Patiala: 21 Nov., 2018

MODI COLLEGE WINS PUNJABI UNIVERSITY TENNIS (Boys) INTER COLLEGE CHAMPIONSHIP

Multani Mal Modi College has won the Punjabi University Inter-College Tennis (Boys) Championship. This championship was organized at Multani Mal Modi College Patiala under the guidelines of Punjabi University, Patiala and supervision of College Principal Dr. Khushvinder Kumar. The team of Punjabi University Campus stood second in this competition.
College team comprised of Pankaj Garg, Gurpreet Singh and Abhiraj Batra. College Principal Dr. Khushvinder Kumar congratulated the team members and assured that college will keep on providing the best facilities to the college sports persons.
Dr. Gurdeep Singh, Dean, Sports of the College appreciated the winning team. The Principal applauded the sincere efforts of Prof. Nishan Singh, Head, Sports Dept., Prof. Harneet Singh, and Prof. (Ms.) Mandeep Kaur.

ਪਟਿਆਲਾ: 21 ਨਵੰਬਰ, 2018

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਟੈਨਿਸ ਚੈਂਪੀਅਨਸ਼ਿਪ (ਲੜਕੇ) ਵਿੱਚ ਮੋਦੀ ਕਾਲਜ ਪਟਿਆਲਾ ਜੇਤੂ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਈ ਗਈ ਅੰਤਰ-ਕਾਲਜ ਟੈਨਿਸ ਚੈਂਪੀਅਨਸ਼ਿਪ (ਲੜਕੇ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਜਿੱਤ ਲਈ ਹੈ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਯੋਗ ਰਹਿਨੁਮਾਈ ਅਧੀਨ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਦੀ ਕਾਲਜ ਨੇ ਪਹਿਲਾ ਸਥਾਨ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਮੋਦੀ ਕਾਲਜ ਦੇ ਖਿਡਾਰੀਆਂ; ਪੰਕਜ ਗਰਗ, ਗੁਰਪ੍ਰੀਤ ਸਿੰਘ ਅਤੇ ਅਭਿਰਾਜ ਸਿੰਘ ਬੱਤਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਨੂੰ ਆਪਣੇ ਇਨ੍ਹਾਂ ਖਿਡਾਰੀਆਂ ‘ਤੇ ਬੇਹੱਦ ਮਾਣ ਹੈ ਅਤੇ ਭਵਿੱਖ ਵਿੱਚ ਵੀ ਕਾਲਜ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹੂਲਤ ਉਪਲਬਧ ਕਰਵਾਉਂਦਾ ਰਹੇਗਾ।
ਕਾਲਜ ਦੇ ਡੀਨ, ਖੇਡ ਵਿਭਾਗ ਡਾ. ਗੁਰਦੀਪ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਵੀ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਕਾਲਜ ਪ੍ਰਿੰਸੀਪਲ ਨੇ ਖੇਡ ਵਿਭਾਗ ਦੇ ਮੁਖੀ ਸ਼੍ਰੀ ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੇ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।