Patiala: May 20, 2021

Webinar on Drug Abuse: Awareness and Management at MMModi College

The Department of Life Sciences and the Post-Graduate Department of Commerce in collaboration with NCC wings of Multani Mal Modi College, Patiala today organized a webinar on the topic of ‘ Drug Abuse: Awareness and Management’. The objective of this webinar was to equip the students with required information regarding the etiology of drug abuse and the measures to control and prevent the drug abuse. The main speakers in this webinar were Dr. Bhanvi  Wadhawan, Assistant Professor, Dr. Santosh Bala,  Assistant Professor and Dr. Maninder Kaur, Assistant Professor, all from Department of life Sciences. Dr. Ashwani Kumar, Dean and head of department, Life sciences said that this webinar is important to understand the usage and consequences of drug abuse in our society particularly among youth.

College principle Dr. Khushvinder Kumar while addressing the students said that global burden of drug abuse is not only effecting social and economic growth of different nations it is also hampering the development process and life- styles of these communities. Dr. Neena Sareen, Dean and HOD, Commerce Department formally introduced the topic and said that consuming drugs is not only injurious to our physical health it also badly affects our psychological health and balanced decision making process.

In her lecture Dr. Bhanvi Wadhawan demonstrated the different kinds of drugs, their compositions and their long term impacts on human body. She said that it is important to understand this problem in a scientific and logical way and to solve it with proper medical /scientific methods. Dr. Santosh Bala in her lecture underlined the risk factors, the vulnerability factors, the stages of drug addiction and various performance indicators. She told that drug abuse is the major cause for causing multiple learning problems among youth.

In her lecture Dr. Maninder Kaur discussed the various social, economic, cultural and historical reasons for drug abuse. She said that for eradicating this menace we need to bring required chances in our socio-political and economic systems.

In this webinar Dr. Rohit Sachdeva and Dr. Nidhi Gupta, CTOs of NCC wings of the College motivated the students to focus on building their careers as well as developing life skills and to say NO to drugs.

The vote of thanks was presented by Prof. Parminder Kaur, Assistant professor, Department of Commerce. The event was technically managed by Dr. Rohit Schdeva. The webinar was attended by large number of students from different streams.

