Patiala: 17.01.2022
 
Multani Mal Modi College Organized Online Career Assessment Test
 
The Career Guidance and Placement Cell of the Multani Mal Modi College, Patiala in collaboration with Petroleum University, Dehradun organized an online Career Assessment Test for the students to equip them with emerging trends and industry requirements for employment and placements. The main objective of this event was to help the students in assessment and recognition of their skills, abilities and potential and the techniques to upgrade and optimize them.
 
College Principal Dr. Khushvinder Kumar said that Career Assessment Test (CAT) is very useful for a student at the age of career selection as these tests can help the students to understand their skills and talents and help them to make an informed decision on various career options.
 
Placement Coordinator, Dr. Neeraj Goyal informed that student’s quality and strength based on 5 elements that are interest, personality, aptitude, emotional intelligence, and orientation were analyzed during the test.
 
Placement Officer Lt. Dr. Rohit Sachdeva informed that 325 students participated enthusiastically in the program and said that a good assessment test shows how a student can handle stress, endure difficult situations, and manage his/her life during times of crisis.
 
ਪਟਿਆਲਾ: 17.01.2022
 
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਕੈਰੀਅਰ ਮੁਲਾਂਕਣ ਟੈਸਟ ਆਯੋਜਿਤ
 
ਸਥਾਨਕ ਮੁਲਤਾਨੀ ਮੱਲ ਕਾਲਜ, ਪਟਿਆਲਾ ਦੇ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵੱਲੋਂ ਪੈਟਰੋਲੀਅਮ ਯੂਨੀਵਰਸਿਟੀ, ਦੇਹਰਾਦੂਨ ਦੇ ਸਹਿਯੋਗ ਨਾਲ ਅੱਜ ਵਿਦਿਆਰਥੀਆਂ ਨੂੰ ਨੌਕਰੀਆਂ ਤੇ ਰੋਜ਼ਗਾਰ ਲਈ ਤਿਆਰ ਕਰਨ ਦੇ ਉਦੇਸ਼ ਨਾਲ ਆਨਲਾਈਨ ਕੈਰੀਅਰ ਮੁਲਾਂਕਣ ਟੈਸਟ ਆਯੋਜਿਤ ਕੀਤਾ ਗਿਆ।ਇਸ ਟੈਸਟ ਦਾ ਮੁੱਖ ਮੰਤਵ ਵਿਦਿਆਰਥੀਆਂ ਦੀਆਂ ਕਿਸੇ ਨੌਕਰੀ ਲਈ ਮੌਜੂਦ ਯੋਗਤਾਵਾਂ ਤੇ ਕੌਸ਼ਲ ਦੀ ਨਿਰਖ-ਪਰਖ ਕਰਨ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਖੇਤਰਾਂ ਵਿੱਚ ਹੋਰ ਵੱਧ ਮਿਹਨਤ ਕਰਨ ਲਈ ਤਿਆਰ ਕਰਨਾ ਸੀ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹਨਾਂ ਵਿਗਿਆਨਕ ਟੈਸਟਾਂ ਰਾਹੀ ਵਿਦਿਆਰਥੀ ਆਪਣੇ ਹੁਨਰ ਤੇ ਕਿਸੇ ਕਿੱਤੇ ਪ੍ਰਤੀ ਦਿਲਚਸਪੀ ਨੂੰ ਸਹੀ ਦਿਸ਼ਾ ਤੇ ਦਸ਼ਾ ਪ੍ਰਦਾਨ ਕਰ ਸਕਦੇ ਹਨ।ਇਸ ਨਾਲ ਉਹਨਾਂ ਨੂੰ ਆਪਣੇ ਲਈ ਮਨਪਸੰਦ ਕਿੱਤੇ ਦੀ ਚੋਣ ਕਰਨ ਤੇ ਉਸ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।
ਇਸ ਮੌਕੇ ਤੇ ਪਲੇਸਮੈਟ ਸੈੱਲ ਦੇ ਕੋਆਰਡੀਨੇਟਰ ਡਾ.ਨੀਰਜ ਗੌਇਲ ਨੇ ਦੱਸਿਆ ਕਿਸੇ ਵੀ ਵਿਦਿਆਰਥੀ ਦੀ ਸਮਰੱਥਾ ਤੇ ਕਾਬਲੀਅਤ ਪੰਜ ਮੁੱਖ ਤੱਤਾਂ, ਉਸਦੀ ਦਿਲਚਸਪੀ, ਸ਼ਖਸੀਅਤ, ਵਰਤਾਉ, ਭਾਵਨਾਤਮਿਕ ਸਮਝਦਾਰੀ ਤੇ ਸ਼ੱਪਸ਼ਟਤਾ ਤੇ ਨਿਰਭਰ ਕਰਦੀ ਹੈ ਜਿਹਨਾਂ ਨੂੰ ਇਸ ਟੈਸਟ ਰਾਹੀ ਪਰਖਿਆ ਗਿਆ ਹੈ।
ਕਾਲਜ ਦੇ ਕੈਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੇ ਪਲੇਸਮੈੱਟ ਅਫਸਰ ਲੈਫਟੀਨੈੱਟ ਡਾ.ਰੋਹਿਤ ਸਚਦੇਵਾ ਨੇ ਇਸ ਮੌਕੇ ਤੇ ਦੱਸਿਆ ਇਸ ਟੈਸਟ ਵਿੱਚ 325 ਵਿਦਿਆਰਥੀਆਂ ਨੇ ਭਾਗ ਲਿਆ ਹੈ।ਉਹਨਾਂ ਕਿਹਾ ਕਿ ਇਹਨਾਂ ਟੈਸਟਾਂ ਰਾਹੀ ਵਿਦਿਆਰਥੀਆਂ ਨੂੰ ਤਣਾਉ, ਔਖੀਆਂ ਹਾਲਤਾਂ ਵਿੱਚ ਵਿਚਰਣ ਤੇ ਉਹਨਾਂ ਨਾਲ ਨਜਿੱਠਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
 

List of Participants