Modicollege

New Project(1)

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ

Department of Punjabi ( ਪੰਜਾਬੀ ਵਿਭਾਗ )

ਕਾਲਜ ਦਾ ਪੰਜਾਬੀ ਵਿਭਾਗ ਅੰਡਰ-ਗ੍ਰੈਜ਼ੂਏਸ਼ਨ ਦੀਆਂ ਸਾਰੀਆਂ ਕਲਾਸਾਂ ਜਿਵੇਂ ਕਿ ਬੀ.ਏ., ਬੀ.ਕਾਮ., ਬੀ.ਕਾਮ.(ਆਨਰਜ਼), ਬੀ.ਐਸ.ਸੀ. (ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਸੀ.ਐਸ.ਐਮ, ਗਣਿਤ(ਆਨਰਜ਼), ਬਾਇਓਟੈਕਨਾਲੋਜ਼ੀ ਅਤੇ ਫੈਸ਼ਨ ਟੈਕਨਾਲੋਜ਼ੀ), ਬੀ.ਬੀ.ਏ., ਬੀ.ਸੀ.ਏ. ਆਦਿ ਕਲਾਸਾਂ ਦੇ ਪੰਜਾਬੀ ਲਾਜ਼ਮੀ ਵਿਸ਼ੇ ਨੂੰ ਪੜ੍ਹਾਉਂਦਾ ਹੈ। ਬੀ.ਏ. ਦੀਆਂ ਕਲਾਸਾਂ ਨੂੰ ਪੰਜਾਬੀ ਸਾਹਿਤ ਇਕ ਚੋਣਵੇਂ ਵਿਸ਼ੇ ਦੇ ਰੂਪ ਵਿਚ ਪੜ੍ਹਾਉਣ ਦੇ ਨਾਲ ਨਾਲ ਪੰਜਾਬੀ ਵਿਭਾਗ ਸਾਰੀਆਂ ਅੰਡਰ-ਗ੍ਰੈਜ਼ੂਏਟ ਕਲਾਸਾਂ ਦੇ ਪੰਜਾਬ ਤੋਂ ਬਾਹਰੇ ਵਿਦਿਆਰਥੀਆਂ ਅਤੇ ਪੰਜਾਬੀ ਤੋਂ ਬਿਨਾਂ ਕਿਸੇ ਹੋਰ ਮਾਤ-ਭਾਸ਼ਾ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਮੁੱਢਲੇ ਗਿਆਨ ਦੀ ਸਿੱਖਿਆ ਵੀ ਦਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਵਿਭਾਗ ਵਿਚ ਐਮ.ਏ. ਪੰਜਾਬੀ ਦਾ ਕੋਰਸ ਵੀ ਚੱਲ ਰਿਹਾ ਹੈ।

ਪੰਜਾਬੀ ਵਿਭਾਗ, ਕਾਲਜ ਦਾ ਪ੍ਰਮੁੱਖ ਵਿਭਾਗ ਹੈ ਜਿਸ ਦੀ ਸਥਾਪਨਾ ਕਾਲਜ ਦੀ ਸਥਾਪਨਾ ਦੇ ਨਾਲ ਹੀ 1967 ਵਿਚ ਹੋਈ। ਵਿਭਾਗ ਕਾਲਜ ਦੇ ਮੇਨ ਬਲਾਕ ਦੀ ਪਹਿਲੀ ਮੰਜਿਲ ਉੱਤੇ ਸਥਿਤ ਹੈ। ਵਿਭਾਗ ਕੋਲ ਐਮ.ਏ. (ਪੰਜਾਬੀ) ਦੀਆਂ ਕਲਾਸਾਂ ਲਗਾਉਣ ਲਈ ਕਾਲਜ ਦੇ ਮੇਨ ਬਲਾਕ ਦੀ ਦੂਜੀ ਮੰਜਿਲ ਉੱਪਰ ਦੋ ਕਮਰੇ ਹਨ। ਅੰਡਰ-ਗ੍ਰੈਜ਼ੂਏਟ ਕੋਰਸਾਂ ਲਈ ਪੰਜਾਬੀ ਲਾਜ਼ਮੀ ਵਿਸ਼ਾ ਹੋਣ ਕਾਰਨ ਕਾਲਜ ਦੀਆਂ ਸਾਰੀਆਂ ਕਲਾਸਾਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਣ ਕਰਕੇ ਵਿਭਾਗ, ਕਾਲਜ ਦੀ ਹਰ ਇਕ ਫੈਕਲਟੀ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ।

