Patiala: 28 May, 2022

Literary Discussion Organised at Multani Mal Modi College

The Post-Graduate Department of Punjabi at Multani Mal Modi College, Patiala organized a discussion on the emerging trends in Punjabi poetry and to provide a platform for the students of literature for expressing their creative and literary works.

College Principal Dr. Khushvinder Kumar while addressing the students said that literary art the poetry in our times is passing through a tough phase and these types of platforms are important for nurturing the creative skills and literary abilities of our students.

Dr. Gurdeep Singh, Head, Department of Punjabi said that literature is the foundation stone of socialization and student phase is the most productive and creative phase to engage the students with different forms of literature. Later he also recited one part of his prose, “Khudkushia da saadan banyia nehra da rudan’ and explored the connection between suicides and climate change.

In this event students from different streams participated and shared their literary pieces. Most of these literary pieces were focused on socially relevant issues and problems of Punjabi community. Two teachers from the department of Punjabi Dr. Deepak Dhalewa and Prof.Gurwinder Singh shared their ghazals and poems. A live discussion was also held. An alumni of Modi college, Mr. Gurnavdeep Singh who is presently working in Bombay film industry demonstrated his acting skills and said that word is the origin of every art and literature.

Dr. Devinder Singh, Assistant Professor of the department said that regular writing practice is important for developing literary skills. The stage was conducted by the students Kamaldeep Singh (MA Punjabi) and Harpinder Singh (BA Part 3)

All members of the department were present in this event along with Dr. Rupinder Sharma, Department of Hindi, Prof. Jagjot Singh, Social Sciences Department and Prof. Harpreet Singh, Department of English.

