Modi College Stood Second in Debate and Third in Western Group Song in Punjabi University Inter-Zonal Youth Festival

Patiala: 23.11.2022

Amreet Kaur of Modi College stood second in Debate (against the motion category) in Inter-Zonal Youth Festival held at Punjabi University, Patiala, while the college also got 3rd position in Western Group Song. As many as 250 colleges from various zones participated in the various competitions of the festival. Principal Dr. Khushvinder Kumar congratulated the winners wished them a bright future. The team of Western Group Song comprised of Ravnoor Kaur, Dipanshu, Khushi Rajpurohit, Tanvi, Ravneet Kaur and Shubhangani.
On this occasion, Dean (Co-curricular Activities) Dr. Gurdeep Singh, incharge of Western Group Song Event Dr. Harmohan Sharma, and the members of Debate Committee i.e. Dr. Bhanvi, Dr. Kuldeep Kaur, Dr. Harleen Kaur, Dr. Rupinder Sharma and Dr. Rupinder Singh Dhillon were present.

ਪਟਿਆਲਾ: 23 ਨਵੰਬਰ, 2022

ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਵਾਦ-ਵਿਵਾਦ ਅਤੇ ਵੈਸਟਰਨ ਗਰੁੱਪ ਸੋਂਗ ਮੁਕਾਬਲਿਆਂ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੀ ਸ਼ਾਨਦਾਰ ਪ੍ਰਾਪਤੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਯੁਵਕ ਮੇਲੇ ਦੌਰਾਨ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਅਮਰੀਤ ਕੌਰ ਨਿਰਵਾਣ ਨੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਵਾਦ–ਵਿਵਾਦ (ਵਿਰੋਧੀ ਪੱਖ) ਵੰਨਗੀ ਅਧੀਨ ਦੂਜਾ ਸਥਾਨ ਅਤੇ ਵੈਸਟਰਨ ਗਰੁੱਪ ਸਾਂਗ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਯੁਵਕ ਮੇਲੇ ਵਿੱਚ ਵੱਖ-ਵੱਖ ਜ਼ੋਨਾਂ ਚ ਲਗਭਗ 250 ਕਾਲਜਾਂ ਨੇ ਭਾਗ ਲਿਆ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਅਮਰੀਤ ਕੌਰ ਅਤੇ ਵੈਸਟਰਨ ਗਰੁੱਪ ਸਾਂਗ ਦੀ ਟੀਮ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਵੈਸਟਰਨ ਗਰੁੱਪ ਸਾਂਗ ਦੀ ਟੀਮ ਵਿੱਚ ਰਵਨੂਰ ਕੌਰ, ਦੀਪਾਂਸ਼ੁ, ਖੁਸ਼ੀ ਰਾਜਪੂਰੋਹਿਤ, ਤਨਵੀ, ਰਵਨੀਤ ਕੌਰ ਅਤੇ ਸ਼ੁਭਾਂਗਣੀ ਸ਼ਾਮਲ ਸਨ। ਇਸ ਅਵਸਰ ਤੇ ਡੀਨ, ਸਹਿ – ਸਰਗਰਮੀਆਂ ਡਾ. ਗੁਰਦੀਪ ਸਿੰਘ ਸੰਧੂ, ਵੈਸਟਰਨ ਗਰੁੱਪ ਸਾਂਗ ਟੀਮ ਦੇ ਇੰਚਾਰਜ ਡਾ. ਹਰਮੋਹਨ ਸ਼ਰਮਾ ਅਤੇ ਵਾਦ–ਵਿਵਾਦ ਟੀਮ ਇੰਚਾਰਜ ਮੈਂਬਰਜ਼ ਡਾ. ਭਾਨਵੀ, ਡਾ. ਕੁਲਦੀਪ ਕੌਰ, ਡਾ. ਹਰਲੀਨ ਕੌਰ, ਡਾ. ਰੁਪਿੰਦਰ ਸ਼ਰਮਾ ਅਤੇ ਡਾ. ਰੁਪਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।