Patiala: 14.03.2022
International Mathematics Day Celebrated with 3000 Students of 5 Schools by M. M. Modi College, Patiala
The Post-graduate Department of Mathematics, Multani Mal Modi College, Patiala organized special lectures and scientific events for celebration of the International Mathematics day with students of various schools to aware them about significance of math in professional and day to day life, for developing logic, reason and scientific temperament. This year the theme of the day is ‘Mathematics Unites’ which signifies that it is a common language we all have and a common subject with which to find one another.
College Principal Dr. Khushvinder Kumar who himself is a renowned mathematician also addressed the students and said that this year the UNESCO is also focusing on ‘Mathematics for action supporting science-based decision making’. Our college is initiating a dialogue with the school students to engage them with the current knowledge and ignite their passion and interest in the art and science of mathematics. He said that creativity, originality, critical thinking and logical reasoning are core of mathematics and Mathematics can interpret the complex phenomenon of human problems.
Dr. Varun Jain, Head of department of Mathematics told that this year our department visited five schools and interacted with students about mathematics as a career and how we may learn difficult concepts and theories of mathematics in a innovative and with play based activities. He said that for this objective the department has chosen Government Senior Secondary Smart School, Tripuri, Patiala, Government Girls Senior Secondary School, NPHC Patiala, Government Senior Secondary School, Bahadurgarh, Government Senior Secondary Smart School, Model Town, Patiala and Government Senior Secondary Smart School, Civil Lines, Patiala.
The Faculty members of the Mathematics Department Prof. Chetna Gupta, Dr. Anu Bala, Prof. Rajwinder Kaur, Dr. Chetna Sharma, Prof Jaspreet Kaur, Prof Simerpreet Kaur, Prof. Amandeep Kaur, Prof. Harvinder Kaur, Dr. Richa, Prof. Manpreet Kaur and Prof. Jarmanjeet Kaur visited the schools and interacted with the students. They discussed with them the innovative ways of learning Mathematics.
 
 
 
