetry recitation competition and a feature writing competition (on the themes of ‘Global Warming’ and ‘Impact of Social Media on Society’). Principal (Dr.) Khushvinder Kumar was the Chief Guest of this event. While welcoming him the Vice Principal Dr. (Mrs.) Baljinder Kaur said that ‘these competitions were organized to equip the students with required advanced skills in reading, listening, writing and speaking English language. Principal Dr. Khushvinder Kumar congratulated the faculty members and participating students and encouraged them to develop critical thinking and analytical skills for learning any language. The participating students also shared their experiences regarding these competitions. The competitions were organized by Prof. Vaneet kaur, Prof. Poonam Dhiman, Dr. Shikha, Prof. Shivani, Prof. Parul Chugh, Prof. Harpreet Singh, Prof. Harleen Kaur and Prof. Kuldeep Kaur. The winners of these competitions were Tarshpreet Kaur, BA-III (First Position), Pranjal, BSc-II (NM) (Second Position) and Shruti, BSc-II and Yugal, BA-II (shared the third position) in poetry recitation competition. In the spelling bee Competition Jayant Bansal, B.Com.-I (Honours) won the (first position), Tarshpreet Kaur BA-III stood (second position) and Kuljit Singh, BA-II (Third position). In story writing Competition winners were Dentie Singh, BA-II (First position), Hiteshi, BA-III (Second position) and Manjot Kaur, BA-III (Third position). In the feature writing competition Harmandeep Kaur, BCom-I won First position, Kunal, BA-II (Second position) and Kritika Mittal, BCom-I (Third position). Vote of thanks was presented by Prof. Vaneet Kaur.
 
ਪਟਿਆਲਾ: 1 ਸਤੰਬਰ, 2018
