Multani Mal Modi College Unveils Prospectus for session 2025-26 Following Autonomous Status Granted by University Grants Commission
 

Patiala: 23 April 2025

 
Multani Mal Modi College today announces the release of its prospectus for the academic session 2025-2026 marking the beginning of the admission process for prospective students. This is the first prospectus released after the college achieved autonomous status from the University Grants Commission. The event was graced by Prof. Surindra Lal, member of Management Committee of Modi College, who emphasized the alignment of the prospectus with the New Education Policy (NEP).

The new prospectus introduces a variety of innovative, career-oriented, and industry-based programs, highlighting skills-based training and courses designed to prepare students for the dynamic job market.

Dr. Neeraj Goyal, Principal of Multani Mal Modi College, congratulated the faculty and staff for the institution’s autonomous status, attributing this success to their collective efforts. He urged educators to enhance learning experiences by incorporating technology-driven multimedia tools and to prioritize research in course syllabi. Dr. Goyal further underscored the necessity of project-based practical training for students to excel in their future careers within industrial sectors.

Prof. Surindera Lal, along with Dr. Goyal, officially launched the prospectus and addressed faculty members, encouraging them to uphold professional ethics and work collaboratively for the advancement of the educational institution.

The registrar of the college Dr. Ajit Kumar along with controller of examination Dr. Kuldeep Kumar contributed to discussions regarding the various aspects of the new prospectus with the teaching staff. Admission Incharge Dr. Harmohan Sharma, Department of Computer Science also discussed the various aspects of admission procedure.

The vice principal Prof. Jasvir Kaur presented the vote of thanks.


ਮੁਲਤਾਨੀ ਮੱਲ ਮੋਦੀ ਕਾਲਜ ਨੇ ਯੂਜੀਸੀ ਵੱਲੋਂ ਖੁਦਮੁਖਤਿਆਰ ਕਾਲਜ ਦਾ ਦਰਜਾ ਹਾਸਿਲ ਕਰਨ ਤੋਂ ਬਾਅਦ ਸ਼ੈਸਨ 2025-26 ਲਈ ਪ੍ਰਾਸਪੈਕਟਸ ਰਿਲੀਜ਼ ਕੀਤਾ

ਪਟਿਆਲਾ: 23 ਅਪ੍ਰੈਲ, 2025

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਅੱਜ ਨਵੇਂ ਅਕਾਦਮਿਕ ਸੈਸ਼ਨ 2025-2026 ਲਈ ਦਾਖਲੇ- ਪ੍ਰਕਿਰਿਆ ਆਰੰਭ ਕਰਦਿਆਂ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਖੁਦਮੁਖਤਿਆਰ ਕਾਲਜ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਇਹ ਪਹਿਲਾ ਪ੍ਰਾਸਪੈਕਟਸ ਹੈ।ਪ੍ਰਾਸਪੈਕਟਸ ਰਿਲੀਜ਼ ਦੀ ਰਸਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰੀ ਸੁਰੇਂਦਰਾ ਲਾਲ ਜੀ ਨੇ ਕੀਤੀ।

ਕਾਲਜ ਵੱਲੋਂ ਜਾਰੀ ਕੀਤਾ ਗਿਆ ਨਵਾਂ ਪ੍ਰਾਸਪੈਕਟਸ ਨਵੀਂ ਸਿੱਖਿਆ ਨੀਤੀ 2020 ਨੂੰ ਮੱਦੇ-ਨਜ਼ਰ ਰੱਖਦਿਆ ਡਿਜ਼ਾਈਨ ਕੀਤਾ ਗਿਆ ਹੈ ।ਇਹ ਜਿੱਥੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਅਧਾਰਿਤ ਕੋਰਸਾਂ ਅਤੇ ਕੈਰੀਅਰ ਲਈ ਜ਼ਰੂਰੀ ਸੱਕਿਲ-ਟਰੇਨਿੰਗਾਂ ਨੂੰ ਧਿਸਆਨ ਵਿੱਚ ਰੱਖਦਿਆ ਤਿਆਰ ਕੀਤਾ ਗਿਆ ਹੈ ਉੱਥੇ ਇਸ ਵਿੱਚ ਵਿਦਿਆਰਥੀਆਂ ਦੀ ਬਹੁ-ਪੱਖੀ ਸਕਸ਼ੀਅਤ ਉਸਾਰੀ ਅਤੇ ਉਦਯੋਗਾਂ/ ਇੰਡਸਟਰੀ ਦੀਆਂ ਜ਼ਰੂਰਤਾਂ ਮੁਤਾਬਿਕ ਵੱਖ-ਵੱਖ ਕੋਰਸ ਅਤੇ ਸਿਲੇਬਸ ਤਿਆਰ ਕੀਤੇ ਗਏ ਹਨ ਜਿਸ ਨਾਲ ਵਿਦਿਆਰਥੀ ਆਪਣੇ ਭਵਿੱਖ ਦੀ ਬਿਹਤਰ ਉਸਾਰੀ ਕਰ ਸਕਣ।

ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਸਮੂਹ ਸਟਾਫ ਨੂੰ ਖੁਦਮੁਖਤਿਆਰ ਕਾਲਜ ਦਾ ਦਰਜਾ ਹਾਸਿਲ ਕਰਨ ਤੇ ਵਧਾਈ ਦਿੰਦਿਆ ਕਿਹਾ ਕਿ ਇਹ ਸਾਂਝੀ ਕਾਰਗੁਜ਼ਾਰੀ ਦਾ ਨਤੀਜਾ ਹੈ। ਉਹਨਾਂ ਨੇ ਅਧਿਆਪਕਾਂ ਨੂੰ ਤਕਨੀਕ-ਸੰਚਾਲਿਤ ਮਲਟੀਮੀਡੀਆ ਟੂਲਜ਼ ਨੂੰ ਕਲਾਸ-ਰੁਮਾਂ ਵਿੱਚ ਸ਼ਾਮਿਲ ਕਰਨ ਅਤੇ ਸਿਲੇਬਸ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਮੁਤਾਬਿਕ ਸੰਚਾਲਿਤ ਕਰਨ ਤੇ ਜ਼ੋਰ ਦਿੱਤਾ।

ਸ੍ਰੀ ਸੁਰੇਂਦਰਾ ਲਾਲ ਜੀ ਅਤੇ ਪਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਰਸਮੀ ਤੌਰ ਤੇ ਪ੍ਰਾਸਪੈਕਟਸ ਜਾਰੀ ਕੀਤਾ ਅਤੇ ਫੈਕਲਟੀ ਮੈਂਬਰਾਂ ਨੂੰ ਪੇਸ਼ੇਵਰ ਨੈਤਿਕਤਾ ਕਾਇਮ ਰੱਖਣ ਅਤੇ ਵਿਦਿਅਕ ਤੌਰ ਤੇ ਮਿਲ-ਜੁਲ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ।

ਕਾਲਜ ਰਜਿਸਟਰਾਰ ਡਾ: ਅਜੀਤ ਕੁਮਾਰ ਅਤੇ ਕੰਟਰੋਲਰ ਆਫ ਇੰਗਜ਼ਾਮੀਨੇਸ਼ਨ ਡਾ: ਕੁਲਦੀਪ ਕੁਮਾਰ ਨੇ ਟੀਚਿੰਗ ਸਟਾਫ ਨਾਲ ਨਵੇਂ ਪ੍ਰਾਸਪੈਕਟਸ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ ਤੇ ਕਾਲਜ ਦੇ ਐਡਮਿਸ਼ਨ ਇੰਚਾਰਜ ਡਾ. ਹਰਮੋਹਨ ਸ਼ਰਮਾ ਨੇ ਦਾਖਲਾ ਵਿਧੀ ਦੇ ਵੱਖ ਵੱਖ ਪਹਿਲੂਆਂ ਬਾਰੇ ਵੀ ਦੱਸਿਆ।

ਵਾਈਸ ਪ੍ਰਿੰਸੀਪਲ ਪ੍ਰੋ: ਜਸਵੀਰ ਕੌਰ ਨੇ ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਪਾਸ ਕੀਤਾ।ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਹਾਜ਼ਿਰ ਸੀ।