ਪਟਿਆਲਾ: 14.03.2022
ਮੋਦੀ ਕਾਲਜ ਨੇ 5 ਸਕੂਲਾਂ ਦੇ 3000 ਵਿਦਿਆਰਥੀਆਂ ਨਾਲ ਮਨਾਇਆ ਅੰਤਰ-ਰਾਸ਼ਟਰੀ ਮੈਥੇਮੈਟਿਕਸ ਦਿਵਸ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲ ਪਟਿਆਲਾ ਦੇ ਪੋਸਟ-ਗਰੈਜੂਏਟ ਮੈਥੇਮੈਟਿਕਸ ਵਿਭਾਗ ਵੱਲੋਂ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਭਾਸ਼ਣ ਤੇ ਗਤੀਵਿਧੀਆਂ ਆਯੋਜਿਤ ਕਰਕੇ ਅੰਤਰ-ਰਾਸ਼ਟਰੀ ਮੈਥੇਮੈਟਿਕਸ ਦਿਵਸ ਮਨਾਇਆ ਗਿਆ। ਇਸ ਮਹੱਤਵਪੂਰਨ ਦਿਵਸ ਦੇ ਇਸ ਸਾਲ (2022) ਦੇ ਥੀਮ, ‘ਮੈੱਥ ਯੂਨਾਈਟਸ’ (ਹਿਸਾਬ ਜੋੜਦਾ ਹੈ) ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ, ਉਹਨਾਂ ਦੀ ਪੇਸ਼ਾਵਰ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਤਰਕ ਤੇ ਵਿਗਿਆਨ ਆਧਾਰਿਤ ਫ਼ੈਸਲੇ ਲੈਣ ਵਿੱਚ ਮੈਥੇਮੈਟਿਕਸ ਦੀ ਭੂਮਿਕਾ ਤੇ ਵਿਗਿਆਨਕ ਚੇਤਨਾ ਵਿਕਸਿਤ ਕਰਨ ਵਿੱਚ ਮੈਥੇਮੈਟਿਕਸ ਦਾ ਯੋਗਦਾਨ ਆਦਿ ਵਿਸ਼ਿਆਂ ਤੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ ਗਈ। ਯਾਦ ਰਹੇ ਇਸ ਸਾਲ ‘ਮੈੱਥ ਯੂਨਾਈਟਸ’ ਦੇ ਥੀਮ ਰਾਹੀ ਸਾਰੇ ਮੁਲਕਾਂ ਵਿੱਚ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਮੈਥੇਮੈਟਿਕਸ ਲੋਕਾਂ ਤੇ ਰਾਸ਼ਟਰਾਂ ਨੂੰ ਆਪਸ ਵਿੱਚ ਜੋੜਦੀ ਸਾਂਝੀ ਭਾਸ਼ਾ ਹੈ ਜਿਸ ਨਾਲ ਅਸੀਂ ਇੱਕ-ਦੂਜੇ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ।
ਇਸ ਦਿਵਸ ਦੇ ਸਬੰਧ ਵਿੱਚ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੋ ਕਿ ਖ਼ੁਦ ਇੱਕ ਸਥਾਪਿਤ ਹਿਸਾਬਦਾਨ ਹਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਸਾਲ ਯੂਨੈਸਕੋ ਵੀ ‘ਤਰਕ ਆਧਾਰਿਤ ਸੁਹਿਰਦ ਫ਼ੈਸਲੇ ਲੈਣ’ ਦੀ ਪ੍ਰਕ੍ਰਿਆ ਨੂੰ ਸਮਰੱਥ ਬਣਾਉਣ ਲਈ ਮੈਥੇਮੈਟਿਕਸ ਦੀ ਵਰਤੋਂ ਤੇ ਜ਼ੋਰ ਦੇ ਰਿਹਾ ਹੈ।ਉਹਨਾਂ ਨੇ ਦੱਸਿਆ ਕਿ ਸਾਡਾ ਕਾਲਜ ਇਸ ਸਬੰਧ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਮੈਥੇਮੈਟਿਕਸ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ, ਖੋਜਾਂ ਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਗਰੂਕ ਕਰਨ ਲਈ ਯਤਨਸ਼ੀਲ ਹੈ ਤਾਂ ਕਿ ਉਹ ਇਸ ਵਿਗਿਆਨਕ ਕਲਾ ਨਾਲ ਜੁੜ ਸਕਣ।ਉਹਨਾਂ ਨੇ ਕਿਹਾ ਕਿ ਸਿਰਜਣਾਤਮਿਕਤਾ, ਆਲੋਚਨਾਤਮਿਕ ਨਜ਼ਰੀਆ ਤੇ ਵਿਗਿਆਨਕ ਸੋਚ ਮੈਥੇਮੈਟਿਕਸ ਨੂੰ ਅਜਿਹਾ ਵਿਗਿਆਨ ਬਣਾਉਂਦੀ ਹੈ ਜਿਸ ਰਾਹੀ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲੱਭੇ ਜਾ ਸਕਦੇ ਹਨ।
ਇਸ ਮੌਕੇ ਤੇ ਕਾਲਜ ਦੇ ਮੈਥੇਮੈਟਿਕਸ ਵਿਭਾਗ ਦੇ ਮੁਖੀ ਡਾ. ਵਰੁਨ ਕੁਮਾਰ ਨੇ ਦੱਸਿਆ ਕਿ ਇਸ ਸਾਲ ਵਿਭਾਗ ਪਟਿਆਲਾ ਜ਼ਿਲ੍ਹੇ ਦੇ ਪੰਜ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੈਥੇਮੈਟਿਕਸ ਦੇ ਗੁੰਝਲਦਾਰ ਵਿਸ਼ੇ ਸਬੰਧੀ ਪਾਏ ਜਾਂਦੇ ਡਰ ਨੂੰ ਖ਼ਤਮ ਕਰਨ ਲਈ ਅਤੇ ਉਹਨਾਂ ਨੂੰ ਇਸ ਵਿਸ਼ੇ ਵਿੱਚ ਉਚੇਰੀ ਸਿੱਖਿਆਂ ਤੇ ਖੋਜ-ਕਾਰਜਾਂ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਇਸ ਉਦੇਸ਼ ਲਈ ਸਰਕਾਰੀ ਸੀਨੀਅਰ ਸਮਾਰਟ ਸਕੂਲ, ਤ੍ਰਿਪੜੀ, ਪਟਿਆਲਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਐਨ.ਪੀ.ਐੱਚ.ਸੀ, ਪਟਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦਰਗੜ੍ਹ, ਪਟਿਆਲਾ, ਸਰਕਾਰੀ ਸੀਨੀਅਰ ਸਮਾਰਟ ਸਕੂਲ, ਮਾਡਲ ਟਾਊਨ, ਪਟਿਆਲਾ ਤੇ ਸਰਕਾਰੀ ਸੀਨੀਅਰ ਸਮਾਰਟ ਸਕੂਲ,ਸਿਵਲ ਲਾਈਨਜ਼, ਪਟਿਆਲਾ ਨੂੰ ਚੁਣਿਆ ਗਿਆ ਹੈ।
ਇਸ ਦਿਵਸ ਦੇ ਸਬੰਧ ਵਿੱਚ ਕਾਲਜ ਦੇ ਮੈਥੇਮੈਟਿਕਸ ਵਿਭਾਗ ਦੇ ਅਧਿਆਪਕਾਂ ਪ੍ਰੋ.ਚੇਤਨਾ ਗੁਪਤਾ, ਡਾ. ਅਨੂ ਬਾਲਾ, ਪ੍ਰੋ.ਰਾਜਵਿੰਦਰ ਕੌਰ, ਡਾ. ਚੇਤਨਾ ਸ਼ਰਮਾ, ਪ੍ਰੋ.ਜਸਪ੍ਰੀਤ ਕੌਰ, ਪ੍ਰੋ. ਸਿਮਰਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ.ਹਰਵਿੰਦਰ ਕੌਰ, ਡਾ.ਰਿਚਾ, ਪ੍ਰੋ.ਮਨਪ੍ਰੀਤ ਕੌਰ ਤੇ ਪ੍ਰੋ. ਜਰਮਨਜੀਤ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੇ ਹਿਸਾਬ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ ਤੇ ਉਹਨਾਂ ਨੂੰ ਇਸ ਵਿਸ਼ੇ ਦੀ ਪੜਾਈ ਲਈ ਪ੍ਰੇਰਿਆ।

List of participants who attended the function at College