Four-Day Adventure Sports-Hiking Trekking Camp Organized by Modi College’s Bharat Scouts and Guides Unit

Patiala: March 24, 2025

 

Recently, 53 Rangers/Rovers from the Bharat Scouts and Guides Unit of Multani Mal Modi College, Patiala, participated in a four-day adventure sports-hiking trekking camp held at the Scouts Training Center, Taradevi (Shimla), from March 20 to March 23, 2025.

The main objective of this training camp was to instill in students a sense of social service along with academic education, create awareness about the conservation and protection of natural resources, develop the courage to face dangers in times of crisis, enhance creativity, refine skills through competitions, and instill the habit of leading a disciplined life.

While flagging off the students for the camp, College Principal Dr. Neeraj Goel stated that such camps aim to develop students’ physical, mental, intellectual, social, and spiritual capabilities, which are highly needed in today’s era.

Under the leadership of Dr. Rupinder Singh (Rover Incharge), Dr. Veenu Jain (Ranger Incharge), and Prof. Ramit Sharma, 21 Rovers (boys) and 32 Rangers (girls) from the college unit performed excellently in academic, practical training, cultural, discipline, and competitive activities at the camp.

The camp classes covered the historical background of the institution’s establishment, global-level activities, the motto, benefits for scouts, various badges, flag rituals, flag songs, prayers, and informative sessions on different types of interesting and educational games.

As part of adventure activities, all scouts actively participated in trekking, rappelling, rock climbing, and recreational games. During trekking, scouts were taken through scenic yet challenging mountainous routes, leading to the sacred Tara Devi Temple for a spiritual visit. While trekking, scouts also demonstrated their responsibility towards nature by collecting plastic and paper waste along the route.

To promote artistic interests, a campfire program was organized every evening, where scout patrols presented a play titled “Chhupan Ton Pehlaan” dedicated to the martyrdom day of Shaheed-e-Azam Bhagat Singh. The program also included group songs, Western group dance, Bhangra, Giddha, skits, mimicry, and poetry recitations.

On the final day, Rangers and Rovers were taken for a tour of Shimla, where major attractions included The Ridge, Church, Lakkar Bazaar, and Lower Shimla. After assessing the scouts’ performance, they were awarded certificates of participation for successfully completing the camp.

ਮੋਦੀ ਕਾਲਜ ਦੀ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਵੱਲੋਂ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ ਲਗਾਇਆ ਗਿਆ

