150th Modi Jayanti celebrated at Multani Mal Modi College Patiala
Patiala: 21 October, 2025
Multani Mal Modi College, Patiala today organised a Hawan Yajna on the occasion of 150th Modi Jayanti. A week long academic, literary and skill-based competitions and activities were organised to celebrate the legacy of the visionary founder and to pay obeisance to Rai Bahadur Seth Multani Mal Modi Ji. The Member of the managing committee Prof Surindra Lal and many former staff members also joined the Hawan Yajna ceremony. He said that Rai Bahadur Seth Multani Mal Modi Ji was one of the leading social reformers in north India who believed in the transformation of society through power of education and knowledge.
College Principal Dr. Neeraj Goyal while remembering the legacy of the founder of the college said that he used education as a medium for bringing social change and to develop a multidisciplinary space for critical thinking. His vision is our guiding force and the society should be thankful to him for his selfless service. He said that our college is committed for providing quality education for weak and marginalised sections of our society.
During the week-long celebrations, various competitions and skill-based activities were organised to engage the students. A Blood Donation Camp was organised by the NSS, NCC and Red Ribbon Club in collaboration with Government Rajindra College, Patiala to spread the message of ‘Khoondaan-Mahadaan’ in which 48 units of blood was donated by the faculty members and students of the college.
A special lecture on the topic “Education, Literature, and Research in the Era of Artificial Intelligence” was delivered by DR.C.P. Kamboj, Punjabi University, Patiala. The event was hosted by the Post-Graduate Department of Punjabi and aimed to explore the impact of AI on education, literature, and research.
Dr. Kamboj’s comprehensive presentation highlighted the thematic and conceptual foundations of AI, its applications and implications in various fields, including education, literature, and research. He emphasized the need for students to understand the potential and limitations of AI and to harness its power to create a more informed, innovative, and inclusive society.
An ‘Essay writing Competition’ was collectively organized by the Departments of Computer science, English, Hindi and Punjabi in which students from all departments and streams participated and expressed their ideas and opinions on ‘AI in education : enhancing human potential or hindering independent thought?’ ‘India’s climate dilemma: can growth and sustainability co-exist?’ ‘Land pooling policy in Punjab: Pathway to progress or policy pitfall?’ ‘Reviving Indian languages: preserving identity or embracing global relevance?’ and ‘Trade barriers and India: penalty or push towards Atamnirbhar Bharat?’.The competition was conducted in English, Punjabi and Hindi.
To develop the culture of reading books among students and for developing critical thinking, the literary societies of the college, ‘Arcadia’ (Department of English) and ‘Punjabi Sahit Sabha’, (Department of Punjabi) in collaboration with Bhasha Vibhag, Patiala, Publication Bureau, Punjabi University, Patiala and different publishers organized a book exhibition in the college campus to mark the Modi Jayanti Week. In this book exhibition thousands of books on different subjects and genres were exhibited in English, Hindi, Punjabi and Urdu languages. All students and staff members visited the exhibition and purchased the books.
On the auspicious occasion of Modi Jayanti celebrations all staff members were present in the ceremony who prayed for the peace and harmony in our world.
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ 150ਵੀਂ ਮੋਦੀ ਜਯੰਤੀ ਦਾ ਆਯੋਜਨ
ਪਟਿਆਲਾ: 21 ਅਕਤੂਬਰ, 2025
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ 150ਵੀਂ ਮੋਦੀ ਜਯੰਤੀ ਮੌਕੇ ਹਵਨ-ਯੱਗ ਅਤੇ ਪੂਜਾ-ਅਰਚਨਾ ਆਯੋਜਿਤ ਕੀਤੀ ਗਈ। ਕਾਲਜ ਵੱਲੋਂ ਆਪਣੇ ਦੂਰਅੰਦੇਸ਼ੀ ਸੰਸਥਾਪਕ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਰਾਸਤ ਨੂੰ ਯਾਦ ਕਰਨ ਹਿੱਤ ਹਫ਼ਤਾ ਭਰ ਆਯੋਜਿਤ ਕੀਤੇ ਵੱਖ-ਵੱਖ ਅਕਾਦਮਿਕ, ਸਾਹਿਤਕ ਅਤੇ ਹੁਨਰ ਅਧਾਰਤ ਮੁਕਾਬਲਿਆਂ ਅਤੇ ਗਤੀਵਿਧੀਆਂ ਦੁਆਰਾ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਜ਼ਲੀ ਅਰਪਿਤ ਕੀਤੀ ਗਈ।। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਸੁਰਿੰਦਰ ਲਾਲ ਜੀ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਉੱਤਰੀ ਭਾਰਤ ਦੇ ਮੋਹਰੀ ਸਮਾਜ ਸੁਧਾਰਕਾਂ ਵਿੱਚੋਂ ਇੱਕ ਸਨ ਜੋ ਸਿੱਖਿਆ ਅਤੇ ਗਿਆਨ ਰਾਹੀ ਸਮਾਜਿਕ ਤਬਦੀਲੀ ਦੇ ਆਦਰਸ਼ਾਂ ਵਿੱਚ ਵਿਸ਼ਵਾਸ ਰੱਖਦੇ ਸਨ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਲਜ ਦੇ ਸੰਸਥਾਪਕ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਤਬਦੀਲੀ ਲਿਆਉਣ ਅਤੇ ਆਲੋਚਨਾਤਮਕ ਸੋਚ ਦੁਆਰਾ ਵਿਕਿਸਤ ਸਮਾਜ ਦੀ ਸਥਾਪਨਾ ਕਰਨ ਲਈ ਇੱਕ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਦੀ ਦ੍ਰਿਸ਼ਟੀ ਸਾਡੀ ਮਾਰਗ ਦਰਸ਼ਕ ਹੈ ਅਤੇ ਸਮਾਜ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਮੋਦੀ ਜਯੰਤੀ ਦੇ ਸੰਦਰਭ ਵਿੱਚ ਇਸ ਸਾਲ ਵੀ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਭਰਵੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਮੁਕਾਬਲੇ ਅਤੇ ਹੁਨਰ ਆਧਾਰਿਤ ਗਤੀਵਿਧੀਆਂ ਆਯੋਜਿਤ ਕੀਤੀਆ ਗਈਆਂ।ਮਾਨਵਤਾ ਦੀ ਭਲਾਈ ਹਿੱਤ ਅਤੇ ‘ਖ਼ੂਨਦਾਨ-ਮਹਾਂਦਾਨ’ ਦੇ ਸੰਦੇਸ਼ ਨੂੰ ਫੈਲਾਉਣ ਲਈ ਕਾਲਜ ਦੇ ਐਨ.ਐਸ.ਐਸ ਵਿੰਗ, ਐੱਨ.ਸੀ.ਸੀ ਵਿੰਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ 48 ਯੂਨਿਟ ਖ਼ੂਨਦਾਨ ਕੀਤਾ ਗਿਆ।
