Candle March held by Multani Mal Modi College against Pahalgam Attack: Seeking Justice
 
Patiala: 26 April 2025
 

The students and faculty of Multani Mal Modi College, Patiala, in collaboration with NSS, NCC, and BSG units of the college held a candle march to condemn the recent attack in Pahalgam, seeking justice for the victims and their families. The march started from the college campus and engaged with the public for bringing awareness against terrorism as a threat and conflict for national security and social fabric of India.

College principal Dr. Neeraj Goyal addressing the march said that the recent attack in Pahalgam is a stark reminder of the need for peace and security in our society. As an educational institution, we stand in solidarity with the victims and their families, and we condemn this act of violence in the strongest possible terms. The candle march is a symbol of our commitment to justice, peace, and humanity. I urge everyone to join us in this event and to come together in seeking justice for the victims and their families.”

The candle march against the Pahalgam attack was organized with the collective effort of faculty members of Multani Mal Modi College, Patiala, comprising, Dr. Rohit Sachdeva, Dr. Sumeet Kumar, Dr. Nidhi Gupta (NCC); Dr. Sanjeev Kumar, Dr. Deepak Kumar; and Dr. Veenu Jain, Dr. Rupinder Singh Dhillon, Prof. Jasbir Kaur, Dr. Ajit Kumar, Dr. Nishan Singh, Dr. Varun Jain, Dr. Sukhdev Singh, Dr. Gagandeep Kaur, Dr. Davinder Singh, Dr. Manish Kumar, Dr. Heena Sachdeva, Dr. Parminder Singh, Sh. Ajay Kumar Gupta and Sh. Dharamvir Joshi who are united in their pursuit of justice, peace, and solidarity with the victims and their families. The candle march was a peaceful demonstration of our commitment to justice, peace, and humanity.

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਪਹਿਲਗਾਮ ਹਮਲੇ ਵਿਰੁੱਧ ਕੈਂਡਲ ਮਾਰਚ: ਇਨਸਾਫ਼ ਦੀ ਕੀਤੀ ਮੰਗ

ਪਟਿਆਲਾ: 26 ਅਪ੍ਰੈਲ, 2025

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਕਾਲਜ ਦੀਆਂ ਐਨ.ਐਸ.ਐਸ, ਐਨ.ਸੀ.ਸੀ ਅਤੇ ਬੀ.ਐਸ.ਜੀ ਯੂਨਿਟਾਂ ਦੇ ਸਹਿਯੋਗ ਨਾਲ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਆਤੰਕੀ ਹਮਲੇ ਦੀ ਨਿੰਦਾ ਕਰਨ ਲਈ ਇੱਕ ਮੋਮਬੱਤੀ ਮਾਰਚ ਕੱਢਿਆ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ। ਇਹ ਮਾਰਚ ਕਾਲਜ ਕੈਂਪਸ ਤੋਂ ਸ਼ੁਰੂ ਹੋਇਆ ਅਤੇ ਪਬਲਿਕ ਨੂੰ ਇਸ ਹਮਲੇ ਨੂੰ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਸਮਾਜਿਕ ਤਾਣੇ-ਬਾਣੇ ਲਈ ਇੱਕ ਖ਼ਤਰੇ ਵੱਜੋਂ ਚਿੰਨਤ ਕਰਦਿਆਂ ਅੱਤਵਾਦ ਵਿਰੁੱਧ ਜਾਗਰੂਕਤਾ ਲਿਆਉਣ ਦੀਆਂ ਕੋਸ਼ਿਸਾਂ ਨਾਲ ਸਮਾਪਤ ਹੋਇਆ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮਾਰਚ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਇਆ ਹਮਲਾ ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਜ਼ਰੂਰਤ ਨੂੰ ਹੋਰ ਪੁਖਤਾ ਕਰਦਾ ਹੈ। ਇੱਕ ਵਿਦਿਅਕ ਸੰਸਥਾ ਹੋਣ ਦੇ ਨਾਤੇ, ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇੱਕਜੁੱਟਤਾ ਵਿੱਚ ਖੜ੍ਹੇ ਹਾਂ, ਅਤੇ ਅਸੀਂ ਹਿੰਸਾ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਇਹ ਮਾਰਚ ਨਿਆਂ, ਸ਼ਾਂਤੀ ਅਤੇ ਮਨੁੱਖਤਾ ਪ੍ਰਤੀ ਸਾਡੀ ਵਚਨਬੱਧਤਾ ਲਈ ਇੱਕ ਪ੍ਰਤੀਕ ਹੈ। ਮੈਂ ਸਾਰਿਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਆਂ ਦੀ ਮੰਗ ਕਰਨ ਲਈ ਇਕੱਠੇ ਹੋਣ ਦੀ ਅਪੀਲ ਕਰਦਾ ਹਾਂ।”

ਪਹਿਲਗਾਮ ਹਮਲੇ ਦੇ ਖਿਲਾਫ ਮੋਮਬੱਤੀ ਮਾਰਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਫੈਕਲਟੀ ਮੈਂਬਰਾਂ ਦੇ ਸਮੂਹਿਕ ਯਤਨਾਂ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਡਾ. ਰੋਹਿਤ ਸਚਦੇਵਾ, ਡਾ. ਸੁਮੀਤ ਕੁਮਾਰ, ਡਾ. ਨਿਧੀ ਗੁਪਤਾ; ਡਾ. ਸੰਜੀਵ ਕੁਮਾਰ, ਡਾ. ਦੀਪਕ ਕੁਮਾਰ ਅਤੇ ਡਾ. ਵੀਨੂ ਜੈਨ, ਡਾ. ਰੁਪਿੰਦਰ ਸਿੰਘ ਢਿੱਲੋਂ, ਪ੍ਰੋ. ਜਸਬੀਰ ਕੌਰ, ਡਾ. ਅਜੀਤ ਕੁਮਾਰ, ਡਾ. ਨਿਸ਼ਾਨ ਸਿੰਘ, ਡਾ. ਵਰੁਣ ਜੈਨ, ਡਾ. ਸੁਖਦੇਵ ਸਿੰਘ, ਡਾ. ਗਗਨਦੀਪ ਕੌਰ, ਡਾ. ਦਵਿੰਦਰ ਸਿੰਘ, ਡਾ. ਮਨੀਸ਼ ਕੁਮਾਰ, ਡਾ. ਹਿਨਾ ਸਚਦੇਵਾ, ਡਾ. ਪਰਮਿੰਦਰ ਸਿੰਘ, ਸ਼੍ਰੀ ਅਜੇ ਕੁਮਾਰ ਗੁਪਤਾ ਅਤੇ ਸ਼੍ਰੀ ਧਰਮਵੀਰ ਜੋਸ਼ੀ ਸ਼ਾਮਲ ਸਨ। ਇਹ ਮੋਮਬੱਤੀ ਮਾਰਚ ਨਿਆਂ, ਸ਼ਾਂਤੀ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਦਾ ਇੱਕ ਸ਼ਾਂਤਮਈ ਪ੍ਰਦਰਸ਼ਨ ਸੀ।