ਪਟਿਆਲਾ: 21 ਫਰਵਰੀ, 2018
ਮੋਦੀ ਕਾਲਜ ਵੱਲੋਂ ਮਾਤ-ਭਾਸ਼ਾ ਦਿਵਸ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੇ ‘ਪੰਜਾਬੀ ਭਾਸ਼ਾ: ਸਮਕਾਲੀ ਪ੍ਰਸੰਗਿਕਤਾ ਅਤੇ ਚੁਣੌਤੀਆਂ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕਰਕੇ ਮਾਤ-ਭਾਸ਼ਾ ਦਿਵਸ ਮਨਾਇਆ ਜਿਸ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਉੱਘੇ ਵਿਦਵਾਨ ਡਾ. ਜਗਬੀਰ ਸਿੰਘ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ[ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਵਾਨ ਵਕਤਾ ਦਾ ਸਵਾਗਤ ਕੀਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮਾਤ-ਭਾਸ਼ਾ ਸਮਾਜਿਕ ਤੇ ਵਿਅਕਤੀਗਤ ਜੀਵਨ ਦਾ ਆਧਾਰ ਬਿੰਦੂ ਹੈ ਜਿਹੜਾ ਮਨੁੱਖ ਦੀ ਸਮੁੱਚੀ ਸਖਸ਼ੀਅਤ ਤੇ ਉਸਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ[
ਡਾ. ਜਗਬੀਰ ਸਿੰਘ ਨੇ ਮਾਤ-ਭਾਸ਼ਾ ਦੀ ਜੀਵਨ ਵਿਚ ਲੋੜ, ਸਮਕਾਲੀ ਸਥਿਤੀਆਂ ਵਿਚ ਮਾਤ-ਭਾਸ਼ਾ ਦੀ ਪ੍ਰਸੰਗਿਕਤਾ, ਨਵੀਂ ਪੀੜ੍ਹੀ ਦਾ ਮਾਤ-ਭਾਸ਼ਾ ਪ੍ਰਤੀ ਰਵੱਈਆ, ਸਮੱਸਿਆਵਾਂ ਅਤੇ ਭਵਿੱਖਮੁਖੀ ਪਾਸਾਰਾਂ ਤੇ ਸੰਭਾਵਨਾਵਾਂ ਉੱਤੇ ਮੁੱਲਵਾਨ ਵਿਚਾਰ ਪੇਸ਼ ਕੀਤੇ[ ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਭਾਰਤੀ ਸੱਭਿਅਤਾ ਦਾ ਪੰਘੂੜਾ ਹੈ, ਜਿੱਥੇ ਰਿਗਵੇਦ ਤੇ ਮਹਾਂਭਾਰਤ ਵਰਗੇ ਮਹਾਨ ਗ੍ਰੰਥ ਰਚੇ ਗਏ[ ਇਸ ਮਾਣਯੋਗ ਪ੍ਰਾਪਤੀ ਨੂੰ ਸੰਪਦਾਇਕਤਾ ਵਰਗੇ ਤੰਗ ਨਜ਼ਰੀਏ ਤੋਂ ਬਚਾਉਣ ਦੀ ਲੋੜ ਹੈ[ਸਾਨੂੰ ਧਰਮਾਂ ਅਤੇ ਭਾਸ਼ਾਵਾਂ ਵਿਚ ਵੱਖਰਤਾ ਅਤੇ ਸਾਂਝ ਦੋਵੇਂ ਹੀ ਸਵੀਕਾਰ ਕਰਨ ਦੀ ਲੋੜ ਹੈ[
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਵਾਨ ਵਕਤਾ ਦੀ ਵਿਦਿਆਰਥੀਆਂ ਨਾਲ ਰਸਮੀ ਜਾਣ-ਪਛਾਣ ਕਰਵਾਈ[ ਇਸ ਮੌਕੇ ਉਹਨਾਂ ਦੱਸਿਆ ਕਿ ਮਾਤ-ਭਾਸ਼ਾ ਨੂੰ ਕੇਵਲ ਸੰਚਾਰ ਮਾਧਿਅਮ ਤੱਕ ਸੀਮਤ ਨਾ ਰੱਖਦਿਆਂ ਹੋਇਆਂ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਨਾਉਣ ਦੀ ਵੀ ਲੋੜ ਹੈ ਅਤੇ ਇਸ ਲਈ ਤਕਨੀਕੀ ਪੱਧਰ ‘ਤੇ ਇਸਨੂੰ ਹੋਰ ਵਧੇਰੇ ਵਿਕਸਤ ਕਰਨ ਦੀ ਵੀ ਜ਼ਰੂਰਤ ਹੈ[ ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਦੇ ਮਹੱਤਵ ਅਤੇ ਭਾਸ਼ਾ ਤੇ ਸਾਹਿਤ ਦੇ ਵੱਖ ਵੱਖ ਸਰੋਕਾਰਾਂ ਨੂੰ ਪੇਸ਼ ਕਰਦੀ ਇਕ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ[ ਇਸ ਪੋਸਟਰ ਪ੍ਰਦਰਸ਼ਨੀ ਮੁਕਾਬਲੇ ਲਈ ਜੱਜਾਂ ਦੀ ਜਿੰਮੇਵਾਰੀ ਪ੍ਰੋ. ਮਿਸਿਜ਼ ਸ਼ੈਲੇਂਦਰ ਸਿੱਧੂ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਅਤੇ ਡਾ. ਰੁਪਿੰਦਰ ਸ਼ਰਮਾ ਨੇ ਨਿਭਾਈ[ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਦਾਮਨੀ ਪਠਾਨੀਆ ਅਤੇ ਗੁਰਫਤਿਹ ਸਿੰਘ, ਦੂਸਰਾ ਸਥਾਨ ਹਰਸੁਖਪਾਵਨ ਕੌਰ, ਤੀਸਰਾ ਸਥਾਨ ਦਮਨਜੋਤ ਕੌਰ, ਹਰਸ਼ਦੀਪ, ਚੌਥਾ ਸਥਾਨ ਜਸਮੀਤ ਕੌਰ ਅਤੇ ਨਵਨੀਤ ਕੌਰ ਨੇ ਹਾਸਲ ਕੀਤਾ[
ਡਾ. ਮਨਜੀਤ ਕੌਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ[ ਇਸ ਸਮਾਗਮ ਦੇ ਮੰਚ ਸੰਚਾਲਨ ਦਾ ਕਾਰਜ ਡਾ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ[ ਇਸ ਸਮੇਂ ਪ੍ਰੋ. ਨਿਰਮਲ ਸਿੰਘ, ਪ੍ਰੋ. ਮਿਸਿਜ਼ ਸ਼ੈਲੇਂਦਰ ਸਿੱਧੂ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡਾ. ਅਸ਼ਵਨੀ ਸ਼ਰਮਾ, ਡਾ. ਅਜੀਤ ਕੁਮਾਰ, ਡਾ. ਕੁਲਦੀਪ ਸਿੰਘ, ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਹਿਬਾਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ[
 