ਪਟਿਆਲਾ: 20 ਮਈ, 2021

ਮੋਦੀ ਕਾਲਜ ਵੱਲੋਂ ਨਸ਼ਿਆਂ ਦੀ ਅਲਾਮਤ ਤੇ ਇਸ ਦੀ ਰੋਕਥਾਮ ਬਾਰੇ ਵੈਬੀਨਾਰ ਦਾ ਆਯੋਜਨ

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਲਾਈਫ ਸਾਈਸ਼ਿੰਜ਼ ਵਿਭਾਗ ਅਤੇ ਪੋਸਟ-ਗਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਵੱਲੋਂ ਕਾਲਜ ਦੇ ਐੱਨ.ਸੀ.ਸੀ ਵਿੰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦੀ ਅਲਾਮਤ ਤੇ ਇਸ ਸਮੱਸਿਆ ਦੇ ਹੱਲ ਬਾਰੇ ਇੱਕ-ਰੋਜ਼ਾ ਵੈਬੀਵਾਰ ਆਯੋਜਿਤ ਕੀਤਾ ਗਿਆ।ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਸ ਸਮੱਸਿਆ ਦੇ ਮੂਲ ਕਾਰਣਾਂ, ਇਸ ਤੋਂ ਪ੍ਰਭਾਵਿਤ ਆਬਾਦੀ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਨਸ਼ਿਆਂ ਦੇ ਚੱਕਰਵਿਊ ਵਿੱਚੋਂ ਬਾਹਰ ਆਉਣ ਦੇ ਸੰਭਾਵੀ ਤਰੀਕਿਆਂ ਤੇ ਢੰਗਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।ਇਸ ਵੈਬੀਨਾਰ ਵਿੱਚ ਵਕਤਾ ਦੇ ਤੌਰ ਤੇ ਡਾ. ਭਾਨਵੀ ਵਾਧਵਨ, ਐਸਿਸਟੈਂਟ ਪ੍ਰੋਫੈਸਰ, ਡਾ. ਸੰਤੋਸ਼ ਬਾਲਾ, ਐਸਿਸਟੈਂਟ ਪ੍ਰੋਫੈਸਰ ਤੇ ਡਾ. ਮਨਿੰਦਰ ਕੌਰ, ਐਸਿਸਟੈਂਟ ਪ੍ਰੋਫੈਸਰ, ਲਾਈਫ ਸਾਈਸ਼ਿੰਜ਼ ਵਿਭਾਗ ਨੇ ਸ਼ਿਰਕਤ ਕੀਤੀ। ਇਸ ਵੈਬੀਨਾਰ ਦੀ ਮਹਤੱਤਾ ਬਾਰੇ ਬੋਲਦਿਆਂ ਡਾ. ਅਸ਼ਵਨੀ ਸ਼ਰਮਾ, ਡੀਨ ਤੇ ਮੁਖੀ ਲਾਈਫ ਸਾਈਸ਼ਿੰਜ਼ ਵਿਭਾਗ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਮੱਸਿਆ ਬਾਰੇ ਬਿਹਤਰ ਜਾਣਕਾਰੀ ਪ੍ਰਦਾਨ ਕਰਨ ਲਈ ਇਹ ਵੈਬੀਨਾਰ ਆਯੌਜਿਤ ਕੀਤਾ ਗਿਆ ਹੈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਗਲੋਬਲ ਪੱਧਰ ਤੇ ਨਸ਼ਿਆਂ ਦੀ ਵੱਧ ਰਹੀ ਵਰਤੋਂ ਨਾ ਸਿਰਫ ਆਰਥਿਕ ਤੇ ਸਮਾਜਿਕ ਤੌਰ ਤੇ ਮਾਨਵਤਾ ਨੂੰ ਖੋਰਾ ਲਗਾ ਰਹੀ ਹੈ ਸਗੋਂ ਇਸ ਕਾਰਣ ਵੱਖ-ਵੱਖ ਖਿੱਤਿਆਂ ਦਾ ਵਿਕਾਸ ਤੇ ਜੀਵਣ-ਜਾਂਚ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ।ਇਸ ਮੌਕੇ ਤੇ ਕਾਮਰਸ ਵਿਭਾਗ ਦੇ ਮੁੱਖੀ ਤੇ ਡੀਨ ਡਾ. ਨੀਨਾ ਸਰੀਨ ਨੇ ਵਿਸ਼ੇ ਬਾਰੇ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਨਸ਼ੇ ਦੀ ਵਰਤੋਂ ਨਾਲ ਨਾ ਸਿਰਫ ਸਾਡੀ ਸਰੀਰਕ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਸਗੋਂ ਇਸ ਨਾਲ ਸਾਡੀ ਮਨੋਵਿਗਿਆਨਕ ਸਿਹਤ ਅਤੇ ਜ਼ਿੰਦਗੀ ਵਿੱਚ ਸੁਤੰਲਿਤ ਫੈਸਲੇ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ।