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
ਪਟਿਆਲਾ, 28 ਮਈ 2022
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ’ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਚਿਣਗ ਅਤੇ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਮਾਸਕ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਾਹਿਤ ਮਨੁੱਖ ਨੂੰ ਸਮਾਜ ਨਾਲ ਜੋੜਦਾ ਹੈ। ਸਾਹਿਤਕ ਗੋਸਟੀ ਰਾਹੀਂ ਵਿਦਿਆਰਥੀ ਸਾਹਿਤ ਸਿਰਜਕ ਦੇ ਤੌਰ ’ਤੇ ਅਤੇ ਸਾਹਿਤ ਦੇ ਸਰੋਤੇ ਦੇ ਤੌਰ ’ਤੇ ਦੋਵੇਂ ਤਰਾਂ ਨਾਲ ਸਾਹਿਤ ਨਾਲ ਜੁੜਦਾ ਹੈ। ਉਹਨਾਂ ਇਸ ਸਮੇਂ ਆਪਣੀ ਇਕ ਵਾਰਤਕ ਰਚਨਾ ਦੀ ਟੁਕੜੀ ‘ਖੁਦਕੁਸ਼ੀਆਂ ਦਾ ਸਾਧਨ ਬਣੀਆਂ ਨਹਿਰਾਂ ਦਾ ਰੁਦਨ’ ਵੀ ਸੁਣਾਈ, ਜਿਸ ਦਾ ਇਕ ਪੱਖ ਵਾਤਾਵਰਣ ਚੇਤਨਾ ਨਾਲ਼ ਜੁੜਿਆ ਹੋਇਆ ਸੀ ਤੇ ਦੂਸਰਾ ਪੱਖ ਖੁਦਕੁਸ਼ੀਆਂ ਦੇ ਰੁਝਾਨ ਨੂੰ ਸਮਝਣ ਅਤੇ ਇਸਦੀ ਰੋਕਥਾਮ ਨਾਲ਼ ਜੁੜਿਆ ਹੋਇਆ ਸੀ। ਉਹਨਾਂ ਕਿਹਾ ਕਿ ਸਾਹਿਤ ਜਿੱਥੇ ਇਕ ਪਾਸੇ ਸਾਨੂੰ ਸੰਵੇਦਨਸ਼ੀਲ ਬਣਾਉਂਦਾ ਹੈ, ਉੱਥੇ ਦੂਜੇ ਪਾਸੇ ਸਾਡੀ ਚੇਤਨਾ ਦਾ ਵਿਕਾਸ ਕਰਕੇ ਸਾਨੂੰ ਜੀਵਨ ਅਤੇ ਵਰਤਾਰਿਆਂ ਦੀ ਗਹਿਰੀ ਸਮਝ ਵੀ ਪ੍ਰਦਾਨ ਕਰਦਾ ਹੈ।
ਇਸ ਸਮੇਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਆਪਣੇ ਭਾਵਾਂ, ਵਿਚਾਰਾਂ ਨੂੰ ਸੁਹਜਮਈ ਅਤੇ ਸੂਝਮਈ ਢੰਗ ਨਾਲ ਖੂਬਸੂਰਤ ਭਾਸ਼ਾ ਵਿਚ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਕ ਮੁੱਦਿਆਂ ਅਤੇ ਮਨੁੱਖ ਦੇ ਜੀਵਨ ਵਰਤਾਰਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਇਸ ਸਾਹਿਤਕ ਗੋਸ਼ਟੀ ਵਿੱਚ ਕਾਲਜ ਵਿਦਿਆਰਥੀ ਮੁਸਕਾਨ, ਯਸ਼ਪਾਲ, ਮਹਿਕਦੀਪ ਸਿੰਘ, ਕਮਲਦੀਪ ਸਿੰਘ, ਜਸਪ੍ਰੀਤ ਕੌਰ (ਬੀ.ਐਸ.ਸੀ), ਨਵਜੋਤ ਸਿੰਘ, ਰਮਣੀਕ ਕੌਰ, ਹਰਪਿੰਦਰ ਸਿੰਘ, ਇੰਦਰਪ੍ਰੀਤ ਕੌਰ, ਹਰਸ਼ ਬਾਂਸਲ, ਸਰਬਜੀਤ ਕੌਰ, ਗੁਰਮੁਖ ਸਿੰਘ ਧਾਲੀਵਾਲ, ਜਸਪ੍ਰੀਤ ਕੌਰ (ਬੀ.ਕਾਮ), ਜਸਪ੍ਰੀਤ ਸਿੰਘ, ਸਹਿਜ, ਈਸ਼ਾ ਰਾਣੀ ਅਤੇ ਸਹਿਲੀਨ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਪੰਜਾਬੀ ਵਿਭਾਗ ਦੇ ਡਾ. ਦੀਪਕ ਧਲੇਵਾਂ ਅਤੇ ਪ੍ਰੋ. ਗੁਰਵਿੰਦਰ ਸਿੰਘ ਨੇ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਅੱਜ ਕੱਲ ਬੰਬਈ ਫਿਲਮ ਇੰਡਸਟਰੀ ਵਿਚ ਕਾਰਜਰਤ ਗੁਰਨਵਦੀਪ ਸਿੰਘ ਨੇ ਆਪਣੀਆਂ ਕਾਲਜ ਸਮੇਂ ਦੀਆਂ ਸੁਨਹਿਰੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਅਦਾਕਾਰੀ ਦੇ ਜੌਹਰ ਦਰਸ਼ਕਾਂ ਨੂੰ ਦਿਖਾਏ। ਉਹਨਾਂ ਕਿਹਾ ਕਿ ਸ਼ਬਦ ਅਤੇ ਸ਼ਬਦ ਕਲਾ ਭਾਵ ਸਾਹਿਤ ਦੀ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਹੈ। ਇਸ ਲਈ ਸਾਨੂੰ ਰਚਨਾਵਾਂ ਵਿਚ ਪੇਸ਼ ਕੀਤੇ ਹਰ ਸ਼ਬਦ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅੰਤ ਵਿੱਚ ਡਾ. ਦਵਿੰਦਰ ਸਿੰਘ ਨੇ ਸਮੁੱਚੀਆਂ ਰਚਨਾਵਾਂ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਸੁਯੋਗ ਸੁਝਾਅ ਦਿੱਤੇ ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਸਮੁੱਚੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ), ਪ੍ਰੋ. ਜਗਜੋਤ ਸਿੰਘ (ਸਮਾਜ ਸ਼ਾਸਤਰ ਵਿਭਾਗ), ਪ੍ਰੋ. ਹਰਪ੍ਰੀਤ ਸਿੰਘ (ਅੰਗਰੇਜ਼ੀ ਵਿਭਾਗ) ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਸਾਹਿਤਕ ਗੋਸ਼ਟੀ ਦੇ ਮੰਚ ਸੰਚਾਲਨ ਦਾ ਕਾਰਜ ਕਾਲਜ ਵਿਦਿਆਰਥੀ ਕਮਲਦੀਪ ਸਿੰਘ (ਐਮ.ਏ. ਭਾਗ ਪਹਿਲਾ) ਅਤੇ ਹਰਪਿੰਦਰ ਸਿੰਘ (ਬੀ.ਏ. ਭਾਗ ਤੀਜਾ) ਨੇ ਬਾਖ਼ੂਬੀ ਨਿਭਾਇਆ। ਇਹਨਾਂ ਦੋਵਾਂ ਵਿਦਿਆਰਥੀਆਂ ਨੇ ਜਿੱਥੇ ਆਪਣੀਆਂ ਸਾਹਿਤਕ ਰਚਨਾਵਾਂ ਸੁਣਾਈਆਂ, ਉੱਥੇ ਮੰਚ ਸੰਚਾਲਨ ਦੌਰਾਨ ਆਪਣੀ ਸ਼ੇਅਰੋ-ਸ਼ਾਇਰੀ ਨਾਲ ਸਰੋਤਿਆਂ ਨੂੰ ਬੰਨੀ ਰੱਖਿਆ।