ਪਟਿਆਲਾ: 24 ਮਾਰਚ, 2025

ਬੀਤੇ ਦਿਨੀਂ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ 53 ਰੇਂਜਰ/ਰੋਵਰ ਵੱਲੋਂ ਸਕਾਊਟਸ ਟ੍ਰੇਨਿੰਗ ਸੈਂਟਰ, ਤਾਰਾਦੇਵੀ (ਸ਼ਿਮਲਾ) ਵਿਖੇ 20 ਮਾਰਚ ਤੋਂ 23 ਮਾਰਚ, 2025 ਤੱਕ ਚਾਰ ਰੋਜ਼ਾ ਅਡਵੈਂਚਰ ਸਪੋਰਟਸ-ਹਾਈਕਿੰਗ ਟਰੈਕਿੰਗ ਕੈਂਪ ਵਿੱਚ ਹਿੱਸਾ ਲਿਆ ਗਿਆ। ਇਸ ਟ੍ਰੇਨਿੰਗ ਕੈਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ, ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਤੇ ਰੱਖਿਆ ਪ੍ਰਤੀ ਚੇਤਨ ਕਰਨਾ, ਮੁਸੀਬਤ ਸਮੇਂ ਖਤਰਿਆਂ ਸੰਗ ਜੂਝਣ ਦੀ ਹਿੰਮਤ ਜਗਾਉਣਾ, ਸਿਰਜਣਾਤਮਿਕਤਾ ਦੀ ਯੋਗਤਾ ਪੈਦਾ ਕਰਨਾ ,ਮੁਕਾਬਲਿਆਂ ਰਾਹੀਂ ਹੁਨਰ ਨੂੰ ਤਰਾਸ਼ਣਾ ਅਤੇ ਵਿਵਹਾਰਿਕ ਜੀਵਨ ਨੂੰ ਨਿਯਮਬੱਧ ਢੰਗ ਨਾਲ ਜਿਊਣ ਦੀ ਆਦਤ ਪਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਕੈਂਪ ਲਈ ਰਵਾਨਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਮੰਤਵ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ,ਬੌਧਿਕ, ਸਮਾਜਿਕ ਅਤੇ ਅਧਿਆਤਮਿਕ ਸਮਰੱਥਾ ਦਾ ਵਿਕਾਸ ਕਰਨਾ ਹੈ ਜਿੰਨਾ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ। ਕਾਲਜ ਦੀ ਯੂਨਿਟ ਵਿੱਚੋਂ ਡਾ. ਰੁਪਿੰਦਰ ਸਿੰਘ (ਰੋਵਰ ਇੰਚਾਰਜ), ਡਾ. ਵੀਨੂ ਜੈਨ (ਰੇਂਜਰ ਇੰਚਾਰਜ) ਅਤੇ ਪ੍ਰੋ. ਰਮਿਤ ਸ਼ਰਮਾ ਦੀ ਅਗਵਾਈ ਵਿੱਚ 21 ਰੋਵਰਜ਼ (ਲੜਕੇ) ਅਤੇ 32 ਰੇਂਜਰਜ਼ (ਲੜਕੀਆਂ) ਨੇ ਕੈਂਪ ਵਿੱਚ ਅਕਾਦਮਿਕ, ਵਿਹਾਰਕ ਸਿਖਲਾਈ, ਸੱਭਿਆਚਾਰਕ, ਅਨੁਸਾਸ਼ਨ, ਮੁਕਾਬਲਿਆਂ ਆਦਿ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਕੈਂਪ ਦੀਆਂ ਕਲਾਸਾਂ ਵਿੱਚ ਸੰਸਥਾ ਦੀ ਸਥਾਪਨਾ ਦਾ ਇਤਿਹਾਸਕ ਪਿਛੋਕੜ, ਵਿਸ਼ਵ ਪੱਧਰ ਉੱਤੇ ਆਯੋਜਿਤ ਗਤੀਵਿਧੀਆਂ, ਮੋਟੋ, ਸਕਾਊਟਸ ਲਈ ਪ੍ਰਾਪਤ ਲਾਹੇਵੰਦ ਮੌਕੇ, ਵੱਖ-ਵੱਖ ਬੈਜ, ਝੰਡੇ ਦੀ ਰਸਮ, ਝੰਡਾ ਗੀਤ, ਪ੍ਰਾਥਨਾ ਅਤੇ , ਵਿਭਿੰਨ ਕਿਸਮ ਦੀਆਂ ਰੌਚਕ ਤੇ ਸੂਚਨਾਮਈ ਜੈੱਲ ਵਰਗੇ ਪੱਖਾਂ ਉੱਤੇ ਚਾਨਣਾ ਪਾਇਆ ਗਿਆ।ਸਾਰੇ ਸਕਾਊਟਸ ਨੇ ਐਡਵੈਂਚਰ ਗਤੀਵਿਧੀਆਂ ਤਹਿਤ ਟ੍ਰੈਕਿੰਗ,ਰੈਪਲਿੰਗ,ਰੌਕ ਕਲਾਈਮਿੰਗ ਤੇ ਮਨੋਰੰਜਕ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਕਾਊਟਸ ਨੂੰ ਮਨਮੋਹਕ ਪਰ ਖ਼ਤਰਨਾਕ ਪਹਾੜੀ ਰਸਤਿਆਂ ਰਾਹੀਂ ਟ੍ਰੈਕਿੰਗ ਕਰਵਾਂਉਂਦੇ ਹੋਏ ਪਵਿੱਤਰ ਤਾਰਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਗਏ।ਟ੍ਰੈਕਿੰਗ ਮੌਕੇ ਸਕਾਊਟਸ ਵੱਲੋਂ ਰਸਤੇ ਵਿੱਚੋਂ ਪਲਾਸਟਿਕ ਅਤੇ ਕਾਗਜ਼ ਇਕੱਠੇ ਕਰਦਿਆਂ ਵਿਹਾਰਿਕ ਰੂਪ ਵਿੱਚ ਕੁਦਰਤ ਪ੍ਰਤੀ ਆਪਣੇ ਪਿਆਰ ਅਤੇ ਫ਼ਰਜ਼ ਦਾ ਸਬੂਤ ਦਿੱਤਾ ਗਿਆ। ਕਲਾ ਰੁਚੀਆਂ ਨੂੰ ਉਭਾਰਨ ਲਈ ਹਰੇਕ ਸ਼ਾਮ ਹੁੰਦੇ ਕੈਂਪ ਫਾਇਰ ਪ੍ਰੋਗਰਾਮ ਤਹਿਤ ਸਕਾਊਟਸ ਪੈਟਰੋਲ ਵਲੋਂ ਸ਼ਹੀਦ- ਏ -ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਦੇ ਨਾਲ ਸਮੂਹਕ ਗੀਤ, ਵੈਸਟਰਨ ਗਰੁੱਪ ਡਾਂਸ, ਭੰਗੜਾ, ਗਿੱਧਾ, ਸਕਿੱਟ, ਮਮਿਕਰੀ, ਕਾਵਿ ਉਚਾਰਨ ਦੀ ਕਲਾਮਈ ਪੇਸ਼ਕਾਰੀ ਵੀ ਕੀਤੀ ਗਈ। ਅਖੀਰਲੇ ਦਿਨ ਰੇਂਜਰਜ਼ ਅਤੇ ਰੋਵਰਜ਼ ਨੂੰ ਸ਼ਿਮਲਾ ਘੁਮਾਉਣ ਲਈ ਲਿਜਾਇਆ ਗਿਆ, ਜਿਥੇ ਰਿੱਜ, ਚਰਚ, ਲੱਕੜ ਬਾਜ਼ਾਰ ਅਤੇ ਲੋਅਰ ਸ਼ਿਮਲਾ ਮੁੱਖ ਆਕਰਸ਼ਨ ਰਹੇ। ਸਕਾਊਟਸ ਦੀ ਪਰਖ ਉਪਰੰਤ ਉਨ੍ਹਾਂ ਨੂੰ ਕੈਂਪ ਦੇ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤੇ ਗਏ।

 


List of participants