Patiala: October 1, 2018
Anti-Drug Rally organized by NCC Unit of Modi College
 
An Anti-drug rally was organized by NCC Unit at Multani Mal Modi College, Patiala under the able guidance of college Principal Dr. Khushvinder Kumar and with supervision of Commanding Officer Col. Navjot Kang from 5 Punjab Battalion, Patiala. College Principal Dr. Khushvinder Kumar welcomed the NCC Cadets from Govt. Mohindra College, Patiala and Multani Mal Modi College, Patiala. He said that drug menace is killing our imaginative and constructive thinking. While referring to a poem ‘Sab ton khatarnaak hunda hai sade sapneyan da mar jana’ by Punjabi poet Avtar Singh Pash, he motivated the cadets to channelize their energies for the welfare of the society and utilize it for nation building.
NCC officer of the college and Dean, Students Welfare Prof. (Captain) Ved Parkash Sharma while addressing the cadets said that, it is disheartening to see how punjabi youths are losing their precious lives to drugs. He motivated the students to struggle against such social evils with a fighting spirit. The rally was flagged off by the Principal and Capt. Ved Parkash. The cadets also displayed posters, banners and placards depicting slogans ‘Drug Sabotage the lives’ and ‘No to drugs and yes to life’.
Naib Subedar S. Paul Singh and Constable Sukhvinder Singh from 5 Punjab Battalion worked hard for organizing this rally. NCC Cadets from Govt. Mohidra College, Patiala Senior Cadet Rajbir Singh, Himanshu, Sandeep Kaur, Rajwant Kaur and Cadets from Multani Mal Modi College, Patiala u/o Sahil Goyal, Sergeant Ankit, Cadet Darshan, Bakshdeep Singh, Harjinder Singh played a key role in making this rally a success.
College Registrar Dr. Ajit Kumar, Prof. Nishan Singh, Head, Sports Department and Sh. Ajay Kumar Gupta played an important part in organizing this rally at Modi College.
 
ਪਟਿਆਲਾ: 1 ਅਕਤੂਬਰ, 2018
ਮੋਦੀ ਕਾਲਜ ਦੇ ਐਨ.ਸੀ.ਸੀ. ਵਿੰਗ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ 5 ਪੰਜਾਬ ਬਟਾਲੀਅਨ ਪਟਿਆਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਨਵਜੋਤ ਕੰਗ ਦੇ ਨਿਰਦੇਸ਼ਾਂ ਤਹਿਤ ਐਨ.ਸੀ.ਸੀ. (ਆਰਮੀ ਵਿੰਗ) ਵਿੱਚ ਕੈਡੇਟਾਂ ਵੱਲੋਂ ਨਸ਼ਿਆਂ ਵਿਰੁੱਧ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਤੇ ਰੈਲੀ ਵਿੱਚ ਭਾਗ ਲੈਣ ਵਾਲੇ ਕੈਡੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੇ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਨੂੰ ਘੁਣ ਦੀ ਤਰ੍ਹਾਂ ਖਾ ਲਿਆ ਹੈ। ਉਨ੍ਹਾਂ ਨੇ ਲੋਕ ਕਵੀ ਅਵਤਾਰ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇੱਕ ਜਾਗਰੂਕ ਸਮਾਜ ਦੀ ਉਸਾਰੀ ਲਈ ਸਿਹਤਮੰਦ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ।
ਕਾਲਜ ਦੇ ਐਨ.ਸੀ.ਸੀ. ਅਫ਼ਸਰ ਅਤੇ ਡੀਨ, ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਕਿਵੇਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਵਰਗੀ ਬਿਮਾਰੀ ਨਾਲ ਲੜਨ ਲਈ ਉਨ੍ਹਾਂ ਨੂੰ ਆਪਣੇ ਅੰਦਰ ਇੱਕ ਸੱਚੇ ਫੌਜੀ ਦੀ ਭਾਵਨਾ ਜਾਗਰਿਤ ਕਰਨੀ ਚਾਹੀਦੀ ਹੈ।
ਬਾਅਦ ਵਿੱਚ ਇਸ ਰੈਲੀ ਨੂੰ ਮੋਦੀ ਕਾਲਜ, ਪਟਿਆਲਾ ਦੇ ਵਿਹੜੇ ਵਿੱਚੋਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਪ੍ਰੋ. (ਕੈਪਟਨ) ਵੇਦ ਪ੍ਰਕਾਸ਼ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਵਿੱਚ ਕੈਡੇਟਾਂ ਨੇ ਪੋਸਟਰਾਂ, ਬੈਨਰਾਂ ਅਤੇ ਪਲੇ-ਕਾਰਡਾਂ ਦੇ ਉੱਪਰ ਲਿਖੇ ਸੁਨੇਹਿਆਂ ‘ਨਸ਼ਾ ਨਾਸ਼ ਕਰਦਾ ਹੈ’ ਅਤੇ ‘ਨਸ਼ਿਆਂ ਨੂੰ ਨਾਂਹ ਅਤੇ ਜ਼ਿੰਦਗੀ ਨੂੰ ਹਾਂ’ ਰਾਹੀਂ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਸਾਰਥਿਕ ਸੁਨੇਹਾ ਦੇਣ ਵਿੱਚ ਸਫ਼ਲਤਾ ਹਾਸਿਲ ਕੀਤੀ।
ਇਸ ਰੈਲੀ ਨੂੰ ਸਫ਼ਲ ਬਣਾਉਣ ਵਿੱਚ 5 ਪੰਜਾਬੀ ਬਟਾਲੀਅਨ ਦੇ ਨਾਇਕ ਸੂਬੇਦਾਰ ਸਰਦਾਰ ਪਾਲ ਸਿੰਘ ਅਤੇ ਹਵਲਦਾਰ ਸੁਖਵਿੰਦਰ ਸਿੰਘ ਨੇ ਯੋਗਦਾਨ ਦਿੱਤਾ। ਮੋਦੀ ਕਾਲਜ ਪਟਿਆਲਾ ਦੇ ਐਨ.ਸੀ.ਸੀ. ਕੈਡਟਾਂ ਅੰਡਰ ਅਫ਼ਸਰ ਸਾਹਿਲ ਗੋਇਲ, ਸਾਰਜੇਂਟ ਅੰਕਿਤ, ਕੈਡੇਟ ਦਰਸ਼ਨ, ਬਖ਼ਸ਼ਦੀਪ ਸਿੰਘ, ਹਰਜਿੰਦਰ ਸਿੰਘ ਅਤੇ ਮਹਿੰਦਰਾ ਕਾਲਜ, ਪਟਿਆਲਾ ਦੇ ਐਨ.ਸੀ.ਸੀ. ਕੈਡਟਾਂ ਸੀਨੀਅਰ ਕੈਡੇਟ ਰਾਜਬੀਰ ਸਿੰਘ, ਹਿਮਾਂਸ਼ੂ, ਸੰਦੀਪ ਕੌਰ, ਰਾਜਵੰਤ ਸਿੰਘ ਨੇ ਇਸ ਰੈਲੀ ਨੂੰ ਸਫ਼ਲ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਇਸ ਰੈਲੀ ਨੂੰ ਆਯੋਜਿਤ ਕਰਨ ਵਿੱਚ ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ, ਸਪੋਰਟਸ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ ਅਤੇ ਸ੍ਰੀ ਅਜੇ ਕੁਮਾਰ ਗੁਪਤਾ ਜੀ ਨੇ ਅਹਿਮ ਭੂਮਿਕਾ ਨਿਭਾਈ।