ਇਸ ਵੈਬੀਨਾਰ ਵਿੱੱੱਚ ਨਸ਼ਿਆਂ ਦੀਆਂ ਕਿਸਮਾਂ ਅਤੇ ਇਹਨਾਂ ਦੇ ਪ੍ਰਭਾਵਾਂ ਬਾਰੇ ਬੋਲਦਿਆਂ ਡਾ.ਭਾਨਵੀ ਵਾਧਵਨ ਨੇ ਦੱਸਿਆ ਕਿ ਅੱਜਕੱਲ੍ਹ ਵੱਧ ਰਹੀ ਆਰਥਿਕ ਤੇ ਸਮਾਜਿਕ ਅਸਥਰਿਤਾ ਕਾਰਣ ਨਸ਼ਿਆਂ ਦਾ ਰੁਝਾਣ ਵੱਧ ਰਿਹਾ ਹੈ ਜਿਸ ਕਾਰਣ ਪੰਜਾਬ ਸਮੇਤ ਬਹੁਤ ਸਾਰੇ ਖਿੱਤਿਆਂ ਦੇ ਨੋਜਵਾਨ ਗੰਭੀਰ ਸਰੀਰਕ ਤੇ ਮਾਨਸਿਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ।ਉਹਨਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਵਿਗਿਆਨਕ ਤਰੀਕੇ ਨਾਲ ਸਮਝਕੇ ਇਸਦਾ ਢੁੱਕਵਾਂ ਹੱਲ ਲੱਭਣ ਦੀ ਜ਼ਰੂਰਤ ਹੈ।ਉਹਨਾਂ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਬੋਲਦਿਆ ਡਾ. ਸੰਤੋਸ਼ ਬਾਲਾ ਨੇ ਨਸ਼ਿਆਂ ਦੀ ਵਰਤੋਂ ਦੇ ਕੁਚੱਕਰ ਵਿੱਚ ਫਸਣ ਵਾਲੇ ਗੁੱਰਪਾਂ ਦੀ ਸੰਰਚਨਾ, ਨਸ਼ਿਆਂ ਦੀ ਵਰਤੋਂ ਕਾਰਣ ਵਿਅਕਤੀ ਵਿੱਚ ਆਉਂਦੇ ਬਦਲਾਵਾਂ ਤੇ ਇਸ ਬੁਰਾਈ ਦੇ ਉਸਦੀ ਕੰਮ ਕਰਨ ਤੇ ਸੋਚਣ-ਸਮਝਣ ਦੀ ਸਮਰੱਥਾ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਲਾਈਫ ਸਾਈਸ਼ਿੰਜ਼ ਵਿਭਾਗ ਦੇ ਡਾ.ਮਨਿੰਦਰ ਕੌਰ ਨੇ ਇਸ ਵੈਬੀਨਾਰ ਵਿੱਚ ਨਸ਼ਿਆਂ ਦੀ ਵਰਤੋਂ ਦੇ ਸਮਾਜਿਕ, ਆਰਥਿਕ, ਸਿਆਸੀ, ਸੱਭਿਆਚਾਰਕ ਤੇ ਇਤਿਹਾਸਕ ਕਾਰਣਾਂ ਅਤੇ ਪ੍ਰਭਾਵਾਂ ਬਾਰੇ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਸਾਡੇ ਸਮਾਜਿਕ, ਸਿਆਸੀ ਤੇ ਆਰਥਿਕ ਪ੍ਰਬੰਧਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ।
ਇਸ ਵੈਬੀਨਾਰ ਦੌਰਾਨ ਕਾਲਜ ਦੇ ਐੱਨ.ਸੀ.ਸੀ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਡਾ.ਰੋਹਿਤ ਸਚਦੇਵਾ ਅਤੇ ਡਾ. ਨਿਧੀ ਗੁਪਤਾ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ-ਨਿਰਮਾਣ ਤੇ ਧਿਆਨ ਕੇਂਦਰਿਤ ਕਰਨ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਨਸ਼ਿਆਂ ਨੂੰ ਮੁਕੰਮਲ ਨਾਂਹ ਕਹਿਣੀ ਹੀ ਸਮੱਸਿਆ ਦਾ ਸਥਾਈ ਹੱਲ ਹੈ।ਇਸ ਭਾਸ਼ਣ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।ਇਸ ਵਿੱਚ ਧੰਨਵਾਦ ਦਾ ਮਤਾ ਪ੍ਰੋ. ਪਰਮਿੰਦਰ ਕੌਰ, ਐਸਿਸਟੈਂਟ ਪ੍ਰੋਫੈਸਰ, ਕਾਮਰਸ ਵਿਭਾਗ ਨੇ ਪੇਸ਼ ਕੀਤਾ।ਇਸ ਪ੍ਰੋਗਰਾਮ ਦਾ ਤਕਨੀਕੀ -ਪ੍ਰਬੰਧਨ ਡਾ. ਰੋਹਿਤ ਸਚਦੇਵਾ ਨੇ ਕੀਤਾ।

 

#mmmcpta #mmmcpta2021 #drugabuse #ncc #commercedept #lifesciences #ncc #nccboys #nccgirls #ugc #punjabiuniversitypatiala #UGC #mhrd