15th National Voter Day pledge ceremony held at MM Modi College on the theme ‘Nothing like Voting, I vote for sure’

Patiala: 25.01.2025

The SVEEP (Systematic Voter’s Education and Electoral Participation) wing of Multani Mal Modi College in collaboration with National Cadet Corps 5 Pb Battalion, NCC Army wing, 4 Pb Girls Battalion, NCC and 3 Punjab Air SQN, NCC today held a pledge ceremony about voting in all the elections under the guidelines of the Election Commission of India and the District Commissioner Office, Patiala. The main objective of this event was to discuss with the students and the staff members the fundamental right to vote and elect in a fair and fearless way.

College Principal Dr. Neeraj Goyal while addressing the faculty members and students said that it is our prime responsibility as responsible citizens to cast our vote in a honest way and to select a deserving candidate as our political representative. He said that this pledge, “We, the citizens of India, having abiding faith in democracy, hereby pledge to uphold the democratic traditions of our country and the dignity of free, fair and peaceful elections, and to vote in every election fearlessly and without being influenced by considerations of religion, race, caste, community, language or any inducement.” reflects the soul of our democracy.

Dr. Maninder Deep Cheema, Nodal Officer, SVEEP wing told that it is the flagship program of the Election Commission of India for voter education, spreading voter awareness and promoting voter literacy in India. It is a multi-intervention that reaches out through different modes and media to educate citizens, electors, and voters about the electoral process in order to increase their awareness and promote their informed participation.

The vote of thanks was presented by Vice principal of the college Prof.  Jasbir kaur

In this event Flying Officer, Dr. Sumeet Kumar, Lt. (Dr.) Rohit Sachdeva, Lt. (Dr.).  Nidhi Gupta and faculty members were present.

15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਸੁੰਹ ਚੁੱਕ ਸਮਾਗਮ ਆਯੋਜਿਤ

ਪਟਿਆਲਾ: 25 ਜਨਵਰੀ, 2025

ਸਥਾਨਿਕ ਮੁਲਤਾਨੀ ਮੱਲ ਮੋਦੀ ਕਲਾਜ ਦੇ ਸਵੀਪ ​​(ਯੋਜਨਾਬੱਧ ਵੋਟਰ ਐਜੂਕੇਸ਼ਨ ਅਤੇ ਚੋਣ ਭਾਗੀਦਾਰੀ ਸਕੀਮ) ਵਿੰਗ ਵੱਲੋਂ ਅੱਜ ਐਨ.ਸੀ.ਸੀ 5 ਪੀਬੀ ਬਟਾਲੀਅਨ, 4 ਪੀ.ਬੀ. ਗਰਲਜ਼ ਬਟਾਲੀਅਨ ਅਤੇ 3 ਐੱਸ.ਕਿਊ.ਐੱਨ, ਐਨ.ਸੀ.ਸੀ. ਦੇ ਸਹਿਯੋਗ ਨਾਲ ਅੱਜ ਭਾਰਤ ਦੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਕਮਿਸ਼ਨਰ ਦਫ਼ਤਰ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਰੀਆਂ ਚੋਣਾਂ ਵਿੱਚ ਜ਼ਰੂਰੀ ਤੌਰ ਤੇ ਮੱਤਦਾਨ ਕਰਨ ਬਾਰੇ ਸੁੰਹ ਚੁੱਕਣ ਦੀ ਰਸਮ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨਾਲ ਵੋਟ ਪਾਉਣ ਅਤੇ ਨਿਰਪੱਖ ਅਤੇ ਨਿਡਰ ਤਰੀਕੇ ਨਾਲ  ਪ੍ਰਤੀਨਿਧੀ ਚੁਣਨ ਦੇ ਸੰਵਿਧਾਨਕ ਅਧਿਕਾਰ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ।

ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵੱਲੋਂ  ਜ਼ਿੰਮੇਵਾਰ ਨਾਗਰਿਕਾਂ ਵੱਜੋਂ ਇਮਾਨਦਾਰ ਤਰੀਕੇ ਨਾਲ ਜ਼ਿੰਮੇਵਾਰ ਤੇ ਲਾਇਕ ਰਾਜਨੀਤਿਕ ਪ੍ਰਤੀਨਿਧ ਚੁਣਨੇ ਜ਼ਰੂਰੀ ਹਨ। ਉਹਨਾਂ ਕਿਹਾ ਇਸ ਵੋਟਰ ਸਹੁੰ ਦੇ ਸ਼ਬਦ “ਅਸੀਂ, ਭਾਰਤ ਦੇ ਨਾਗਰਿਕ, ਭਾਰਤ ਦੇ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਹੋਏ, ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਹਰੇਕ ਚੋਣ ਪ੍ਰੀਕ੍ਰਿਆ ਦਾ ਆਦਰ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਧਰਮ, ਨਸਲ, ਜ਼ਾਤ, ਫਿਰਕਾ,ਭਾਸ਼ਾ ਅਧਾਰਿਤ ਵਿਤਕਰੇ ਅਤੇ ਡਰ-ਭੈਅ ਤੋਂ ਉੱਪਰ ਉੱਠਦਿਆਂ ਨਿਰਪੱਖ, ਸੁਤੰਤਰ ਅਤੇ ਅਮਨ-ਪੂਰਵਕ ਚੋਣਾਂ ਲਾਜ਼ਿਮੀ ਬਣਾਉਣ ਦਾ ਅਹਿਦ ਲੈਂਦੇ ਹਾਂ” ਭਾਰਤੀ ਗਣਤੰਤਰ ਦੀ ਰੂਹ ਦਾ ਖੂਬਸੂਰਤ ਪ੍ਰਗਟਾਵਾ ਹਨ।

ਡਾ. ਮਨਿੰਦਰ ਦੀਪ ਚੀਮਾ,ਸਵੀਪ ਨੋਡਲ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦਾ ਇਹ ਸਹੁੰ -ਚੁੱਕ ਪ੍ਰੋਗਰਾਮ ਭਾਰਤ ਵਿੱਚ ਵੋਟਰ ਜਾਗਰੂਕਤਾ ਫੈਲਾਓਣ ਅਤੇ ਵੱਧ ਤੋਂ ਵੱਧ ਵੋਟਾਂ ਪਵਾਉਣ ਤੇ ਕੇਂਦਰਿਤ ਹੈ ਜਿਸ ਬਾਰੇ ਸਾਰਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ।

ਇਸ ਮੌਕੇ ਤੇ ਧੰਨਵਾਦ ਦਾ ਮਤਾ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਬੀਰ ਕੌਰ ਦੁਆਰਾ ਪੇਸ਼ ਕੀਤਾ ਗਿਆ।

ਇਸ ਈਵੈਂਟ ਵਿੱਚ ਫਲਾਇੰਗ ਅਫਸਰ ਡਾ.ਸੁਮੀਤ ਕੁਮਾਰ, ਲੈਫਨੀਨੈਂਟ (ਡਾ.) ਰੋਹਿਤ ਸਚਦੇਵਾ, ਲੈਫਨੀਨੈਂਟ (ਡਾ.) ਨਿਧੀ ਗੁਪਤਾ ਅਤੇ ਬਾਕੀ ਸਟਾਫ ਮੈਂਬਰ ਤੇ ਵਿਦਿਆਰਥੀ ਸ਼ਾਮਿਲ ਹੋਏ।

List of participants