ਮੋਦੀ ਕਾਲਜ ਵਿਖੇ ਅੰਗਰੇਜ਼ੀ ਭਾਸ਼ਾ ਨਾਲ ਸਬੰਧਿਤ ਸਾਹਿਤਕ ਗਤੀਵਿਧੀਆਂ ਸਬੰਧੀ ਸਮਾਪਤੀ ਸਮਾਰੋਹ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਆਰਕੇਡੀਆ ਸੁਸਾਇਟੀ, ਅੰਗਰੇਜ਼ੀ ਵਿਭਾਗ ਵੱਲੋਂ ਆਯੋਜਿਤ ਕੀਤੀਆਂ ਗਈਆਂ ਸਾਹਿਤਕ ਗਤੀਵਿਧੀਆਂ ਸਬੰਧੀ ਇੱਕ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕੀਤੀ। ਇਸ ਸਮਾਰੋਹ ਦਾ ਉਦੇਸ਼ ਅਗਸਤ ਮਹੀਨੇ ਦੌਰਾਨ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਬਣਾਉਣ ਲਈ ਕਰਵਾਏ ਗਏ ਵੱਖੋ-ਵੱਖਰੇ ਮੁਕਾਬਲਿਆਂ ਜਿਵੇਂ ਕਵਿਤਾ-ਉਚਾਰਣ ਮੁਕਾਬਲੇ, ਕਹਾਣੀ ਲੇਖਣ ਮੁਕਾਬਲੇ, ਫੀਚਰ ਲੇਖਣ ਮੁਕਾਬਲੇ, ਸਪੈਲਿੰਗ ਬੀ ਮੁਕਾਬਲੇ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਵੀਨਤਾ ਲਈ ਆਯੋਜਿਤ ਕੀਤੀ ਗਈ ਦੱਸ ਰੋਜ਼ਾ ਵਰਕਸ਼ਾਪ ‘ਅੰਗਰੇਜ਼ੀ ਭਾਸ਼ਾ ਅਤੇ ਉਚਾਰਨ’ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. (ਪ੍ਰੋ.) ਬਲਜਿੰਦਰ ਕੌਰ ਨੇ ਇਸ ਮੌਕੇ ਤੇ ਪ੍ਰਿੰਸੀਪਲ ਦਾ ਸਮਾਗਮ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਾਹਿਤਕ ਗਤੀਵਿਧੀਆਂ ਨੂੰ ਆਯੋਜਿਤ ਕਰਨ ਦਾ ਉਦੇਸ਼ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਪੜ੍ਹਣ, ਸੁਣਨ, ਸਮਝਣ ਤੇ ਬੋਲਣ ਦੀ ਸਮਰੱਥਾ ਨੂੰ ਮਜਬੂਤ ਕਰਨਾ ਹੈ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਵਿਦਿਆਰਥੀਆਂ ਲਈ ਭਾਸ਼ਾ ਦੀਆਂ ਵਿਗਿਆਨਕ ਗੁੰਝਲਾਂ ਨੂੰ ਆਲੋਚਨਾਤਮਕ ਢੰਗ ਨਾਲ ਸਮਝਣਾ ਅਤੇ ਵਿਸ਼ਲੇਸ਼ਣਾਤਮਿਕ ਨਜ਼ਰੀਆ ਵਿਕਸਿਤ ਕਰਨਾ ਬਹੁਤ ਅਹਿਮ ਹੈ। ਇਸ ਮੌਕੇ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਨ੍ਹਾਂ ਮੁਕਾਬਲਿਆਂ ਨੂੰ ਪ੍ਰੋ. ਵਨੀਤ ਕੌਰ, ਪ੍ਰੋ. ਪੂਨਮ ਧੀਮਾਨ, ਡਾ. ਸ਼ਿਖਾ, ਪ੍ਰੋ. ਸ਼ਿਵਾਨੀ, ਪ੍ਰੋ. ਪਾਰੁਲ ਚੁੱਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਹਰਲੀਨ ਕੌਰ ਅਤੇ ਪ੍ਰੋ. ਕੁਲਦੀਪ ਕੌਰ ਨੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਵਿੱਚੋਂ ਕਵਿਤਾ ਉਚਾਰਣ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਤਰਸ਼ਪ੍ਰੀਤ ਕੌਰ, ਬੀ.ਏ. ਭਾਗ ਤੀਜਾ, ਦੂਜੇ ਨੰਬਰ ਤੇ ਪ੍ਰਾਂਜਲ, ਬੀ.ਐਸ.ਈ., ਭਾਗ ਦੂਜਾ ਅਤੇ ਤੀਜੇ ਸਥਾਨ (ਸਾਂਝੇ ਤੌਰ ਤੇ) ਜੁਗਲ, ਬੀ.ਏ. ਭਾਗ ਦੂਜਾ ਅਤੇ ਸ਼ਰੂਤੀ, ਬੀ.ਐਸ.ਸੀ. ਭਾਗ ਦੂਜਾ ਰਹੇ। ਸਪੈਲਿੰਗ-ਬੀ ਦੇ ਮੁਕਾਬਲੇ ਵਿੱਚ ਜੈਅੰਤ ਬੰਸਲ, ਬੀ.ਕਾਮ (ਆਨਰਜ਼) ਨੇ ਪਹਿਲਾ ਸਥਾਨ, ਤਰਸ਼ਪ੍ਰੀਤ ਕੌਰ, ਬੀ.ਏ. ਭਾਗ ਤੀਜਾ ਨੇ ਦੂਜਾ ਸਥਾਨ ਅਤੇ ਕੁਲਜੀਤ ਸਿੰਘ, ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ-ਲੇਖਣ ਮੁਕਾਬਲੇ ਵਿੱਚ ਦਿਉਤੀ ਸਿੰਘ, ਬੀ.ਏ. ਭਾਗ ਦੂਜਾ ਨੇ ਪਹਿਲਾ, ਹਿਤੇਸ਼ੀ, ਬੀ.ਏ. ਭਾਗ ਤੀਜਾ ਨੇ ਦੂਜਾ ਸਥਾਨ ਅਤੇ ਮਨਜੋਤ ਕੌਰ, ਬੀ.ਏ. ਭਾਗ ਤੀਜਾ ਨੇ ਦੂਜਾ ਸਥਾਨ ਅਤੇ ਮਨਜੋਤ ਕੌਰ, ਬੀ.ਏ. ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੀਚਰ-ਲੇਖਣ ਮੁਕਾਬਲੇ ਵਿੱਚ ਹਰਮਨਦੀਪ ਕੌਰ, ਬੀ.ਕਾਮ ਭਾਗ ਪਹਿਲਾ ਨੇ ਪਹਿਲਾ ਸਥਾਨ, ਕੁਨਾਲ, ਬੀ.ਏ. ਭਾਗ ਦੂਜਾ ਨੇ ਦੂਜਾ ਸਥਾਨ ਅਤੇ ਕ੍ਰਿਤਕਾ ਮਿੱਤਲ, ਬੀ.ਕਾਮ, ਭਾਗ ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋ. ਵਨੀਤ ਕੌਰ ਨੇ ਇਸ ਮੌਕੇ ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ।