Patiala: 21 October, 2020
145th Modi Jayanti celebrated at Multani Mal Modi College
Multani Mal Modi College, Patiala today organised a Hawan Yajna on the eve of 145th Modi Jayanti. A week long academic, literary and skill -based competitions were organised to remember the legacy of visionary founder and to pay obeisance to Rai Bahadur Seth Multani Mal Modi ji. The management committee of the college said that he was one of the leading social reformers in this region who believed in the transformation of society by educating the underprivileged and marginalised sections of the society.
College Principal Dr. Khushvinder Kumar ji while remembering the legacy of the founder of the college said that he used education as a medium for bringing social change and to develop a democratic space for critical thinking. His vision is our guiding force and the society should be thankful to him.
During the week long celebrations, various competitions and skill-based activities were organised to engage the students. The NSS and NCC wings of the college collectively organised an online quiz on the occasion of 145th Modi Jayanti in reference to World Student’s day and pay homage to Dr. APJ Abdul Kalam to promote scientific temperament among students. In this competition 350 students from different educational institutes and universities participated.On 19th October 20 the post graduate department of Fashion Technology organized an expert lecture on the topic “Understanding Design Concept”. The lecture was delivered by Mr. Diwaker Sinha from NIFT, Delhi. The department also organized “Hand and Lock”, an on-line contemporary embroidery competition. The competition provided budding designers of the department interested in needle art to showcase their talent and gain vital exposure and experience.
