Multani Mal Modi College’s Fashion Designing Students glitter at “Rang-e-Noor” Fashion Event
 

Patiala, October 27, 2025

 
A team of twenty students from the Fashion Designing Department of Multani Mal Modi College, Patiala, under guidance of Dr. Veenu Jain, Head of the Department, has won the coveted ‘Crown of Creativity’ Award and secured the Overall First Position in the fashion show category at the prestigious “Rang-e-Noor” Fashion Event organized by NIILM University, Kaithal, Haryana.
The students’ creations were a testament to their innovative spirit, skill, and dedication. Their fashion show was a symphony of colors, textures, and patterns that left the audience spellbound. The judges, including the elegant Miss Parul, Former Miss India, and the debonair celebrity model Gaurav Kalra, were impressed by the students’ creativity, confidence, and professionalism.
Dr. Neeraj Goyal, Principal of Multani Mal Modi College, expressed his pride and admiration for the students’ achievement, saying, “I wholeheartedly applaud the students and faculty of the Fashion Designing Department for their exceptional performance at the ‘Rang-e-Noor’ Fashion Event. Their creativity, dedication, and professionalism are truly praiseworthy. I am confident that they will continue to bring glory to the institution through their innovative work in the field of fashion.”

The students were guided and mentored by a team of experienced faculty members, including Prof. Abhineet and Ms. Lovely, whose guidance and expertise played a significant role in the students’ success.

ਮੁਲਤਾਨੀ ਮੱਲ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਦਾ “ਰੰਗ-ਏ-ਨੂਰ” ਫੈਸ਼ਨ ਈਵੈਂਟ ਵਿੱਚ ਬਿਖਰਿਆ ਜਾਦੂ
 
ਪਟਿਆਲਾ, 27 ਅਕਤੂਬਰ, 2025
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵੀਹ ਵਿਦਿਆਰਥੀਆਂ ਦੀ ਟੀਮ ਨੇ, ਵਿਭਾਗ ਦੇ ਮੁਖੀ ਡਾ. ਵੀਨੂ ਜੈਨ ਦੀ ਅਗਵਾਈ ਹੇਠ ਐਨ.ਆਈ.ਐੱਲ.ਐੱਮ. ਯੂਨੀਵਰਸਿਟੀ, ਕੈਥਲ, ਹਰਿਆਣਾ ਦੁਆਰਾ ਆਯੋਜਿਤ ਵੱਕਾਰੀ “ਰੰਗ-ਏ-ਨੂਰ” ਫੈਸ਼ਨ ਈਵੈਂਟ ਵਿੱਚ ‘ਕ੍ਰਾਊਨ ਆਫ਼ ਕ੍ਰਇਏਟੀਵਿਟੀ’ ਪੁਰਸਕਾਰ ਜਿੱਤਿਆ ਅਤੇ ਫੈਸ਼ਨ ਸ਼ੋਅ ਸ਼੍ਰੇਣੀ ਵਿੱਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ ।
ਵਿਦਿਆਰਥੀਆਂ ਦੁਆਰਾ ਤਿਆਰ ਵਸਤਰ ਉਨ੍ਹਾਂ ਦੀ ਨਵੀਨ ਫੈਸ਼ਨ ਸਮਝ, ਹੁਨਰ ਅਤੇ ਸਮਰਪਣ ਦਾ ਪ੍ਰਮਾਣ ਸਨ। ਉਨ੍ਹਾਂ ਦਾ ਫੈਸ਼ਨ ਸ਼ੋਅ ਰੰਗਾਂ, ਬਣਤਰ ਅਤੇ ਪੈਟਰਨਾਂ ਦੇ ਇੱਕ ਖੂਬਸੂਰਤ ਦ੍ਰਿਸ਼ ਦੀ ਤਰਾਂ੍ਹ ਸੀ ਜਿਸਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।ਇਸ ਮੌਕੇ ਤੇ ਜੱਜਾਂ ਵੱਜੋਂ ਮਿਸ ਪਾਰੁਲ, ਸਾਬਕਾ ਮਿਸ ਇੰਡੀਆ, ਅਤੇ ਸੈਲੀਬ੍ਰਿਟੀ ਮਾਡਲ ਗੌਰਵ ਕਾਲੜਾ, ਇਹਨਾਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਆਤਮਵਿਸ਼ਵਾਸ ਅਤੇ ਪੇਸ਼ੇਵਰਤਾ ਤੋਂ ਕਾਫੀ ਪ੍ਰਭਾਵਿਤ ਹੋਏ।
ਇਸ ਮੌਕੇ ਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਦੀ ਪ੍ਰਾਪਤੀ ‘ਤੇ ਮਾਣ ਅਤੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਕਿਹਾ, “ਮੈਂ ‘ਰੰਗ-ਏ-ਨੂਰ’ ਫੈਸ਼ਨ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਉਨ੍ਹਾਂ ਦੀ ਸਿਰਜਣਾਤਮਕਤਾ, ਸਮਰਪਣ ਅਤੇ ਪੇਸ਼ੇਵਰਤਾ ਸੱਚਮੁੱਚ ਪ੍ਰਸ਼ੰਸਾਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਫੈਸ਼ਨ ਦੇ ਖੇਤਰ ਵਿੱਚ ਆਪਣੇ ਬਿਹਤਰ ਡਿਜ਼ਾਈਨਾਂ ਦੁਆਰਾ ਸੰਸਥਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।”
ਇਹਨਾਂ ਵਿਦਿਆਰਥੀਆਂ ਨੂੰ ਪ੍ਰੋ. ਅਭਿਨੀਤ ਅਤੇ ਸ਼੍ਰੀਮਤੀ ਲਵਲੀ ਵਿਭਾਗ ਦੇ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਟੀਮ ਦੁਆਰਾ ਮਾਰਗਦਰਸ਼ਨ ਅਤੇ ਟਰੇਨਿੰਗ ਦਿੱਤੀ ਗਈ ਜਿਸ ਕਾਰਣ ਇਹ ਵਿਦਿਆਰਥੀ ਇਸ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਣ ਕਰਨ ਵਿੱਚ ਕਾਮਯਾਬ ਹੋ ਸਕੇ।

List of participants