Multani Mal Modi College Signs Memorandum of Understanding with Bharat Scouts and Guides Punjab
In a significant development aimed at fostering youth development and community service Multani Mal Modi College, Patiala has signed a Memorandum of Understanding (MoU) with Bharat Scouts and Guides, Punjab. This partnership promises to enhance the scope of scouting activities, leadership training, and social service initiatives for students across Punjab and also giving special preference to student members of BCG in various courses and programmes run by Multani Mal Modi College, Patiala.
Dr. Neeraj Goyal, Principal of Multani Mal Modi College welcomed the state unit of Bharat Scouts and Guides at the campus and said, “We are delighted to partner with Bharat Scouts and Guides. This MoU will create ample opportunities for our students to develop leadership skills, discipline, and social responsibility. Our college believes in nurturing well-rounded individuals who can contribute positively to society.”
S. Onkar Singh, State Organizer Commissioner of BCG Punjab, remarked that “This collaboration is a milestone in promoting youth engagement and community service. I would like to thanks the management Committee of the college for this imitative and hope that the college unit of BCG will be able to contribute with more vitality and enthusiasm in the field of Social service and leadership development.
District Secretary, S. Jaspal Singh added: “The partnership will help mobilize youth for social causes and community welfare programs, ultimately contributing to a more vibrant and responsible future generation.”
DTC S. Ranjit Singh, Guide Captain, expressed enthusiasm about the alliance, stating, “This MoU provides a fantastic platform for young people to learn, serve, and lead. We are excited to see the positive impact this collaboration will bring.”