ਮੋਦੀ ਜਯੰਤੀ ਹਫ਼ਤੇ ਦੇ ਜਸ਼ਨਾਂ ਦੇ ਹਿੱਸੇ ਵਜੋਂ “ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਿੱਖਿਆ, ਸਾਹਿਤ ਅਤੇ ਖੋਜ” ਵਿਸ਼ੇ ‘ਤੇ ਇੱਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ ਇਹ ਵਿਸ਼ੇਸ਼ ਭਾਸ਼ਣ ਪੋਸਟ-ਗ੍ਰੈਜੂਏਟ ਵਿਭਾਗ ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ ਅਤੇ ਇਸਦਾ ਉਦੇਸ਼ ਸਿੱਖਿਆ, ਸਾਹਿਤ ਅਤੇ ਖੋਜ ‘ਤੇ ਏਆਈ ਦੇ ਪ੍ਰਭਾਵਾਂ ਦੀ ਪੜਚੋਲ ਕਰਨਾ ਸੀ।
ਡਾ. ਕੰਬੋਜ ਨੇ ਆਪਣੇ ਭਾਸ਼ਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਥੀਮੈਟਿਕ ਅਤੇ ਸੰਕਲਪਿਕ ਬੁਨਿਆਦਾਂ, ਇਸਦੇ ਵੱਖ-ਵੱਖ ਉਪਯੋਗਾਂ ਅਤੇ ਸਿੱਖਿਆ, ਸਾਹਿਤ ਅਤੇ ਖੋਜ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਾਂ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ, ਗੁੰਝਲਾਂ ਅਤੇ ਸੀਮਾਵਾਂ ਨੂੰ ਸਮਝਣ ਅਤੇ ਆਪਣੇ ਖੇਤਰਾਂ ਦੀਆਂ ਜ਼ਰੂਰਤਾਂ ਮੁਤਾਵਿਕ ਜਾਗਰੂਕ ਸਮਾਜ ਦੀ ਸਿਰਜਣਾ ਲਈ ਇਸਦੀ ਸ਼ਕਤੀ ਦੀ ਵਰਤੋਂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੋਦੀ ਜੈਅੰਤੀ ਦੇ ਸੰਦਰਭ ਵਿੱਚ ਕੰਪਿਊਟਰ ਸਾਇੰਸ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਭਾਗਾਂ ਦੁਆਰਾ ਸਾਂਝੇ ਤੌਰ ‘ਤੇ ਇੱਕ ‘ਨਿਬੰਧ ਲਿਖਣ ਮੁਕਾਬਲਾ’ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਰੇ ਵਿਭਾਗਾਂ ਅਤੇ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ‘ਸਿੱਖਿਆ ਵਿੱਚ ਏਆਈ: ਮਨੁੱਖੀ ਸਮਰੱਥਾ ਨੂੰ ਵਧਾਉਣਾ ਜਾਂ ਸੁਤੰਤਰ ਸੋਚ ਨੂੰ ਰੋਕਣਾ?’ ‘ਭਾਰਤ ਦੀ ਜਲਵਾਯੂ ਦੁਬਿਧਾ: ਕੀ ਵਿਕਾਸ ਅਤੇ ਸਥਿਰਤਾ ਸਹਿ-ਮੌਜੂਦ ਹੋ ਸਕਦੇ ਹਨ?’ ‘ਪੰਜਾਬ ਵਿੱਚ ਲੈਂਡ ਪੂਲਿੰਗ ਨੀਤੀ: ਤਰੱਕੀ ਦਾ ਰਸਤਾ ਜਾਂ ਨੀਤੀਗਤ ਖਤਰਾ?’ ‘ਭਾਰਤੀ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨਾ: ਪਛਾਣ ਨੂੰ ਸੁਰੱਖਿਅਤ ਰੱਖਣਾ ਜਾਂ ਵਿਸ਼ਵਵਿਆਪੀ ਸਾਰਥਕਤਾ ਨੂੰ ਅਪਣਾਉਣਾ?’ ਅਤੇ ‘ਵਪਾਰਕ ਰੁਕਾਵਟਾਂ ਅਤੇ ਭਾਰਤ: ਆਤਮ-ਨਿਰਭਰ ਭਾਰਤ ਵੱਲ ਜਾਂ ਸਜ਼ਾ ਤੇ ਧੱਕਾ ?’ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਮੁਕਾਬਲਾ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਗਿਆ।
ਇਸ ਤੋਂ ਇਲਾਵਾ ਮੋਦੀ ਜੈਅੰਤੀ ਦੇ ਸੰਦਰਭ ਵਿੱਚ ਹੀ ਕਾਲਜ ਦੀਆਂ ਸਾਹਿਤਕ ਸਭਾਵਾਂ, ‘ਆਰਕੇਡੀਆ’, ਅੰਗਰੇਜ਼ੀ ਵਿਭਾਗ ਅਤੇ ‘ਪੰਜਾਬੀ ਸਾਹਿਤ ਸਭਾ’, ਪੰਜਾਬੀ ਵਿਭਾਗ ਨੇ ਭਾਸ਼ਾ ਵਿਭਾਗ, ਪਟਿਆਲਾ, ਪ੍ਰਕਾਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਵੱਖ-ਵੱਖ ਪ੍ਰਕਾਸ਼ਕਾਂ ਦੇ ਸਹਿਯੋਗ ਨਾਲ ਮੋਦੀ ਜਯੰਤੀ ਹਫ਼ਤੇ ਨੂੰ ਮਨਾਉਣ ਲਈ ਕਾਲਜ ਕੈਂਪਸ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਪੁਸਤਕ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕੀਤਾ। ।ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਸ਼ੈਲੀਆਂ ‘ਤੇ ਹਜ਼ਾਰਾਂ ਕਿਤਾਬਾਂ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਕਿਤਾਬਾਂ ਖਰੀਦੀਆਂ।
ਮੋਦੀ ਜਯੰਤੀ ਦੇ ਇਸ ਸ਼ੁਭ ਮੌਕੇ ‘ਤੇ ਸਮੂਹ ਸਟਾਫ਼ ਮੈਂਬਰ ਅਤੇ ਸਾਬਕਾ ਸਟਾਫ਼ ਮੈਂਬਰ ਵੀ ਹਾਜ਼ਰ ਸਨ ਜਿਹਨਾਂ ਨੇ ਇਸ ਮੌਕੇ ਤੇ ਸਮੂਹ ਸੰਸਾਰ ਦੀ ਭਲਾਈ ਅਤੇ ਸ਼ਾਂਤੀ ਲਈ ਪਰਾਥਨਾ ਕੀਤੀ।