NCC Day Celebrated by NCC Wings of Modi College Patiala
Multani Mal Modi College, Patiala, witnessed a grand celebration of NCC Day with vibrant cultural performances and enthusiastic participation from cadets representing three NCC battalions. The event highlighted the spirit of discipline, unity, and culture, which are the core values of the National Cadet Corps.
The occasion was graced by the esteemed Chief Guest, Shri Rajesh Malhotra, DSP Narcotics, Patiala, whose motivational address inspired the cadets to continue serving the nation with dedication and integrity.
Principal Dr. Neeraj Goyal, in his address, emphasized the importance of NCC in shaping the youth into responsible citizens and commended the cadets for their outstanding efforts.
The event featured a variety of cultural performances, including traditional dances such as Gidda, Bhangra, and Rajasthani folk, along with poetry recitations, singing, and other creative acts. These performances showcased the talent and energy of the cadets, leaving the audience spellbound.
Cadets from 5 PB Battalion, 4 PB Girls Battalion and 3 Air Squadron alongwith their Associate NCC Officers, Lieutenant Dr Rohit Sachdeva, Lieutenant Dr Nidhi Rani Gupta and Flying Officer Dr Sumeet Kumar, actively participated, making the event a resounding success.
The celebration concluded with a vote of thanks, acknowledging the contribution of the Chief Guest, Principal, Associate NCC Officers, faculty members, staff, and cadets for making the event memorable.
The day was a true reflection of the NCC motto, “Unity and Discipline,” and a proud moment for Multani Mal Modi College, Patiala.
ਮੋਦੀ ਕਾਲਜ ਪਟਿਆਲਾ ਦੇ ਐਨ.ਸੀ.ਸੀ. ਵਿੰਗਾਂ ਵੱਲੋਂ ਐਨ.ਸੀ.ਸੀ. ਦਿਵਸ ਮਨਾਇਆ ਗਿਆ
ਪਟਿਆਲਾ: 23 ਨਵੰਬਰ, 2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਐਨ.ਸੀ.ਸੀ. ਦਿਵਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਐਨ.ਸੀ.ਸੀ. ਦੀਆਂ ਤਿੰਨ ਬਟਾਲੀਅਨਾਂ ਵੱਲੋਂ ਜੋਸ਼ ਭਰਪੂਰ ਸੰਗੀਤਕ ਅਤੇ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਨੈਸ਼ਨਲ ਕੈਡਿਟ ਕੋਰਪਸ ਦੇ ਮੂਲ ਸਿਧਾਂਤ ‘ਏਕਤਾ, ਅਨੁਸ਼ਾਸਨ’ ਅਤੇ ਸਭਿਆਚਾਰਕ ਪੱਖ ਨੂੰ ਉਭਾਰਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਣਯੋਗ ਸ਼੍ਰੀ ਰਾਜੇਸ਼ ਮਲਹੋਤਰਾ, ਡੀ.ਐਸ.ਪੀ. (ਨਾਰਕੋਟਿਕਸ) ਪਟਿਆਲਾ ਵੱਲੋਂ ਪ੍ਰੇਰਨਾਮਈ ਭਾਸ਼ਣ ਰਾਹੀਂ ਕੈਡਿਟਾਂ ਨੂੰ ਦੇਸ਼ ਦੀ ਸੇਵਾ ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਦੇ ਰਾਹ–ਦਸੇਰੇ ਵਜੋਂ ਐਨ.ਸੀ.ਸੀ. ਦੀ ਮਹੱਤਤਾ ਨੂੰ ਦਰਸਾਇਆ ਅਤੇ ਕਿਹਾ ਕਿ ਇਸ ਰਾਹੀਂ ਨੌਜਵਾਨ ਬਿਹਤਰ ਨਾਗਰਿਕ ਬਣਦੇ ਹਨ। ਉਨ੍ਹਾਂ ਵੱਲੋਂ ਕੈਡਿਟਾਂ ਦੇ ਬਿਹਤਰੀਨ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਸਮਾਗਮ ਵਿੱਚ ਗਿੱਧਾ, ਭੰਗੜਾ, ਰਾਜਸਥਾਨੀ ਲੋਕ ਨਾਚ ਅਤੇ ਕਵਿਤਾ-ਗਾਇਨ, ਗੀਤ-ਗਾਇਨ ਦੇ ਨਾਲ–ਨਾਲ ਕਲਾਤਮਿਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਤੋਂ ਕੈਡਿਟਾਂ ਦੇ ਜੋਸ਼ ਅਤੇ ਕਲਾ ਦਾ ਬਾਖੂਬੀ ਅੰਦਾਜ਼ਾ ਲਗਦਾ ਸੀ।
5 ਪੀ.ਬੀ. ਬਟਾਲੀਅਨ, 4 ਪੀ.ਬੀ. ਗਰਲਜ਼ ਬਟਾਲੀਅਨ ਅਤੇ 3 ਏਅਰ ਸਕਵੈਡਰਨ ਦੇ ਕੈਡਿਟਸ ਨੇ ਆਪਣੇ ਸਹਾਇਕ ਐਨ.ਸੀ.ਸੀ. ਅਧਿਕਾਰੀਆਂ ਲੈਫਟੀਨੈਂਟ ਡਾ. ਰੋਹਿਤ ਸਚਦੇਵਾ, ਲੈਫਟੀਨੈਂਟ ਡਾ. ਨਿਧੀ ਰਾਣੀ ਗੁਪਤਾ ਅਤੇ ਫਲਾਇੰਗ ਅਧਿਕਾਰੀ ਡਾ. ਸੁਮੀਤ ਕੁਮਾਰ ਦੇ ਨਾਲ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਇਸ ਨੂੰ ਕਾਮਯਾਬ ਬਣਾਇਆ।
ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ, ਕਾਲਜ ਪ੍ਰਿੰਸੀਪਲ, ਐਸੋਸੀਏਟ ਐਨ.ਸੀ.ਸੀ. ਅਧਿਕਾਰੀਆਂ, ਫੈਕਲਟੀ ਮੈਂਬਰਾਂ, ਸਟਾਫ਼ ਅਤੇ ਕੈਡਿਟਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਹ ਦਿਨ ਐਨ.ਸੀ.ਸੀ. ਮੋਟੋ, ‘ਏਕਤਾ ਅਤੇ ਅਨੁਸ਼ਾਸਨ’ ਦਾ ਅਸਲ ਪ੍ਰਤੀਬਿੰਬ ਸੀ ਅਤੇ ਇਹ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਲਈ ਮਾਣ ਵਾਲਾ ਪਲ ਸੀ।