Patiala: July 3, 2019
Cycle Rally on Pollution Control by NCC Girls Wing Multani Mal Modi College, Patiala

            The Girls NCC Wing of the College under able guidance of Principal Dr. Khushvinder Kumar organized a cycle rally on the theme of pollution control. The rally was flagged off by Dr. Khushvinder Kumar along with Prof. V. P. Sharma, Dean, Students’ Welfare at 6:30 a.m. from the college premises. Dr. Khushvinder Kumar before flagging off the rally addressed the cadets. In his address, he said that with the modern life styles, we human beings are somewhere destroying our natural habitat. Slowly and slowly, these human acts will lead to a planet with no life at point. So as youth it becomes your duty to take care of all the natural gifted resources so that the future generations can survive and life their lives well. A total of 25 cadets participated in the event with an aim to spread awareness about the harmful effects of the on rising air pollution problems arising out of burning of vehicle fuels.

 

            Following this, the Dean Students’ Welfare Prof. V. P. Sharma said that the youth of the present society is a link between the previous and next generation, so they should actively participate in such events to protect our environment. The cadets covered various important spots of the city like YPS Chowk, Fountain Chowk, 22 No. Phatak, Thapar College Chowk, Passy Road, Khanda Chowk and then back to college. They rallied with high spirits and enthusiasm throughout the route with display placards on pollution awareness on their cycles.

            Principal Dr. Khushvinder Kumar praised the cadets on the successful completion of the rally and asked them to keep working as volunteers for their city and country on these similar emerging issues and problems arising in the society.

            Prof. Ms. Poonam Sharma, Incharge NCC (Girls Wing), Dr. Sukhdev Singh (Computer Science), Prof. Ms. Mandeep Kaur (Physical Education) along with Subedar K. J. Beeju and Havaldar V. M. Kendre, NCC Officials from 4Pb Girls BN Patiala and Sh. Sukhbir Singh Cycling Coach, Punjabi University, Patiala helped and supported the cadets throughout the destined route.

 

ਪਟਿਆਲਾ: 3 ਜੁਲਾਈ, 2019

ਮੋਦੀ ਕਾਲਜ ਵੱਲੋਂ ਵਾਤਾਵਰਨ ਸਬੰਧੀ ਸਾਈਕਲ ਰੈਲੀ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਯੋਗ ਨਿਰਦੇਸ਼ਨਾ ਹੇਠ ਕਾਲਜ ਦੇ ਐਨ.ਸੀ.ਸੀ. ਵਿੰਗ (ਲੜਕੀਆਂ) ਵੱਲੋਂ ਸ਼ਹਿਰ ਨਿਵਾਸੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਇੱਕ ਸਾਈਕਲ ਰੈਲੀ ਕਰਵਾਈ ਗਈ। ਇਸ ਸਾਈਕਲ ਰੈਲੀ ਵਿੱਚ 25 ਦੇ ਕਰੀਬ ਵਿਦਿਆਰਥੀ ਕੈਡਿਟਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਵੱਖ-ਵੱਖ ਸਲੋਗਨ, ਬੈਨਰ, ਪੋਸਟਰਾਂ ਅਤੇ ਸਟੀਕਰਾਂ ਜ਼ਰੀਏ ਸ਼ਹਿਤ ਨਿਵਾਸੀਆਂ ਨੁੰ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਚੇਤਨ ਕੀਤਾ। ਇਸ ਸਾਈਕਲ ਰੈਲੀ ਨੂੰ ਰਵਾਨਾ ਕਰਨ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਸਮੁੱਚਾ ਵਿਸ਼ਵ ਇਸ ਸਮੇਂ ਵਾਤਾਵਰਨ ਪ੍ਰਦੂਸ਼ਣ ਦੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਵਰਤਮਾਨ ਉਪਭੋਗੀ ਜੀਵਨ ਸ਼ੈਲੀ ਵਿੱਚੋਂ ਕੁਦਰਤ ਤੋਂ ਦੂਰੀ ਹੋਣ ਕਰਕੇ ਸਧਾਰਨਤਾ, ਵਿਹਾਰਕਤਾ ਅਤੇ ਸੰਵੇਦਨਸ਼ੀਲਤਾ ਕਿਧਰੇ ਗੁਆਚੀ ਨਜ਼ਰ ਆਉਂਦੀ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸੇ ਵੀ ਸੰਕਟ ਮੌਕੇ ਨੌਜਵਾਨ ਪੀੜ੍ਹੀ ਨੇ ਹੀ ਆਪਣੇ ਜਜ਼ਬੇ, ਜੋਰ, ਜਨੂੰਨ, ਹਿੰਮਤ ਅਤੇ ਸੰਵੇਦਨਾ ਰਾਹੀਂ ਵਿਸ਼ੇਸ਼ ਸਾਰਥਕ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਾਲਜ ਦੇ ਐਨ.ਸੀ.ਸੀ. ਵਿੰਗ (ਲੜਕੀਆਂ) ਦੇ ਇੰਚਾਰਜ ਪ੍ਰੋ. ਪੂਨਮ ਸ਼ਰਮਾ, ਸਮੂਹ ਕੈਡਿਟਾਂ ਅਤੇ ਬਾਕੀ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਸਾਈਕਲ ਰੈਲੀ ਨੂੰ ਕੁਦਰਤ ਨਾਲ ਸਾਂਝ ਪਾਉਣ ਵਾਲੀ ਇੱਕ ਕੜੀ ਵਜੋਂ ਸਵੀਕਾਰ ਕੀਤਾ।

