Modi College pay tribute to CDS Bipin Rawat and other brave hearts of Helicopter Crash
 
Patiala: December 11, 2021
 
The NCC (Girls Wing) of Multani Mal Modi College today pay tribute to CDS Bipin Rawat and other brave hearts of unfortunate Helicopter Crash on 8th December, 2021. In remembrance of the martyrs a candle march was organised by the cadets under supervision of Dr. Nidhi Rani Gupta, CTO of the NCC girls wing under 4PB girls BN (NCC), Patiala.
 
College principal Dr. Khushvinder Kumar while joining the candle march said that it is a sad and unfortunate moment of Indian history when we have lost our chief of defence staff General Bipin Rawat who was killed along with his wife and 11 other security personnel in an IAF helicopter crash near Coonoor in Tamilnadu.
 
Dr. Nidhi Rani Gupta said that we as a unit are standing with the nation in this time of mourning and hope that our nation stands strong after this sudden shock. All girls cadets of NCC were present during this candle tribute.
 
 
ਮੋਦੀ ਕਾਲਜ ਵੱਲੋਂ ਸੀਡੀਐੱਸ ਵਿਪਿਨ ਰਾਵਤ ਅਤੇ ਹੈਲੀਕਾਪਟਰ ਹਾਦਸੇ ਦੇ ਸ਼ਹੀਦਾਂ ਨੂੰ ਭਾਵ-ਪੂਰਤ ਸ਼ਰਧਾਜ਼ਲੀ ਭੇਂਟ
 
ਪਟਿਆਲਾ: 11 ਦਸੰਬਰ, 2021
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ,ਪਟਿਆਲਾ ਦੇ ਐਨ.ਸੀ.ਸੀ (ਗਰਲਜ਼) ਵਿੰਗ ਵੱਲੋਂ ਅੱਠ ਦਸੰਬਰ, 2021 ਨੂੰ ਇੱਕ ਹਵਾਈ ਜ਼ਹਾਜ਼ ਹਾਦਸੇ ਦਾ ਸ਼ਿਕਾਰ ਹੋਏ ਸੀਡੀਐੱਸ ਵਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਬਾਕੀ ਸ਼ਹੀਦਾਂ ਨੂੰ 4ਪੀਬੀ ਗਰਲਜ਼ ਬੀ.ਅੇੱਨ ( ਐਂੱਨ.ਸੀ.ਸੀ ) ਪਟਿਆਲਾ ਅਧੀਨ ਅਤੇ ਡਾ.ਨਿੱਧੀ ਰਾਨੀ ਗੁਪਤਾ ਦੀ ਅਗੁਵਾਈ ਹੇਠ ਮੋਮਬੱਤੀਆਂ ਜਗਾਕੇ ਭਾਵ-ਭਿੰਨੀ ਸ਼ਰਧਾਜ਼ਲੀ ਭੇਂਟ ਕੀਤੀ ਗਈ ।
 
ਕਾਲਜ ਪ੍ਰਿੰਸੀਪਲ ਡਾ.ਖੁਸਵਿੰਦਰ ਕੁਮਾਰ ਨੇ ਇਸ ਸੋਗ ਦੇ ਮੌਕੇ ਤੇ ਬੋਲਦਿਆ ਕਿਹਾ ਕਿ ਇਹ ਭਾਰਤੀ ਇਤਿਹਾਸ ਵਿੱਚ ਇੱਕ ਮੰਦਭਾਗੀ ਘਟਨਾ ਹੈ ਜਿਸ ਨੇ ਸਾਡੇ ਤੋਂ ਇੱਕ ਕਾਬਲ ਯੋਧਾ ਅਤੇ ਉਹਨਾਂ ਦੇ ਸਾਥੀ ਖੋਹ ਲਏ ਹਨ।ਉਹਨਾਂ ਨੇ ਦੱਸਿਆ ਕਿ ਤਾਮਿਲਨਾਡੂ ਦੇ ਕੰਨੂਰ ਜ਼ਿਲੇ ਵਿੱਚ ਵਾਪਰੀ ਇਸ ਘਟਨਾ ਵਿੱਚ ਸ੍ਰੀ ਰਾਵਤ, ਉਹਨਾਂ ਦੀ ਪਤਨੀ ਅਤੇ ਗਿਆਰਾਂ ਸੁਰੱਖਿਆ ਕਰਮਚਾਰੀਆਂ ਦੀ ਅਚਾਨਕ ਮੌਤ ਬੇਹੱਦ ਦਰਦਨਾਕ ਹੈ।
 
ਇਸ ਮੌਕੇ ਤੇ ਡਾ.ਨਿੱਧੀ ਰਾਨੀ ਗੁਪਤਾ ਨੇ ਕਿਹਾ ਕਿ ਸਾਡਾ ਯੂਨਿਟ ਇਸ ਦੁੱਖ ਵਿੱਚ ਰਾਸ਼ਟਰ ਨਾਲ ਖੜਾ੍ਹ ਹੈ ਅਤੇ ਉਮੀਦ ਹੈ ਕਿ ਰਾਸ਼ਟਰ ਇਸ ਵਿੱਚੋਂ ਹੋਰ ਮਜ਼ਬੂਤ ਹੋ ਕੇ ਨਿਕਲੇਗਾ।ਇਸ ਮੌਕੇ ਤੇ ਐੱਨ.ਸੀ.ਸੀ (ਗਰਲਜ਼) ਸਦੇ ਸਾਰੇ ਕੈਂਡਿਟ ਹਾਜ਼ਿਰ ਸਨ।