ਪਟਿਆਲਾ: 15 ਜਨਵਰੀ, 2015
ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਫੈਂਸਿੰਗ (ਲੜਕੀਆਂ) ਚੈਂਪੀਅਨਸਿਪ ਜਿਤੀ
ਪੰਜਾਬੀ ਯੂਨੀਵਰਸਿਟੀ ਵਿਖੇ 11 ਤੋਂ 13 ਜਨਵਰੀ ਤਕ ਹੋਏ ਤਿੰਨ ਰੋਜਾ ਅੰਤਰਕਾਲਜ ਫੈਸਿੰਗ (ਲੜਕੀਆਂ) ਮੁਕਾਬਲਿਆਂ ਵਿਚ ਮੁਲਤਾਨੀ ਮਲ ਮੋਦੀ ਕਾਲਜ ਦੀ ਟੀਮ ਨੇ 35 ਅੰਕ ਲੈ ਕੇ ਚੈਂਪੀਅਨਸਿਪ ਜਿਤੀ। ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਲੜਕੀਆਂ 30 ਅੰਕ ਲੈ ਕੇ ਦੂਸਰੇ ਸਥਾਨ ਤੇ ਰਹੀਆਂ। ਮੁਲਤਾਨੀ ਮਲ ਮੋਦੀ ਕਾਲਜ ਵਲੋਂ ਨੀਲਮ ਰਾਣੀ, ਪਵਨਦੀਪ ਕੌਰ, ਹਰਪ੍ਰੀਤ ਕੌਰ, ਜੋਤਿਕਾ ਦਤਾ ਅਤੇ ਸੋਨਾਲਿਕਾ ਨੇ ਵਧੀਆ ਖੇਡ ਪ੍ਰਦਰਸਨ ਕਰਦੇ ਹੋਏ ਵਿਸੇਸ ਪ੍ਰਾਪਤੀਆਂ ਕੀਤੀਆਂ।
ਇਸੇ ਚੈਂਪੀਅਨਸਿਪ ਵਿਚ ਲੜਕਿਆਂ ਦੇ ਵਰਗ ਵਿਚ ਮੋਦੀ ਕਾਲਜ ਦੀ ਟੀਮ ਓਵਰਆਲ ਸੈਕਿੰਡ ਰਨਰਅਪ ਰਹੀ ਜਿਸ ਵਿਚ ਅਮਿਤ ਸਰਮਾ, ਧਰੁਵ ਅਰੋੜਾ, ਬਿਜਨੇੇਸ ਅਨੇਜਾ, ਦਵਿੰਦਰ ਸਿੰਘ ਵਿਕਰਮ ਅਤੇ ਅਨਮੋਲਪ੍ਰੀਤ ਨੇ ਵਧੀਆ ਖੇਡ ਪ੍ਰਦਰਸਨ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸਵਿੰਦਰ ਕੁਮਾਰ ਅਤੇ ਕਾਲਜ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ। ਡਾ. ਖੁਸਵਿੰਦਰ ਕੁਮਾਰ ਨੇ ਖੇਡ ਵਿਭਾਗ ਦੇ ਇੰਚਾਰਜ ਪ੍ਰੋ. ਨਿਸਾਨ ਸਿੰਘ ਅਤੇ ਮਿਸ ਮਨਦੀਪ ਕੌਰ ਵਲੋਂ ਕਰਵਾਈ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਪ੍ਰਸੰਸਾ ਕੀਤੀ।