In this series for the next week an online ‘Essay Writing Competitions’ is to be held on 22 October, entries are being invited from the students on the topics of contemporary relevance as: “The New Normal in the Pandemic Times”, “Online Education – Challenges & Opportunities”, “The Trend of Migration & the Future of Punjab,” The objective of this competition is to develop critical thinking skills and analytical abilities of the students. An Extension lecture on Punjab Dukhant ate Sahit Sirjana by Charn Pushpinder Singh Dhami is proposed for 27th October.
On the occasion of Modi Jayanti celebrations all staff members were present in the ceremony. Members of the managing committee Col Karminder Singh and Prof Surindra Lal joined the Hawan ceremony.
ਪਟਿਆਲਾ: 21 ਅਕਤੂਬਰ, 2020
ਮੋਦੀ ਕਾਲਜ ਵਿਖੇ ਮਨਾਈ ਗਈ 145ਵੀਂ ਮੋਦੀ ਜੈਅੰਤੀ
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਅੱਜ 145ਵੀਂ ਮੋਦੀ ਜੈਅੰਤੀ ਨੂੰ ਸਮਰਪਿਤ ਇੱਕ ਹਵਨ-ਯੱਗ ਦਾ ਆਯੋਜਨ ਕੀਤਾ ਗਿਆ।ਇਸ ਜੈਅੰਤੀ ਦੇ ਸੰਦਰਭ ਵਿੱਚ ਹਫਤਾ ਭਰ ਚੱਲੇ ਪ੍ਰੋਗਰਾਮਾਂ ਦੀ ਲੜ੍ਹੀ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਅਕਾਦਮਿਕ, ਸਾਹਿਤਕ ਅਤੇ ਹਨੁਰ-ਆਧਾਰਿਤ ਮੁਕਾਬਲੇ ਕਰਵਾਏ ਗਏ ਜਿਹਨਾਂ ਦਾ ਉਦੇਸ਼ ਕਾਲਜ ਦੇ ਮੋਢੀ ਸ਼੍ਰੀ ਰਾਏ ਬਹਾਦਰ ਸੇਠ ਮੁਲਤਾਨੀ ਮੱਲ ਮੋਦੀ ਜੀ ਨੂੰ ਅਕੀਦਤ ਦੇ ਫੁੱਲ ਭੇਟ ਕਰਨਾ ਸੀ। ਇਸ ਮੌਕੇ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਜ਼ਲੀ ਭੇਟ ਕਰਦਿਆਂ ਕਿਹਾ ਕਿ ਉਹ ਇੱਕ ਅਜਿਹੇ ਅਗਾਂਹ-ਵਧੂ ਸਮਾਜ ਸੁਧਾਰਕ ਸਨ ਜਿਹਨਾਂ ਦਾ ਸਮਾਜ ਦੇ ਪਿੱਛੜੇ ਅਤੇ ਹਾਸ਼ੀਆਂਗ੍ਰਸਤ ਵਰਗਾਂ ਦੀ ਹਾਲਤ ਵਿੱਚ ਸਿੱਖਿਆ ਦੀ ਤਾਕਤ ਦੁਆਰਾ ਬਦਲਾਉ ਲਿਆਉਣ ਵਿੱਚ ਪੂਰਾ ਵਿਸ਼ਵਾਸ ਸੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ੳਹਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਕਾਲਜ ਦੇ ਮੋਢੀ ਹੋਣ ਨਾਤੇ ਉਹਨਾਂ ਨੇ ਸਿੱਖਿਆਂ ਨੂੰ ਸਮਾਜਿਕ ਤਬਦੀਲੀ ਲਈ ਵਰਤਣ ਦੇ ਨਾਲ-ਨਾਲ ਆਲੋਨਾਤਮਿਕ ਨਜ਼ਰੀਆਂ ਵਿਕਿਸਤ ਕਰਨ ਲਈ ਲੋਕਤੰਤਰਿਕ ਸਪੇਸ ਦੀ ਸਿਰਜਣਾ ਕਰਣ ਲਈ ਵੀ ਵਰਤਿਆ।ਉਹਨਾਂ ਦੀ ਜੀਵਣ-ਜਾਂਚ ਅੱਜ ਵੀ ਸਾਡੇ ਲਈ ਰਾਹ-ਦੁਸੇਰੇ ਦਾ ਕੰਮ ਕਰ ਰਹੀ ਹੈ ਅਤੇ ਸਮਾਜ ਨੂੰ ਉਹਨਾਂ ਦਾ ਇਸ ਕਾਰਜ ਲਈ ਧੰਨਵਾਦੀ ਹੋਣਾ ਚਾਹੀਦਾ ਹੈ।
