Multani Mal Modi College Celebrates World Theatre Day with Stellar Performance of ‘Peerhi Gatha’

Patiala, March 27, 2025

Commemorating World Theatre Day, Multani Mal Modi College, Patiala, staged a captivating play, ‘Peerhi Gatha’ (Generational Saga), based on Kamta Nath’s acclaimed story ‘Sankraman’ (Transition).

Dr. Neeraj Goyal, Principal of Multani Mal Modi College, extended greetings on World Theatre Day, emphasizing theatre’s impact in conveying societal dynamics. He praised Professors Kapil Sharma and Gurvinder Singh Ghuman for their exceptional contributions as scriptwriters, directors, and actors in the play.

The play explored the complexities of generational conflict and cultural transformation within a joint family, highlighting the influence of Western culture on Indian families and the importance of balancing traditional and modern values.

The event also marked the announcement of a certificate course on ‘Fundamentals of Theatre and Acting’ by the Postgraduate Punjabi Department, further demonstrating the college’s commitment to promoting arts and culture.

The stage was conducted by Dr. Davinder Singh. Dr. Harmohan Sharma presented the vote of thanks. The successful staging of ‘Peerhi Gatha’ was attended by several faculty members, including Dr. Rajeev Sharma, Prof. Jagdeep Kaur, Dr. Ganesh Sethi, Prof. Parminder Kaur and other faculty members, non-teaching staff and a large number of students also attended the event.

 

ਵਿਸ਼ਵ ਰੰਗਮੰਚ ਦਿਹਾੜੇ ਮੌਕੇ ਮੋਦੀ ਕਾਲਜ ਵਿਖੇ ‘ਪੀੜ੍ਹੀ ਗਾਥਾ’ ਨਾਟਕ ਦਾ ਸਫ਼ਲ ਮੰਚਨ

ਪਟਿਆਲਾ 27 ਮਾਰਚ 2025

ਬੀਤੇ ਦਿਨੀਂ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ 27 ਮਾਰਚ 2025 ਨੂੰ ‘ਵਿਸ਼ਵ ਰੰਗਮੰਚ ਦਿਵਸ ਮੌਕੇ’ ਨਾਟਕ ‘ਪੀੜ੍ਹੀ ਗਾਥਾ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ ਜੋ ਪ੍ਰਸਿੱਧ ਕਹਾਣੀਕਾਰ ਕਾਮਤਾਨਾਥ ਦੀ ਕਹਾਣੀ ‘ਸੰਕਰਮਣ’ ਉੱਤੇ ਅਧਾਰਿਤ ਸੀ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਰੰਗ-ਮੰਚ ਦਿਵਸ ਦੀ ਵਧਾਈ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਤੇਜ ਵਹਾਅ ਅਤੇ ਵੱਧਦੇ ਪਾਸਾਰਾਂ ਦਾ ਇੱਕੋਂ ਸਮੇਂ ਵੱਧ ਤੋਂ ਵੱਧ ਤੋਂ ਲੋਕਾਂ ਵਿੱਚ ਸੰਚਾਰ ਕਰਨ ਲਈ ਰੰਗਮੰਚ ਹੋਰਨਾਂ ਮਾਧਿਅਮਾਂ ਨਾਲੋਂ ਵਧੇਰੇ ਅਸਰਦਾਰ ਹੈ। ਉਹਨਾ ਨਾਟਕ ਦੀ ਕਥਾ – ਵਸਤੂ ਉੱਤੇ ਟਿੱਪਣੀ ਕਰਦੇ ਕਿਹਾ ਕਿ ਪੱਛਮੀ ਸੱਭਿਆਚਾਰ ਦਾ ਅਸਰ ਪੀੜੀ-ਪਾੜੇ ਦੇ ਰੂਪ ਵਿੱਚ ਇਸ ਪੇਸ਼ਕਾਰੀ ਵਿੱਚ ਬਾਖੂਬੀ ਚਿਤਰਿਆ ਗਿਆ ਹੈ । ਉਹਨਾ ਭਾਰਤੀ ਸੱਭਿਆਚਾਰ ਵਿੱਚ ਸੰਯੁਕਤ ਪਰਿਵਾਰ ਪ੍ਰਣਾਲੀ ਦੇ ਜ਼ਿਕਰ ਰਾਹੀਂ ਬਜ਼ੁਰਗ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਦੇ ਵਿਚਾਰਕ ਅਤੇ ਵਿਹਾਰਿਕ ਸਮਤੋਲ ਦੀ ਲੋੜ੍ਹ ਉੱਤੇ ਜ਼ੋਰ ਦਿੱਤਾ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋ. ਕਪਿਲ ਸ਼ਰਮਾ ਅਤੇ ਪ੍ਰੋ. ਗੁਰਵਿੰਦਰ ਸਿੰਘ ਘੁਮਾਣ ਦੀ ਨਾਟਕ ਦੇ ਪਟਕਥਾ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਭਰਵੀਂ ਪ੍ਰਸ਼ੰਸਾ ਕਰਦਿਆਂ ਉਹਨਾਂ ਦੁਆਰਾ ਖੇਤਰੀ ਯੁਵਕ ਮੇਲੇ ਵਿੱਚ ਕਾਲਜ ਲਈ ਰੰਗਮੰਚੀ ਆਇਟਮਾਂ ਦੀ ਜਿੱਤੀ ਓਵਰ ਆਲ ਟਰਾਫੀ ਲਈ ਦਿੱਤੇ ਯੋਗਦਾਨ ਨੂੰ ਸਲਾਹਿਆ।

ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਰੰਗਮੰਚ ਅਤੇ ਅਭਿਨੈ ਦੇ ਮੂਲ ਅਧਾਰ’ ਵਿਸ਼ੇ ਉੱਤੇ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦੀ ਘੋਸ਼ਣਾ ਵੀ ਕੀਤੀ ਗਈ ।

ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਦਵਿੰਦਰ ਸਿੰਘ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਹਰਮੋਹਨ ਸ਼ਰਮਾ  ਨੇ ਸਾਂਝੇ ਕੀਤੇ। ਨਾਟਕ ‘ਪੀੜ੍ਹੀ ਗਾਥਾ’ ਵਿਚ ਨਿਰਦੇਸ਼ਕ  ਅਤੇ ਅਦਾਕਾਰ ਵੱਜੋਂ ਜਿੱਥੇ ਪ੍ਰੋ.ਕਪਿਲ ਸ਼ਰਮਾ ਅਤੇ ਪ੍ਰੋ. ਗੁਰਵਿੰਦਰ ਸਿੰਘ ਘੁਮਾਣ ਨੇ ਮੁੱਖ ਭੂਮਿਕਾ ਨਿਭਾਈ ਉੱਥੇ ਗੌਣ ਪਾਤਰਾਂ ਵੱਜੋਂ ਕਾਲਜ ਵਿਦਿਆਰਥੀ ਕਸ਼ਿਸ਼ ਅਤੇ ਨੰਦਨੀ ਨੇ ਭੂਮਿਕਾ ਨਿਭਾਈ।

ਹੋਰਨਾ ਤੋਂ ਇਲਾਵਾ ਇਸ ਪੇਸ਼ਕਾਰੀ ਸਮੇਂ ਕਾਲਜ ਥੀਏਟਰ ਟੀਮ ਦੇ ਇੰਚਾਰਜ ਡਾ. ਰਾਜੀਵ ਸ਼ਰਮਾ, ਡਾ. ਗਣੇਸ਼ ਸੇਠੀ (ਬਰਸਰ), ਪ੍ਰੋ. ਜਗਦੀਪ ਕੌਰ (ਜੌਗਰਾਫੀ), ਪ੍ਰੋ. ਪਰਮਿੰਦਰ ਕੌਰ (ਕਾਮਰਸ ਵਿਭਾਗ), ਡਾ. ਰੁਪਿੰਦਰ ਸ਼ਰਮਾ (ਹਿੰਦੀ ਵਿਭਾਗ), ਡਾ.ਅਮਨਦੀਪ ਕੌਰ (ਇਕਨਾਮਿਕਸ) ਤੋਂ ਇਲਾਵਾ ਪੰਜਾਬੀ ਵਿਭਾਗ, ਸ਼ੋਸ਼ਲ ਸਾਇੰਸ ਵਿਭਾਗ, ਸੰਗੀਤ ਵਿਭਾਗ, ਅੰਗਰੇਜੀ ਵਿਭਾਗ, ਪੱਤਰਕਾਰੀ ਵਿਭਾਗ,ਗਣਿਤ ਵਿਭਾਗ,ਕਾਮਰਸ ਵਿਭਾਗ, ਫਿਜ਼ਿਕਸ ਵਿਭਾਗ, ਕਮਿਸਟਰੀ ਵਿਭਾਗ ਅਤੇ ਬਾਇਓਟੈੱਕ ਵਿਭਾਗ ਦਾ ਅਧਿਆਪਨ ਅਮਲਾ, ਕਾਲਜ ਦਾ ਗ਼ੈਰ-ਅਧਿਆਪਨ ਅਮਲਾ ਤੇ ਭਰਵੀਂ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।