ਇਸ ਮੌਕੇ ਕਾਲਜ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਨੇ ਸਮਾਜ ਅਤੇ ਨੌਜਵਾਨੀ ਦੇ ਅੰਤਰ-ਸਬੰਧਾਂ ਤੋਂ ਜਾਣੂੰ ਕਰਵਾਉਂਦੇ ਹੋਏ ਵਿਦਿਆਰਥੀਆਂ ਨੂੰ ਅਜਿਹੀਆਂ ਸਮਾਜਿਕ ਸਰਗਰਮੀਆਂ ਵਿੱਚ ਨਿਰੰਤਰ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਕੁਦਰਤ ਦੀ ਸੰਭਾਲ ਕਰਨ ਦਾ ਹੌਕਾ ਦਿੰਦੀ ਇਹ ਸਾਈਕਲ ਰੈਲੀ ਸ਼ਾਹੀ ਸ਼ਹਿਰ ਪਟਿਆਲਾ ਦੇ ਮੋਦੀ ਕਾਲਜ ਚੌਂਕ ਤੋਂ ਸ਼ੁਰੂ ਹੋ ਕੇ ਵਾਈ.ਪੀ.ਐਸ. ਚੌਂਕ, ਫੁਆਰਾ ਚੌਂਕ, 22 ਨੰ. ਫਾਟਕ, ਥਾਪਰ ਇੰਸਟੀਚਿਊਟ, ਪਾਸੀ ਰੋਡ ਤੋਂ ਵਾਇਆ ਖੰਡਾ ਚੌਂਕ ਹੁੰਦੀ ਹੋਈ ਵਾਪਿਸ ਕਾਲਜ ਪੁੱਜੀ। ਇਸ ਮੌਕੇ ਕਾਲਜ ਦੇ ਐਨ.ਸੀ.ਸੀ. ਵਿੰਗ (ਲੜਕੀਆਂ) ਦੇ ਇੰਚਾਰਜ ਪ੍ਰੋ. ਪੂਨਮ ਸ਼ਰਮਾ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਾਰੇ ਰਸਤਿਆਂ ਤੋਂ ਜਾਣੂ ਕਰਵਾਇਆ ਤੇ ਯੋਗ ਦਿਸ਼ਾ ਨਿਰਦੇਸ਼ ਦਿੱਤੇ। ਇਸ ਸਾਈਕਲ ਰੈਲੀ ਦੇ ਸੁਚਾਰੂ ਪ੍ਰਬੰਧਨ ਵਿੱਚ ਡਾ. ਸੁਖਦੇਵ ਸਿੰਘ (ਕੰਪਿਊਟਰ ਵਿਭਾਗ), ਪ੍ਰੋ. ਮਨਦੀਪ ਕੌਰ (ਸਰੀਰਕ ਸਿੱਖਿਆ ਵਿਭਾਗ) ਅਤੇ 4 ਪੰਜਾਬ ਬਟਾਲੀਅਨ ਪਟਿਆਲਾ (ਲੜਕੀਆਂ) ਤੋਂ ਆਏ ਸੂਬੇਦਾਰ ਕੇ.ਜੇ. ਬੀਜੂ ਅਤੇ ਹਵਲਦਾਰ ਵੀ.ਐਮ. ਕੇਂਦਰੇ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਏ ਸਾਈਕਲਿੰਗ ਕੋਚ ਸ੍ਰੀ ਸੁਖਬੀਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।