ਮੋਦੀ ਜੈਅੰਤੀ ਦੇ ਸਬੰਧ ਵਿੱਚ ਹਫਤਾ ਭਰ ਚੱਲੇ ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਲਈ ਕਈ ਮੁਕਾਬਲਿਆਂ ਅਤੇ ਹੁਨਰ-ਆਧਾਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਐਨ.ਐੱਸ.ਐੱਸ ਵਿਭਾਗ ਅਤੇ ਐਨ.ਸੀ.ਸੀ ਵਿਭਾਗ ਵੱਲੋਂ ਆਪਸੀ ਸਹਿਯੋਗ ਨਾਲ ‘ਵਰਲਡ ਸਟੂਡੈਂਟ ਡੇ’ ਦੇ ਮੌਕੇ ਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਦਾ ਪ੍ਰਸਾਰ ਕਰਨ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ ਜੀ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਆਨਲਾਈਨ ਕੁਇੱਜ਼ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਯੂਨੀਵਟਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਤੋਂ 350 ਵਿਦਿਆਰਥੀਆਂ ਨੇ ਭਾਗ ਲਿਆ। 19 ਅਕਤੂਬਰ, 2020 ਨੂੰ ਕਾਲਜ ਦੇ ਫੈਸ਼ਨ ਤਕਨਾਲੌਜੀ ਦੇ ਪੋਸਟ-ਗੈਰਜੂਏਟ ਵਿਭਾਗ ਵੱਲੋਂ’ ਅੰਡਰ-ਸਟੈਡਿੰਗ ਡਿਜ਼ਾਈਨ ਕੈਨਸੈੱਪਟ’ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਮੁੱਖ ਬੁਲਾਰੇ ਵੱਜੋਂ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੌਜੀ, ਨਵੀਂ ਦਿੱਲੀ ਤੋਂ ਸ੍ਰੀ ਦਿਵਾਕਰ ਸਿਨਹਾ ਨੇ ਸ਼ਿਰਕਤ ਕੀਤੀ।ਇਸ ਵਿਭਾਗ ਵੱਲੋਂ ਇੱਕ ਆਨਲਾਈਨ ਕਢਾਈ ਮੁਕਾਬਲੇ ‘ਹੈਂਡ ਐਂਡ ਲੌਕ’ ਦਾ ਵੀ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦੌਰਾਨ ਉੱਭਰਦੇ ਫੈਸ਼ਨ ਡਿਜ਼ਾਈਨਰਾਂ ਨੂੰ ਜਿੱਥੇ ਨਵੇਂ ਰੁਝਾਣਾਂ ਬਾਰੇ ਸੋਝੀ ਹੋਈ ਉੱਥੇ ਉਹਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲਿਆ।
ਇਹਨਾਂ ਪ੍ਰੋਗਰਾਮਾਂ ਦੀ ਅਗਲੀ ਲੜ੍ਹੀ ਦੇ ਤਹਿਤ 22 ਅਕਤੂਬਰ ਨੂੰ ਇੱਕ ਆਨਲਾਈਨ ‘ਲੇਖ-ਮੁਕਾਬਲੇ’ ਦਾ ਆਯੋਜਨ ਕੀਤਾ ਜਾਵੇਗਾ ਜਿਸ ਲਈ ਵਿਦਿਆਰਥੀਆਂ ਤੋਂ ਚਲੰਤ ਤੇ ਤਤਕਾਲੀ ਮੁੱਦਿਆਂ ਤੇ ਆਧਾਰਿਤ ਵਿਸ਼ਿਆਂ ਜਿਵੇਂ, ‘ਮਹਾਂਮਾਰੀ ਦੇ ਦੌਰ ਵਿੱਚ ਨਵਾਂ ਜੀਵਣ-ਪ੍ਰਬੰਧ’, ‘ਆਨ-ਲਾਈਨ ਸਿੱਖਿਆਂ: ਚਣੌਤੀਆਂ ਤੇ ਸੰਭਾਵਨਾਵਾਂ’, “ਪਰਵਾਸ ਦਾ ਰੁਝਾਣ ਅਤੇ ਪੰਜਾਬ ਦਾ ਭਵਿੱਖ ‘ਤੇ ਰਚਨਾਵਾਂ ਲਈ ਐਟਰੀਆਂਂ ਮੰਗੀਆਂ ਗਈਆਂ ਹਨ।ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣ ਕਰਣ ਦੀ ਸਮਰੱਥਾ ਵਿਕਸਿਤ ਕਰਨਾ ਅਤੇ ਆਲੋਚਨਾਤਮਿਕ ਨਜ਼ਰੀਆਂ ਪ੍ਰਫੁੱਲਿਤ ਕਰਨਾ ਹੈ।ਇਸ ਤੋਂ ਬਿਨਾਂ 27 ਅਕਤੂਬਰ ਨੂੰ ‘ਪੰਜਾਬ ਦੁਖਾਂਤ ਅਤੇ ਸਾਹਿਤ ਸਿਰਜਣਾ’ ਵਿਸ਼ੇ ਤੇ ਚਰਨ ਪੁਸ਼ਪਿੰਦਰ ਸਿੰਘ ਧਾਂਮੀ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਵੀ ਦਿੱਤਾ ਜਾਵੇਗਾ।
ਮੋਦੀ ਜੈਅੰਤੀ ਦੇ ਇਸ ਇਸ ਸਮਾਗਮ ਵਿੱਚ ਕਾਲਜ ਦੇ ਸਮੂਹ ਸਟਾਫ ਨੇ ਭਾਗ ਲਿਆ।ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਰਨਲ. ਕਰਮਿੰਦਰ ਸਿੰਘ ਅਤੇ ਪ੍ਰੋ.ਸੁਰਿੰਦਰਾ ਲਾਲ ਜੀ ਸ਼ਾਮਿਲ ਹੋਏ।