ਪਟਿਆਲਾ: 02 ਅਕਤੂਬਰ, 2019
 
ਐਨ.ਐਸ.ਐਸ. ਅਤੇ ਐਨ.ਸੀ.ਸੀ. ਵਲੰਟੀਅਰਾਂ ਵੱਲੋਂ 150ਵੀਂ ਗਾਂਧੀ ਜੈਅੰਤੀ ਤੇ ਸ਼੍ਰਮਦਾਨ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਅਤੇ ਰਾਸ਼ਟਰੀ ਕੈਡਿਟ ਕੋਰਪਸ (ਐਨ.ਸੀ.ਸੀ.) ਦੇ ਵਲੰਟੀਅਰਾਂ ਵੱਲੋਂ ਮਹਾਤਮਾਂ ਗਾਂਧੀ ਜੀ ਦੀ 150ਵੀਂ ਵਰ੍ਹੇ ਗੰਢ ਨੂੰ ਸਮਰਪਿਤ ਰੈਲੀ ਅਤੇ ਸ਼੍ਰਮਦਾਨ ਦਾ ਆਯੋਜਨ ਕੀਤਾ ਗਿਆ। ਇਸ ਸ਼੍ਰਮਦਾਨ ਦਾ ਮੁੱਖ ਮੰਤਵ ਸ਼ਹਿਰ ਨੂੰ ਪਲਾਸਟਿਕ ਕਚਰਾ ਮੁਕਤ ਬਣਾਉਣਾ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦੇਣਾ ਸੀ। ਇਸ ਰੈਲੀ ਨੂੰ ਮੇਅਰ ਕਾਰਪੋਰੇਸ਼ਨ ਪਟਿਆਲਾ ਸ੍ਰੀ ਸੰਜੀਵ ਸ਼ਰਮਾ (ਬਿੱਟੂ), ਸਹਾਇਕ ਕਮਿਸ਼ਨਰ (ਅੰਡਰ-ਟ੍ਰੇਨਿੰਗ) ਬੈਨਿਥ ਟੀ, ਆਈ.ਏ.ਐਸ. ਅਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਝੰਡੀ ਦਿਖਾ ਕੇ ਰੈਲੀ ਅਤੇ ਸ਼੍ਰਮਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਰਵਾਨਾ ਕੀਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਇੱਕ ਵਾਰੀ ਉਪਯੋਗਤਾ ਵਾਲੀਆਂ ਪਲਾਸਟਿਕ ਤੋਂ ਬਣੀਆਂ ਵਸਤਾਂ ਦੀ ਉਪਯੋਗਤਾ ਤੇ ਰੋਕ ਲਗਾਉਣ ਦਾ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਕਦਮ ਪ੍ਰਸੰਸਨੀਕ ਹੈ। ਪਲਾਸਟਿਕ ਨਾ ਗਲਣ ਵਾਲਾ ਪਦਾਰਥ ਹੋਣ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਭਾਰਤ ਹੀ ਨਹੀਂ, ਸਾਰੇ ਸੰਸਾਰ ਦੀ ਸ਼ਾਇਦ ਹੀ ਕੋਈ ਅਜਿਹੀ ਥਾਂ ਹੋਵੇ ਜਿੱਥੇ ਪਲਾਸਟਿਕ ਨਾ ਪੁੱਜਿਆ ਹੋਵੇ। ਅੱਜ ਤੋਂ ਪੂਰੇ ਭਾਰਤ ਵਿੱਚ ਪਲਾਸਟਿਕ ਦੀਆਂ ਵਸਤਾਂ ਦੇ ਉਪਯੋਗ ‘ਤੇ ਰੋਕ ਲਗਾਉਣ ਦੀ ਇਹ ਲਹਿਰ, ਆਉਣ ਵਾਲੇ ਸਾਲਾਂ ਵਿੱਚ ਸਾਰੇ ਧਰਤੀ ਗ੍ਰਹਿ ਨੂੰ ਪਲਸਾਟਿਕ ਮੁਕਤ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰੇਗੀ।
ਸ਼੍ਰਮਦਾਨ ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਐਨ.ਐਸ.ਐਸ. ਇਕਾਈਆਂ ਦੇ ਪ੍ਰੋਗਰਾਮ ਅਫਸਰਾਂ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ ਅਤੇ ਐਨ.ਸੀ.ਸੀ. ਇੰਚਾਰਜ ਡਾ. ਰੋਹਿਤ ਸਚਦੇਵਾ ਅਤੇ ਪ੍ਰੋ. ਪੂਨਮ ਸ਼ਰਮਾ ਦੀ ਅਗੁਆਈ ਹੇਠ ਕਾਲਜ ਦੇ 120 ਵਲੰਟੀਅਰਾਂ ਨੇ ਮੋਦੀ ਕਾਲਜ, ਇਸ ਦੇ ਆਲੇ ਦੁਆਲੇ ਤੇ ਯਾਦਵਿੰਦਰਾ ਪਬਲਿਕ ਸਕੂਲ ਤੱਕ ਦੇ ਖੇਤਰ ਨੂੰ ਪਲਾਸਟਿਕ ਮੁਕਤ ਕੀਤਾ।
ਬੈਨਿਥ ਟੀ, ਆਈ.ਏ.ਐਸ., ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ), ਪਟਿਆਲਾ ਨੇ ਵਲੰਟੀਅਰਾਂ ਨੂੰ ਭਵਿੱਖ ਵਿੱਚ ਪਲਾਸਟਿਕ ਦੇ ਉਪਯੋਗ ਨੂੰ ਇਨਕਾਰ ਕਰਨ ਲਈ ਪ੍ਰੇਰਿਆ। ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਸੁਖਦਰਸ਼ਨ ਸਿੰਘ ਚਹਿਲ ਦੀ ਅਗੁਆਈ ਹੇਠ (ਅਸੀਂ ਸਭ ਦੋਸ਼ੀ ਹਾਂ) ਨੁੱਕੜ ਨਾਟਕ ਖੇਡਿਆ ਗਿਆ।
 
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ. ਮਲਕੀਤ ਮਾਨ ਨੇ ਸ਼੍ਰਮਦਾਨ ਵਿੱਚ ਭਾਗ ਲੈਣ ਮੁਲਤਾਨੀ ਮੱਲ ਮੋਦੀ ਕਾਲਜ, ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲ ਖਾਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨਜ਼ ਵਾਲੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਵਲੰਟੀਅਰਾਂ ਦਾ ਇਸ ਸ਼੍ਰਮਦਾਨ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।
 
 
 
#mhrd #150GandhiJayanti #mmmcpta #multanimalmodicollegepaitla #modicollege #nss #ncc #shramdaan #rally