Courses

Course Duration Eligibility
BA (with Punjabi Literature) 3 Years 10+2 or equivalent examination
MA (Punjabi) 2 Years Graduation with 50% marks
ਮੁੱਖ ਵਿਸ਼ੇਸ਼ਤਾਵਾਂ:
  1. ਹੁਨਰੀ, ਤਜ਼ਰਬੇਕਾਰ, ਮਿਹਨਤੀ ਅਤੇ ਕਿੱਤੇ ਨੂੰ ਸਮਰਪਿਤ ਸਟਾਫ਼
  2. ਪੰਜਾਬੀ ਭਾਸ਼ਾ ਅਤੇ ਸਾਹਿਤ ਸਮੱਗਰੀ ਨਾਲ ਭਰਪੂਰ ਵਿਭਾਗ ਦੀ ਨਿੱਜੀ ਲਾਇਬ੍ਰੇਰੀ
  3. ਸੂਚਨਾ ਤਕਨਾਲੋਜੀ ਦੇ ਆਧੁਨਿਕ ਸੰਸਾਧਨਾਂ ਦੀ ਸਹੂਲਤ
  4. ਵਿਭਾਗ ਦੁਆਰਾ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਪੁਸਤਕਾਂ ਦਾ ਪ੍ਰਬੰਧ (BOOK BANK)
ਪ੍ਰਮੁੱਖ ਵਿਭਾਗੀ ਗਤੀਵਿਧੀਆਂ:
  1. ਭਾਸ਼ਾ ਸਾਹਿਤ ਅਤੇ ਆਲੋਚਨਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਦੇ ਵਿਸ਼ੇਸ਼ ਭਾਸ਼ਣਾਂ ਦਾ ਆਯੋਜਨ
  2. ਹਰ ਸਾਲ ਮਾਤ-ਭਾਸ਼ਾ ਦਿਵਸ ਦੇ ਸੰਦਰਭ ਵਿਚ ਵਿਸ਼ੇਸ਼ ਭਾਸ਼ਣ ਦਾ ਆਯੋਜਨ
  3. ਹਰ ਸਾਲ ਪੁਸਤਕ ਪ੍ਰਦਰਸ਼ਨੀ ਅਤੇ ਪੁਸਤਕਾਂ ਦੇ ਮਹੱਤਵ ਸਬੰਧੀ ਵਿਸ਼ੇਸ਼ ਭਾਸ਼ਣ ਦਾ ਆਯੋਜਨ
  4. ਪੰਜਾਬੀ ਵਿਭਾਗ ਦੁਆਰਾ ਸੰਗਠਿਤ ਸਾਹਿਤ ਸਭਾ ਦੀ ਮਹੀਨਾਵਾਰ ਸਾਹਿਤਕ ਗੋਸ਼ਟੀ ਦਾ ਆਯੋਜਨ
  5. ਵਿਦਿਆਰਥੀਆਂ ਦੇ ਸਾਹਿਤਕ ਅਤੇ ਸਭਿਆਚਾਰਕ ਸਮੂਹਾਂ ਦੁਆਰਾ ਉਹਨਾਂ ਦੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਨ ਵਾਲੇ ਪ੍ਰੋਗਰਾਮ
  6. ਸਹਿ-ਸਿੱਖਿਆ ਗਤੀਵਿਧੀਆਂ

ਸਾਹਿਤ, ਭਾਸ਼ਾ, ਸਭਿਆਚਾਰ ਅਤੇ ਕਲਾ ਦੇ ਖੇਤਰ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀ ਜਿੱਥੇ ਅਧਿਆਪਨ, ਮੀਡੀਆ, ਖੋਜ, ਆਦਿ ਖੇਤਰਾਂ ਵਿਚ ਰੁਜਗਾਰ ਪ੍ਰਾਪਤ ਕਰ ਸਕਦੇ ਹਨ ਉਥੇ ਸਾਹਿਤ ਰਾਹੀਂ ਗ੍ਰਹਿਣ ਕੀਤੀਆਂ ਜੀਵਨ ਦੀਆਂ ਉਚੇਰੀਆਂ ਅਤੇ ਸੁਹਜਾਤਮਕ ਕਦਰਾਂ-ਕੀਮਤਾਂ ਉਹਨਾਂ ਨੂੰ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਮਨੁੱਖ ਅਤੇ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਪੰਜਾਬੀ ਵਿਭਾਗ ਵਿਦਿਆਰਥੀਆਂ ਵਿਚ ਅਜਿਹੀਆਂ ਉਚੇਰੀਆਂ ਕਾਬਲੀਅਤਾਂ ਅਤੇ ਕਦਰਾਂ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ।