Patiala: November 18, 2021
NCC Wing Of Modi College participated in Seven Days NCC Camp
The NCC Wing of Multani Mal Modi College participated and won various prizes in seven days NCC camp organised by 4 Punjab Girls Battalion at Government College For Girls, Patiala. Twenty four cadets of Modi College participated in this camp under supervision of CTO and NCC officer Dr.Nidhi Gupta. One of the under officer Aprajita from Modi College got first prize in drill competition whereas second prize was bagged by SUO Pallavi. Also, three students from the Modi institution got prizes in poster making competition. Cadet Gagandeep Kaur got first prize in declamation competition. The cadets of Modi College also performed in one act play on women empowerment to aware the people.
College Principal Dr.Khushvinder Kumar congratulated the NCC cadets and said that our college is committed for optimum development of their students and our NCC wing is performing well. During this camp, the cadets also participated in the awareness rally regarding Dengue, COVID-19, Swachh Bharat Abhihaan, Save Girl Child etc. This 7 days camp was a huge success. Many guest lecturers were also delivered during the camp. It was a great learning experience for the cadets.
 
 
 
ਮੋਦੀ ਕਾਲਜ ਦੇ ਐੱਨ.ਸੀ.ਸੀ ਵਿੰਗ ਵੱਲੋਂ ਸੱਤ ਰੋਜ਼ਾ ਟਰੇਨਿੰਗ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਣ
ਪਟਿਆਲਾ: ਨਵੰਬਰ 18, 2021
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਐੱਨ.ਸੀ.ਸੀ ਵਿੰਗ ਦੇ ਕੈਂਡਿਟਾਂ ਵੱਲੋਂ ਗੌਰਮਿੰਟ ਕਾਲਜ ਫਾਰ ਗਰਲਜ਼, ਪਟਿਆਲਾ ਵਿੱਖੇ 4 ਪੰਜਾਬ ਗਰਲਜ਼ ਬਿਟਾਲੀਅਨ ਵੱਲੋੰ ਆਯੋਜਿਤ ਕੀਤੇ ਗਏ ਸੱਤ ਰੋਜ਼ਾ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਇਸ ਕੈਂਪ ਵਿੱਚ ਕਾਲਜ ਦੇ ਐਨ.ਸੀ.ਸੀ ਅਫਸਰ ਅਤੇ ਸੀ.ਟੀ.ੳ. ਡਾ.ਨਿੱਧੀ ਗੁਪਤਾ ਦੀ ਅਗਵਾਈ ਵਿੱਚ 24 ਕੈਡਿਟਾਂ ਨੇ ਭਾਗ ਲਿਆ। ਕੈਂਪ ਦੌਰਾਨ ਕੈਂਡਿਟ ਅਪਰਾਜਿਤਾ ਨੇ ਡ੍ਰਿਲ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਦੂਜਾ ਸਥਾਂਨ ਵੀ ਮੋਦੀ ਕਾਲਜ ਦੀ ਵਿਦਿਆਰਥਣ ਪੱਲਵੀ ਨੇ ਜਿੱਤਿਆ।ਕਾਲਜ ਦੇ ਤਿੰਨ ਕੈਂਡਿਟਾਂ ਨੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਵੀ ਹਿੱਸਾ ਲਿਆ।ਭਾਸ਼ਣ-ਕਲਾ ਦੇ ਮੁਕਾਬਲੇ ਵਿੱਚ ਵਿੰਗ ਦੀ ਕਂੈਡਿਟ ਗਗਨਦੀਪ ਕੌਰ ਨੇ ਪਹਿਲਾ ਇਨਾਮ ਹਾਸਿਲ ਕੀਤਾ।ਇਸ ਤੋਂ ਬਿਨਾਂ ਕੈਂਡਿਟਾਂ ਨੇ ਔਰਤ-ਸ਼ਸ਼ਕਤੀਕਰਣ ਤੇ ਆਧਾਰਿਤ ਇੱਕ ਨਾਟਕ ਵਿੱਚ ਵੀ ਭਾਗ ਲਿਆ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਐਨ.ਸੀ.ਸੀ ਵਿੰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਸੰਪੂਰਣ ਸ਼ਖਸੀਅਤ ਉਸਾਰੀ ਲਈ ਹਮੇਸ਼ਾ ਹੀ ਤਤਪੱਰ ਹੈ ਤੇ ਐਨ.ਸੀ.ਸੀ ਵਿੰਗ ਦੀਆਂ ਪ੍ਰਾਪਤੀਆਂ ਜ਼ਿਕਰਯੋਗ ਹਨ।ਇਸ ਕੈਂਪ ਦੌਰਾਨ ਕੈਂਡਿਟਾਂ ਨੇ ਡੇਂਗੂ, ਕੋਵਿਡ-19, ਸਵੱਛ ਭਾਰਤ ਅਭਿਆਨ, ਸੇਵ ਗਰਲਜ਼ ਚਾਈਲਡ ਆਦਿ ਮੁੱਦਿਆਂ ਤੇ ਆਯੋਜਿਤ ਕੀਤੀ ਗਈ ਇੱਕ ਜਾਗਰੂਕਤਾ ਰੈਲੀ ਵਿੱਚ ਵੀ ਹਿੱਸਾ ਲਿਆ।ਇਸ ਤੋਂ ਬਿਨਾਂ ਸਮਾਜਿਕ ਮੁਦਿਆਂ ਤੇ ਵੱਖ-ਵੱਖ ਮਾਹਿਰਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ।ਇਹ ਕੈਂਪ ਕੈਡਿਟਾਂ ਲਈ ਬੇਹੱਦ ਸਿੱਖਿਆਦਾਇਕ ਰਿਹਾ।