Mrs. Kiranpal Kaur, Guide said, “Volunteerism and leadership are key facets of our youth development strategy. We look forward to actively participating in various programs under this partnership.”
The signing ceremony was also attended by Sr. Jagmohan Singh, Mrs. Simar, and media coordinators Sukhjeevan Singh and Parminder Singh.
The event was conducted smoothly by Dr. Rupinder Singh Dhillon, Ranger Leader, and supervised effectively by Dr. Veenu Jain, Rover Scouts Leader, ensuring all proceedings were aligned with organizational protocols.
ਮੋਦੀ ਕਾਲਜ ਵੱਲੋਂ ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਨਾਲ ਆਪਸੀ ਇਕਰਾਰਨਾਮੇ ਤੇ ਦਸਤਖਤ
ਪਟਿਆਲਾ, 7 ਮਈ 2025
ਵਿਿਦਆਰਥੀਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਵਿਕਾਸ ਅਤੇ ਭਾਈਚਾਰਕ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਮੁਲਤਾਨੀ ਮਲ ਮੋਦੀ ਕਾਲਜ ਨੇ ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਨਾਲ ਇੱਕ ਇਕਰਾਰਨਾਮੇ ‘ਤੇ ਦਸਤਖਤ ਕੀਤੇ। ਇਸ ਇਕਰਾਰਨਾਮੇ ਮੁਤਾਬਿਕ ਮੋਦੀ ਕਾਲਜ ਦੇ ਵਿਿਦਆਰਥੀਆਂ ਨੂੰ ਸਕਾਊਟਿੰਗ ਗਤੀਵਿਧੀਆਂ, ਲੀਡਰਸ਼ਿਪ ਟ੍ਰੇਨਿੰਗ ਅਤੇ ਸਮਾਜਿਕ ਸੇਵਾ ਉਪਰਾਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਦੇਣ ਦੇ ਨਾਲ-ਨਾਲ ਮੋਦੀ ਕਾਲਜ ਦੇ ਹਰ ਕੋਰਸ ਵਿੱਚ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਮੈਂਬਰ ਵਿਿਦਆਰਥੀਆਂ ਨੂੰ ਤਰਜੀਹ ਮਿਲੇਗੀ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਬੀ.ਐੱਸ.ਜੀ ਯੂਨਿਟਦੇ ਅਹੁਦੇਦਾਰਾਂ ਦਾ ਕਾਲਜ ਵਿਖੇ ਸਵਾਗਤ ਕਰਦਿਆਂ ਕਿਹਾ, “ਸਾਨੂੰ ਭਾਰਤ ਸਕਾਊਟਸ ਐਂਡ ਗਾਈਡਜ਼ ਨਾਲ ਸਾਂਝਦਾਰੀ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ।ਇਹ ਇਕਰਾਰਨਾਮਾ ਸਾਡੇ ਵਿਿਦਆਰਥੀਆਂ ਨੂੰ ਲੀਡਰਸ਼ਿਪ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਜ਼ਰੂਰੀ ਗੁਣ ਵਿਕਸਤ ਕਰਨ ਲਈ ਵਧੀਆ ਮੌਕੇ ਦੇਵੇਗਾ। ਸਾਡਾ ਕਾਲਜ ਹਰ ਪੱਖੋਂ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਕਿ ਸਮਾਜ ਦੀ ਬਿਹਤਰੀ ਲਈ ਵਚਨਵੱਧ ਹੋਣ।”
