Three-day Orientation Programme for Entry Level Students Concludes at MM Modi College

Three-day Orientation Programme for Entry Level Students Concludes at MM Modi College
Patiala: Sept 3, 2022
Multani Mal Modi College, Patiala organized three-day orientation programme for the newly admitted students. The objective of this programme was to introduce the students to the academic traditions, ethos and academic culture of the college as well as to its various departments and faculties.
College Principal Dr. Khushvinder Kumar inaugurated the programme and welcomed the new students in the college campus. He motivated the students to focus on their intellectual growth, critical thinking and analytic skills for social productivity of their education. Referring to freedom struggle of India and examples of Bhagat Singh and other revolutionaries he motivated them to learn from such sacrifices.
In the first session Vice principal of the college and Head of English Department Prof Shailendra Sidhu discussed with the students the policies of Anti-Ragging Cell, Women Cell and college magazine ‘The Luminary’. She said that students should maintain decorum and should not involve in any unlawful activities.
Dr. Ajit Kumar, Controller of Examination of the college discussed with the students the academic calendar, unit planning and lecture requirement. The students were told about different cultural activities and competitions, the time-tables and other administrative arrangements at the college. They were also advised about various UGC recognized Add-on and Certificate courses, Placement Cell, Finishing School Programme, different societies, clubs and wall magazines. The students were also encouraged to join National Social Service and Buddy programme. The students learned about scholarship schemes, General Study Circle and activities of sports departments. A brief report about the activities of Placement Cell of the college and NCC was also presented. The students were also encouraged to join Bharat Scouts and Guides Wings. The Informational systems of the college and its usages were also discussed.
This programme was successfully conducted with support and coordination of Prof. Neena Sareen, Dean, Commerce and Dr. Ashwani Sharma, Registrar of the college, Dr. Gurdeep Singh, Head of Punjabi Department, Prof Ved Prakash Sharma, Dean, Student Welfare, Dr. Neeraj Goyal, Head, Department of Business Management, Dr. Harmohan Sharma, Department of Computer Science, Dr. Rajeev Sharma, NSS Programme Officer, Dr. Ganesh Sethi, Dr. Nishan Singh, Dean Sports, Dr. Rohit Sachdeva, NCC officer, Dr. Rupinder Singh, Incharge BSGW, Prof. Vinay Garg, Head, Department of Computer Science and all staff of the college.
ਮੋਦੀ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਆਯੋਜਿਤ
