Awareness Drive for ‘Green Diwali – Safe Diwali’ held at Modi College Patiala

Patiala: 22 October, 2019
Awareness Drive for ‘Green Diwali – Safe Diwali’ held at Modi College Patiala
The Bharat Scouts and Guides Units of Multani Mal Modi College in collaboration with NSS units organised an awareness drive for students to train them for prevention of the accidents of fire on the auspicious festival of Diwali. College Principal Dr. Khushvinder Kumar inaugurated the ‘Safety Drive’ and said that it is important to celebrate this traditional festival as ‘Green Diwali: Safe Diwali, a Diwali without crackers’ with required training and awareness to celebrate green Diwali and to avoid unfortunate mishappenings reported on this day. Fire officer Sh. Madan Gopal and Mr. Rajinder Kaushal demonstrated the procedure and the safety process to follow in the case of accidental fire. The renowned social activist Sh. Kaka Ram Verma also addressed the students and advised them to follow the appropriate safety measures to make our public and private spaces safe and accident free during Diwali.
On this occasion, the incharge of Bharat Scouts and Guides Rover (Boys) unit Dr. Rupinder Singh and the incharge of Ranger (Girls) unit Dr. Veenu Jain, Program officers of NSS Units Dr. Rajeev Sharma, Prof. Jagdeep Kaur, Dr. Harmohan Sharma, College Registrar Dr. Ajit Singh and Sh. Ajay Kumar Gupta were also present.
ਪਟਿਆਲਾ: 22 ਅਕਤੂਬਰ, 2019
ਗਰੀਨ ਦੀਵਾਲੀ ਅਤੇ ਅੱਗ ਤੋਂ ਬਚਾਅ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਕਾਲਜ ਦੀਆਂ ਭਾਰਤ ਸਕਾਊਟਸ ਐਂਡ ਗਾਈਡਜ਼ ਅਤੇ ਐਨ.ਐਸ.ਐਸ. ਯੂਨਿਟਾਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਫਾਇਰ ਸਰਵਸਿਜ਼ ਫਾਇਰ ਬ੍ਰਿਗੇਡ ਪਟਿਆਲਾ ਵਿਭਾਗ ਵੱਲੋਂ ਦੀਵਾਲੀ ਤਿਉਹਾਰ ਮੌਕੇ ਅੱਗ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਸੁਚੇਤ ਯਤਨਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਭਰਵੀਂ ਗਿਣਤੀ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਪਟਾਕੇ ਮੁਕਤ ਗਰੀਨ ਦੀਵਾਲੀ ਮਨਾਉਣ ਅਤੇ ਅੱਗ ਲੱਗਣ ਸਮੇਂ ਸਹੀ ਜਾਣਕਾਰੀ ਵਿੱਚ ਪ੍ਰਾਪਤ ਟ੍ਰੇਨਿੰਗ ਦੇ ਆਧਾਰ ਉੱਤੇ ਦੂਜਿਆਂ ਦੀ ਮਦਦ ਕਰਨ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਫਾਇਰ ਬ੍ਰਿਗੇਡ ਵਿਭਾਗ ਵੱਲੋਂ ਫਾਇਰ ਅਫ਼ਸਰ ਸ਼੍ਰੀ ਮਦਨ ਗੋਪਾਲ ਅਤੇ ਸ੍ਰੀ ਰਾਜਿੰਦਰ ਕੌਸ਼ਲ ਨੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੇ ਮੁੱਖ ਕਾਰਨ, ਵੱਖ-ਵੱਖ ਅੱਗ ਬੁਝਾਊ ਯੰਤਰ ਅਤੇ ਬਚਾਅ ਦੇ ਨੁਕਤਿਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਕਾਰਬਨਡਾਇਆਕਸਾਈਡ ਗੈਸ ਅਤੇ ਪਾਣੀ ਨਾਲ ਸਬੰਧਿਤ ਅੱਗ ਬੁਝਾਊ ਸਿਲੰਡਰਾਂ ਦੇ ਪ੍ਰਯੋਗ ਕਰਨ ਹਿਤ ਵੱਖ-ਵੱਖ ਪ੍ਰਦਰਸ਼ਨ ਕਰਦਿਆਂ ਯੰਤਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ।
ਇਸ ਮੌਕੇ ਸਮਾਜਸੇਵੀ ਸ਼੍ਰੀ ਕਾਕਾ ਰਾਮ ਵਰਮਾ ਨੇ ਜ਼ਿੰਦਗੀ ਵਿੱਚ ਨਿੱਕੀਆਂ ਗਲਤੀਆਂ ਕਾਰਨ ਅੱਗ ਤੋਂ ਹੁੰਦੇ ਨੁਕਸਾਨ ਤੋਂ ਬਚਣ ਲਈ ਸਹੀ ਜਾਣਕਾਰੀ ਦਾ ਹੋਣਾ ਲਾਜ਼ਮੀ ਮੰਨਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਣ ਅਤੇ ਨਿਭਾਉਣ ਲਈ ਵੀ ਪ੍ਰੇਰਿਆ। ਇਸ ਮੌਕੇ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਦੇ ਰੋਵਰ (ਲੜਕੇ) ਦੇ ਇੰਚਾਰਜ ਡਾ. ਰੁਪਿੰਦਰ ਸਿੰਘ, ਰੇਂਜਰ ਯੂਨਿਟ (ਲੜਕੀਆਂ) ਦੇ ਇੰਚਾਰਜ ਡਾ. ਵੀਨੂ ਜੈਨ, ਐਨ.ਐਸ.ਐਸ. ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਡਾ. ਹਰਮੋਹਨ ਸ਼ਰਮਾ ਤੋਂ ਇਲਾਵਾ ਰਜਿਸਟਰਾਰ ਡਾ. ਅਜੀਤ ਕੁਮਾਰ, ਸ਼੍ਰੀ ਅਜੇ ਕੁਮਾਰ ਗੁਪਤਾ ਵੀ ਹਾਜ਼ਰ ਸਨ।
#mhrd #mmmcpta #awarenessdrive #fireaccidents #multanimalmodicollege #modicollege #modi #bharatscoutsandguides #nss #punjabiuniversitypatiala #pup #scountsandguides