Patiala: 21 February 2018
Modi College celebrates Mother Tongue Day
Post-graduate department of Punjabi of Multani Mal Modi College, Patiala celebrated Mother-Tongue Day by organising a lecture on the topic of ‘Punjabi Bhasha: Samkaali Parsangikta ate Chonautian’ here today. Dr.Jagbeer Singh,former professor and head,Punjabi Department,Delhi University,Delhi was the expert speaker on the occasion. Principal Dr.Khushvinder Kumar welcomed the guest speaker and said that mother tongue was the central point for social and personal life of all human beings and played an important role in the all round development of the personality of a man.
Dr.Jagbeer singh talked about the relevance of the mother tongue, contemporary issues related to the mother tongue and attitude of new generation towards it. He said that the land of Punjab is the cradle of civilization where Rigved and Mahabharta were written by our RISHI-MUNIES. These epics should not be viewed with the narrow vision of fanaticism.
Dr.Gurdeep Singh Sandhu head, department of Punjabi introduced the speaker to the audience. He said that language should not be confined to the medium of communication. It should be expanded to make the people more employable. A Poster Exhibition depicting various aspects of language was also inaugurated on the occasion. Prof. Mrs. Shailendra Sidhu, Prof. Ved Parkash Sharma and Dr. Rupinder Sharma acted as judges for the exhibition. Damini Pathania and Gurfateh Singh stood first in the competition and Harsukhpawan kaur stood second. Damanjot kaur and Harshdeep stood third and Jasmeet Kaur and Navneet Kaur stood fourth in the competition.
Dr. Manjeet Kaur presented the vote of thanks. Dr. Davinder Singh conducted the stage. Prof. Nirmal singh, Prof. Mrs. Shailendra Sidhu, Prof. Ved Parkash Sharma, Dr. Ashwani Sharma, Dr. Ajit Kumar, Dr Kuldeep Singh and all the members of the department of Punjabi were present on the occasion. Large number of students participated in the program.