ਪਟਿਆਲਾ: 3 ਸਤੰਬਰ, 2022
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਵੇਂ ਦਾਖਿਲ਼ ਹੋਏ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਤਿੰਨ ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਉਦੇਸ਼ ਕਾਲਜ ਵਿੱਚ ਇਸ ਸ਼ੈਸ਼ਨ ਦੌਰਾਨ ਦਾਖਿਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੀਆਂ ਸ਼ਾਨਦਾਰ ਵਿਦਿਅਕ ਰਵਾਇਤਾਂ, ਕਦਰਾਂ-ਕੀਮਤਾਂ ਅਤੇ ਅਕਾਦਮਿਕ ਸੱਭਿਆਚਾਰ ਤੋਂ ਵਾਕਿਫ ਕਰਵਾਉਣ ਤੋਂ ਬਿਨਾਂ ਇਸਦੇ ਵੱਖ-ਵੱਖ ਵਿਭਾਗਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਸੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਨਵੇਂ ਵਿਦਿਆਰਥੀਆਂ ਦਾ ਕਾਲਜ ਕੈਂਪਸ ਵਿੱਚ ਪਹੁੰਚਣ ਤੇ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲ਼ਿਖਤਾਂ ਤੇ ਜੀਵਨੀਆਂ ਤੋਂ ਸਿੱਖਦਿਆ ਆਪਣੇ ਬੌਧਿਕ ਵਿਕਾਸ ਤੇ ਕ੍ਰੇਂਦਿਰਤ ਹੋਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਲੋਚਨਾਤਮਿਕ ਨਜ਼ਰੀਆਂ ਵਿਕਸਿਤ ਕਰਨ ਤੇ ਸੁਚੱਜੀ ਜੀਵਣ-ਜਾਂਚ ਸਿੱਖਣ ਲਈ ਵੀ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼ੈਂਲੇਦਰਾ ਸਿੱਧੂ ਨੇ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਸੈੱਲ, ਵੂਮੈਂਨ ਸੈੱਲ ਤੇ ਕਾਲਜ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ ‘ਦਿ ਲਿਊਮਨਰੀ’ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਅਨੁਸ਼ਾਸ਼ਨ ਬਰਕਰਾਰ ਰੱਖਣ ਅਤੇ ਕਿਸੇ ਕਿਸਮ ਦੇ ਗਲਤ ਵਿਵਹਾਰ ਵਿੱਚ ਸ਼ਾਮਿਲ ਨਾ ਹੋਣ ਬਾਰੇ ਸੁਚੇਤ ਕੀਤਾ। ਡਾ. ਅਜੀਤ ਕੁਮਾਰ, ਕੰਟਰੋਲਰ ਆਫ਼ ਇੰਗਜਾਮੀਨੇਸ਼ਨ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਅਕਾਦਮਿਕ ਕੈਲੰਡਰ ਤੇ ਯੂਨਿਟ ਪਲੈਨਿੰਗ ਬਾਰੇ ਵਿਸਥਾਰ -ਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਕਾਲਜ ਵੱਲੋਂ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਗਤੀਵਿਧੀਆਂ ਤੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਨੂੰ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਤੋਂ ਬਿਨਾਂ ਨਵੇਂ ਦਾਖਿਲ਼ ਹੋਏ ਵਿਦਿਆਰਥੀਆਂ ਨੂੰ ਟਾਈਮ ਟੇਬਲ ਬਾਰੇ, ਐਡ ਅੋਨ ਕੋਰਸਾਂ ਤੇ ਸਰਟੀਫਿਕੇਟਾਂ ਬਾਰੇ ਅਤੇ ਵੱਖ-ਵੱਖ ਕਲੱਬਾਂ, ਸੁਸਾਇਟੀਆਂ ਤੇ ਵਾਲ-ਮੈਗਜ਼ੀਨਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਚੱਲ ਰਹੇ ਕਾਲਜ ਦੇ ਪਲੇਸਮੈਂਟ ਸੈੱਲ ਬਾਰੇ ਇੱਕ ਸੰਖੇਪ ਰਿਪੋਰਟ ਵੀ ਪੇਸ਼ ਕੀਤੀ ਗਈ ਅਤੇ ਐੱਨ.ਐੱਸ.ਐੱਸ ਤੇ ਬੱਡੀ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ ਗਿਆ।ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੀਆਂ ਵੱਖੋਂ-ਵੱਖਰੀਆਂ ਵਜ਼ੀਫਾ, ਭਲਾਈ ਸਕੀਮਾਂ, ਜਨਰਲ ਸਟੱਡੀ ਸਰਕਲ ਅਤੇ ਖੇਡ-ਵਿਭਾਗ ਦੀਆਂ ਗਤੀਵਿਧੀਆਂ ਅਤੇ ਕਾਲਜ ਦੇ ਐੱਨ.ਸੀ.ਸੀ ਵਿਭਾਗ ਬਾਰੇ ਵੀ ਜਾਣਕਾਰੀ ਦਿੱਤੀ ਗਈ।ਅੰਤ ਵਿੱਚ ਵਿਦਿਆਰਥੀਆਂ ਨੂੰ ਭਾਰਤ ਸਕਾਊਟ ਤੇ ਗਾਈਡਜ਼ ਬਾਰੇ ਤੇ ਕਾਲਜ ਦੇ ਇੰਨਫਰਮੇਸ਼ਨ ਸਿਸਟਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਨੂੰ ਪ੍ਰੋ. ਨੀਨਾ ਸਰੀਨ, ਡੀਨ, ਕਾਮਰਸ ਅਤੇ ਡਾ. ਅਸ਼ਵਨੀ ਸ਼ਰਮਾ, ਡੀਨ, ਲਾਈਫ ਸਾਇੰਸਿਜ਼, ਡਾ. ਗੁਰਦੀਪ ਸਿੰਘ, ਮੁਖੀ ਪੰਜਾਬੀ ਵਿਭਾਗ , ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡੀਨ, ਸਟੂਡੈਂਟ ਵੈਲਫੇਅਰ, ਡਾ.ਨੀਰਜ ਗੋਇਲ, ਮੁਖੀ, ਬਿਜਨੈਸ ਮੈਨੇਜਮੈਂਟ ਵਿਭਾਗ, ਡਾ.ਹਰਮੋਹਣ ਸ਼ਰਮਾ, ਕੰਪਿਊਟਰ ਸਾਇੰਸ, ਡਾ.ਰਾਜੀਵ ਸ਼ਰਮਾ, ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ, ਡਾ.ਗਣੇਸ਼ ਸੇਠੀ, ਕੰਪਿਊਟਰ ਵਿਭਾਗ, ਡੀਨ, ਸਪੋਰਟਸ ਡਾ. ਨਿਸ਼ਾਨ ਸਿੰਘ, ਐੱਨ.ਸੀ.ਸੀ ਵਿਭਾਗ ਦੇ ਇੰਚਾਰਜ ਡਾ. ਰੋਹਿਤ ਸਚਦੇਵਾ, ਡਾ. ਰੁਪਿੰਦਰ ਸਿੰਘ, ਭਾਰਤ ਸਕਾਊਟ ਤੇ ਗਾਈਡਜ਼ ਦੇ ਇੰਚਾਰਜ, ਡਾ. ਵਿਨੇ ਗਰਗ, ਮੁਖੀ, ਕੰਪਿਊਟਰ ਸਾਇੰਸ ਵਿਭਾਗ ਦੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਗਿਆ। ਪ੍ਰੋਗਰਾਮ ਵਿੱਚ ਕਾਲਜ ਦਾ ਸਮੂਹ ਸਟਾਫ ਹਾਜ਼ਿਰ ਰਿਹਾ।