ਸ੍ਰ. ਓਂਕਾਰ ਸਿੰਘ, ਸਟੇਟ ਆਰਗਨਾਈਜ਼ਰ ਕਮਿਸ਼ਨਰ, ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਨੇ ਇਸ ਮੌਕੇ ਤੇ ਮੋਦੀ ਕਾਲਜ ਦੀ ਬੀ.ਐੱਸ.ਜੀ ਯੂਨਿਟ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਹ ਯੂਨਿਟ ਪਿਛਲੇ ਸਮੇਂ ਤੋਂ ਸਮਾਜ ਤੇ ਪ੍ਰਸ਼ਾਸ਼ਨ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੀ ਰਹੀ ਹੈ। ਅਸੀਂ ਕਾਲਜ ਮੈਂਨਜਮੈਂਟ ਦਾ ਇਸ ਇਕਰਾਰਨਾਮੇ ਲਈ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਯੂਨਿਟ ਪੰਜਾਬ ਦੀਆਂ ਮੋਹਰੀ ਯੂਨਿਟਾਂ ਵਿੱਚ ਸ਼ਾਮਿਲ ਰਹੇਗੀ।
ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਸ੍ਰ. ਜਸਪਾਲ ਸਿੰਘ ਅਤੇ ਹੋਰ ਮਾਣਯੋਗ ਮੈਂਬਰਾਂ ਜਿਵੇਂ ਕਿ ਡੀ.ਟੀ.ਸੀ ਸ੍ਰ. ਰਣਜੀਤ ਸਿੰਘ, ਗਾਈਡ ਕੈਪਟਨ ਸ਼੍ਰੀਮਤੀ ਕਿਰਨਪਾਲ ਕੌਰ, ਡੀ.ੳ.ੁਸੀ ਸ੍ਰ..ਜਗਮੋਹਨ ਸਿੰਘ, ਸ਼੍ਰੀਮਤੀ ਸਿਮਰ, ਅਤੇ ਮੀਡੀਆ ਕੋਆਰਡੀਨੇਟਰ ਸੁਖਜੀਵਨ ਸਿੰਘ ਤੇ ਪਰਮਿੰਦਰ ਸਿੰਘ ਨੇ ਵੀ ਇਸ ਇਕਰਾਰਨਾਮੇ ‘ਤੇ ਖੁਸ਼ੀ ਜ਼ਾਹਿਰ ਕੀਤੀ।ਉਹਨਾਂ ਕਿਹਾ ਕਿ ਇਸ ਨਾਲ ਵਿਿਦਆਰਥੀਆਂ ਵਿੱਚ ਸਮਾਜਿਕ ਸੇਵਾ ਅਤੇ ਭਾਈਚਾਰਕ ਤਰੱਕੀ ਲਈ ਕੋਸ਼ਿਸ ਕਰਨ ਦਾ ਜ਼ਜ਼ਬਾ ਪੈਦਾ ਹੋਣ ਦੇ ਨਾਲ-ਨਾਲ ਉਹਨਾਂ ਲਈ ਲੀਡਰਸ਼ਿਪ ਤੇ ਸਮਾਜਿਕ ਉਦਮ ਦੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਜ਼ਿਲ੍ਹਾ ਸਕੱਤਰ ਸ੍ਰ. ਜਸਪਾਲ ਸਿੰਘ ਨੇ ਕਾਲਜ ਮੈਂਨਜਮੈਂਟ ਦਾ ਧੰਨਵਾਦ ਕਰਦਿਆ ਕਿਹਾ,‘ਇਹ ਸਾਂਝਦਾਰੀ ਨੌਜਵਾਨਾਂ ਨੂੰ ਸਮਾਜਿਕ ਕਾਰਜਾਂ ਅਤੇ ਭਲਾਈ ਪ੍ਰੋਗਰਾਮਾਂ ਨਾਲ ਜੋੜੇਗੀ ਜਿਸ ਨਾਲ ਭਵਿੱਖ ਦੀ ਪੀੜ੍ਹੀ ਵੱਧ ਜ਼ਿੰਮੇਵਾਰ ਬਣੇਗੀ।”
ਡੀ.ਟੀ.ਸੀ ਸ੍ਰ.ਰਣਜੀਤ ਸਿੰਘ ਨੇ ਉਤਸ਼ਾਹ ਜ਼ਾਹਿਰ ਕਰਦਿਆਂ ਕਿਹਾ ‘ਇਹ ਸਮਝੌਤਾ ਨੌਜਵਾਨਾਂ ਲਈ ਸਿੱਖਣ, ਸੇਵਾ ਕਰਨ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਸ਼ਾਨਦਾਰ ਮੰਚ ਪੇਸ਼ ਕਰਦਾ ਹੈ। ਅਸੀਂ ਉਮੀਦ ਰੱਖਦੇ ਹਾਂ ਕਿ ਇਹ ਸਾਂਝਦਾਰੀ ਚੰਗੇ ਨਤੀਜੇ ਲਿਆਵੇਗੀ।’
ਗਾਈਡ ਕੈਪਟਨ ਸ਼੍ਰੀਮਤੀ ਕਿਰਨਪਾਲ ਕੌਰ ਨੇ ਕਿਹਾ ਕਿ‘ਸੇਵਾ ਭਾਵਨਾ ਅਤੇ ਲੀਡਰਸ਼ਿਪ ਸਾਡੀ ਯੂਥ ਡਿਵੈਲਪਮੈਂਟ ਨੀਤੀ ਦੇ ਮੱੁਖ ਥੰ੍ਹਮ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਂਝਦਾਰੀ ਦੇ ਤਹਿਤ ਵਿਿਦਆਰਥੀ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ।’
ਇਸ ਸਮਾਗਮ ਦੌਰਾਨ ਸਟੇਜ ਪ੍ਰਬੰਧਨ ਦੀ ਕਾਰਵਾਈ ਡਾ. ਰੁਪਿੰਦਰ ਸਿੰਘ ਢਿੱਲੋਂ, ਰੋਵਰ ਸਕਾਊਟਸ ਲੀਡਰ ਵੱਲੋਂ ਬਾਖੂਬੀ ਨਬਾੲੀਿ ਗਈ ਅਤੇ ਡਾ. ਵੀਨੂ ਜੈਨ, ਰੇਜਰ ਸਕਾਊਟਸ ਲੀਡਰ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਇਸ ਸਮਾਗਮ ਦੀ ਦੇਖ-ਰੇਖ ਕੀਤੀ ਗਈ।ਕਾਲਜ ਵੱਲੋਂ ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰ੍ਹਨ ਵੀ ਭੇਂਟ ਕੀਤੇ ਗਏ।