Patiala: June 21, 2022

ਮੋਦੀ ਕਾਲਜ ਪਟਿਆਲਾ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਵਿਸ਼ਵ ਯੋਗ ਦਿਵਸ ਮੋਕੇ ”ਇਨਸਾਨੀਅਤ ਲਈ ਯੋਗ“ ਵਿਸ਼ੇ ’ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਰਿਆਂ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਸੁਨੇਹਾ ਦੇਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਵਿਸ਼ਵ ਯੋਗ ਦਿਵਸ ਪੂਰੀ ਦੁਨੀਆਂ ਵਿੱਚ 21 ਜੂਨ 2015 ਨੂੰ ਮਨਾਇਆ ਗਿਆ ਸੀ। ਇਹ ਭਾਰਤ ਦੀ ਪੁਰਾਣੀ ਵਿਰਾਸਤ ਹੈ ਤੇ ਯੌਗ ਵਿੱਚ ਸਾਰੀ ਮਨੁੱਖ ਜਾਤੀ ਨੂੰ ਇਕਜੁੱਟ ਕਰਨ ਦੀ ਸ਼ਕਤੀ ਦੇ ਨਾਲ-ਨਾਲ ਇਹ ਗਿਆਨ, ਕਰਮ ਅਤੇ ਸ਼ਰਧਾ ਦਾ ਆਦਰਸ਼ ਸਿਮਰਨ ਹੈ। ਯੋਗਾ ਦੇ ਅਦਿਆਤਮਕ ਲਾਭ ਵੀ ਹਨ।

ਇਸ ਪ੍ਰੋਗਰਾਮ ਵਿਚ ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਟ ਕਾਰਪਸ, ਰੈੱਡ ਰਿਬੱਨ ਕਲੱਬ ਅਤੇ ਭਾਰਤ ਸਕਾਊਟ ਤੇ ਗਾਈਡਜ਼ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਐਨ.ਆਈ.ਐਸ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੌਚ ਸੁਨੀਤਾ ਵਰਮਾ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਗਰਾਮ ਦੇ ਭਾਗੀਦਰਾਂ ਨੂੰ 1 ਘੰਟੇ ਦਾ ਯੌਗ ਸੈਸ਼ਨ ਕਰਵਾਇਆ।

ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਰਾਜੀਵ ਸ਼ਰਮਾਂ ਤੇ ਪ੍ਰੋਫੈਸਰ ਜਗਦੀਪ ਕੌਰ ਰਾਸ਼ਟਰੀ ਕੈਡਟ ਕੋਰਪਸ ਦੇ ਡਾ. ਰੋਹਿਤ ਸ਼ਚਦੇਵਾ ਅਤੇ ਡਾ. ਸੁਮਿਤ ਕੁਮਾਰ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਡਾ. ਵੀਨੂੰ ਗੋਇਲ ਅਤੇ ਡਾ. ਰੁਪਿੰਦਰ ਢਿੱਲੋਂ ਅਤੇ ਖੇਡ ਅਫਸਰ ਡਾ. ਨਿਸ਼ਾਨ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਬਹੁਤ ਹੀ ਸਫਲ ਰਿਹਾ।