Students of Modi College visited Rashtrapati Bhavan

 Patiala: March 7, 2023

The G20 summit is an international forum for the government and central bank governors from 19 countries and European union. As we are all aware India has assumed the presidency of the G20 for the period of one year from 1st December 2022 to 30th November 2023 during which various events under different tracks are being organized following the motto ONE EARTH ONE FAMILY ONE FUTURE.

In this context, Multani Mal Modi College, Patiala organized an educational tour for students from the Department of Commerce to witness the glorious history and cultural heritage of Indian Republic and understanding the concept of democracy. College Principal, Dr. Khushvinder Kumar while wishing a safe and fruitful journey to the 52 students and their respective teachers said that such visits are important for our younger generations to learn how we as a nation are heir to a collective identity and glorious traditions of a democratic, liberal and secular nation under the component C ‘Peace Building and Reconciliation’ of Y20 programme.

This visit was an open window for the students and was guided by Prof. Neena Sareen, Dean & Head P.G. Department of Commerce, Prof. Parminder Kaur, Dr. Deepika Singla, Dr. Gagandeep Kaur, Dr. Gaurav Gupta, Prof Rajan Goyal and Sh. Vinod Sharma also accompanied the students for their safety and to deliberate on the significance of the places visited.

Delhi, the Capital City of India, is a vibrant and diverse metropolis that offers a fascinating blend of history, culture and modernity. The Post-Graduate and Under-Graduate students recently had the opportunity to visit Delhi and explore some of the famous landmarks and attractions. The purpose of this trip was to immerse the students in the rich cultural heritage of this city and to experience the sights, sounds and flavors that make Delhi such a unique destination.

Rashtrapati Bhavan also known as the Presidential Palace is the official residence of the President of India. At first, we explore the Rashtrapati Bhavan Sangrahalaya, getting to know the facts about the palace and our former Presidents’. It was designed by British architect Edwin Lutyens and was completed in 1929. Its architecture is a unique blend of Mughal and western styles. The garden of Rashtrapati Bhavan contains more than 30 varieties of seasonal flowers. A bubble fountain concealed in a circular pond forms the Centre of this garden. Other places visited were India gate and war memorial which describe the historical facts of the glorious nation. Akshar Dham is a Hindu temple located in East Delhi. It was built in 2005 and is dedicated to Swami Narayan, a Hindu saint. The laser show there in Akshar Dham describing the concept that God lies within its children was really amazing.

Overall, this trip was full of joy, happiness, friendship and knowledgeable facts.

ਮੋਦੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਤੀ ਭਵਨ ਦਾ ਵਿਦਿਅਕ ਦੌਰਾ

ਪਟਿਆਲਾ: 7 ਮਾਰਚ, 2023

ਜੀ-20 ਸੰਮੇਲਨ 19 ਮੁਲਕਾਂ ਅਤੇ ਯੂਰਪੀਨ ਯੂਨੀਅਨ ਦੇ ਸਰਕਾਰੀ ਤੇ ਕੇਂਦਰੀ ਬੈਕਾਂ ਦੇ ਗਵਰਨਰਾਂ ਦੀ ਇੱਕ ਅੰਤਰਾਸ਼ਟਰੀ ਫੌਰਮ ਹੈ। ਪਿੱਛਲੇ 1 ਦਿਸੰਬਰ 2022 ਤੋਂ 30 ਨਵੰਬਰ 2023 ਤੱਕ ਇਸ ਦੀ ਪ੍ਰਧਾਨਗੀ ਭਾਰਤ ਕੋਲ ਹੈ ਅਤੇ ਜਿਸ ਦੇ ਤਹਿਤ ‘ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’ ਦੇ ਮਾਟੋ ਨਾਲ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਬਹੁਤ ਸਾਰੇ ਪ੍ਰੋਗਰਾਮ ਤੈਅ ਕੀਤੇ ਗਏ ਹਨ, ਇਸੇ ਸੰਦਰਭ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕਾਮਰਸ ਵਿਭਾਗ ਵੱਲੋਂ ਭਾਰਤੀ ਗਣਤੰਤਰ ਅਤੇ ਲੋਕਤੰਤਰ ਦੀ ਧਾਰਨਾ ਦੀ ਸਮਝ ਲਈ ਵਿਦਿਆਰਥੀਆਂ ਲਈ ਰਾਸ਼ਟਰਪਤੀ ਭਵਨ ਅਤੇ ਰਾਜਧਾਨੀ ਦਿੱਲੀ ਦੇ ਹੋਰ ਇਤਿਹਾਸਕ ਸਥਾਨਾਂ ਦਾ ਇੱਕ ਵਿਦਿਅਕ ਦੌਰਾ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਦੌਰੇ ਜਿੱਥੇ ਵਿਦਿਆਰਥੀਆਂ ਨੂੰ ਭਾਰਤ ਦੀ ਸਾਂਝੀ ਆਤਮਾ ਨੂੰ ਜਾਣਨ ਦਾ ਸੁਨਹਿਰੀ ਮੌਕਾ ਦਿੰਦੇ ਹਨ, ਉੱਥੇ ਇਹ ‘ਵਾਈ-20’ ਪ੍ਰੋਗਰਾਮ ਦੇ ਕੌਂਪੋਨੈਂਟ-ਸੀ ‘ਪੀਸ ਬਿਲਡਿੰਗ ਐਂਡ ਰੀਕੌਂਸੀਲੇਸ਼ਨ’ ਅਧੀਨ ਭਾਰਤੀ ਗਣਤੰਤਰ ਦੀਆਂ ਧਰਮ ਨਿਰਪੱਖ, ਜਮਹੂਰੀ ਅਤੇ ਉਦਾਰਵਾਦੀ ਵਿਰਾਸਤ ਦੀਆਂ ਨਿਸ਼ਾਨੀਆਂ ਅਤੇ ਗਵਾਹੀਆਂ ਨੂੰ ਪ੍ਰਤੱਖ ਮਹਿਸੂਸ ਕਰਨ ਦਾ ਜ਼ਰੀਆ ਵੀ ਮੁਹੱਈਆ ਕਰਵਾਉਂਦੇ ਹਨ।  ਇਸ ਵਿਦਿਅਕ ਦੌਰੇ ਦੀ ਅਗੁਵਾਈ ਡੀਨ, ਕਾਮਰਸ ਅਤੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਨੀਨਾ ਸਰੀਨ ਨੇ ਕੀਤੀ। ਵਿਦਿਆਰਥੀਆਂ ਨੂੰ ਦੌਰੇ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਇਨ੍ਹਾਂ ਇਤਿਹਾਸਕ ਸਥਾਨਾ ਬਾਰੇ ਵਿਸਥਾਰਪੂਰਵਕ ਦੱਸਣ ਲਈ ਪ੍ਰੋ. ਪਰਮਿੰਦਰ ਕੌਰ, ਡਾ. ਦੀਪੀਕਾ ਸਿੰਗਲਾ, ਡਾ. ਗਗਨਦੀਪ ਕੌਰ, ਡਾ. ਗੌਰਵ ਗੁਪਤਾ, ਪ੍ਰੋ. ਰਾਜਨ ਗੁਪਤਾ ਅਤੇ ਸ੍ਰੀ ਵਿਨੋਦ ਸ਼ਰਮਾ ਵੀ ਵਿਦਿਆਰਥੀਆਂ ਨਾਲ ਗਏ। ਇਸ ਦੌਰੇ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਸਾਨੂੰ ਭਾਰਤੀ ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ, ਸਾਡੇ ਪ੍ਰਮੁੱਖ ਨੇਤਾਵਾਂ, ਸੁਤੰਤਰਤਾ ਸੰਗਰਾਮੀਆਂ ਤੋਂ ਇਲਾਵਾ ਇਤਿਹਾਸਕ ਅਤੇ ਸਿਆਸੀ ਚਿੰਨ੍ਹਾਂ ਅਤੇ ਪ੍ਰਤੀਕਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ। ਰਾਸ਼ਟਰਪਤੀ ਭਵਨ ਵਿਖੇ ਵਿਦਿਆਰਥੀਆਂ ਨੇ ਉੱਥੇ ਪਈਆਂ ਵਸਤਾਂ ਅਤੇ ਨੁਮਾਇਸ਼ਾਂ ਨੂੰ ਗਹੁ ਨਾਲ ਦੇਖਿਆ ਅਤੇ ਚਰਚਾ ਕੀਤੀ।

ਇਸ ਮੌਕੇ ਤੇ ਰਾਸ਼ਟਰਪਤੀ ਭਵਨ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ‘ਡਾਂਡੀ ਮਾਰਚ’ ਨਾਲ ਸਬੰਧਿਤ ਇੱਕ ਐਨੀਮੇਟਿਡ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਅਜਾਇਬਘਰ ਵਿੱਚ ਬੇਸ਼ਕੀਮਤੀ ਕਿਤਾਬਾਂ, ਅਖ਼ਬਾਰ, ਰਸਾਲੇ, ਭਾਸ਼ਣਾ ਤੋਂ ਇਲਾਵਾ ਭਾਰਤੀ ਰਾਸ਼ਟਰਪਤੀਆਂ ਨੂੰ ਮਿਲੇ ਤੋਹਫ਼ਿਆਂ ਦੀ ਨੁਮਾਇਸ਼ ਲੱਗੀ ਹੋਈ ਹੈ। ਵਿਦਿਆਰਥੀਆਂ ਨੇ ਇਸ ਅਜਾਇਬਘਰ ਨੂੰ ਦੇਖਣ ਦੇ ਨਾਲ-ਨਾਲ ਭਾਰਤੀ ਰਾਜਨੀਤੀ ਦੇ ਵੱਖ-ਵੱਖ ਪੜਾਵਾਂ, ਮਹੱਤਵਪੂਰਨ ਨੇਤਾਵਾਂ ਦੇ ਕਾਰਜਾਂ, ਭਾਰਤੀ ਸੰਵਿਧਾਨ, ਭਾਰਤੀ ਸਾਹਿਤ, ਕਲਾ, ਸੰਗੀਤ ਸਬੰਧੀ ਦੁਰਲੱਬ ਤੱਥਾਂ ਨੂੰ ਜਾਣਿਆ। ਅਜਾਇਬਘਰ ਤੋਂ ਬਾਅਦ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਦੀ ਆਤਮਾ ਵਜੋਂ ਜਾਣੇ ਜਾਂਦੇ ਅਮ੍ਰਿਤ ਉਦਯਾਨ ਦੀ ਵੀ ਯਾਤਰਾ ਕੀਤੀ ਅਤੇ ਕੁਦਰਤੀ ਨਿਆਮਤਾਂ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਇੰਡੀਆ ਗੇਟ ਤੇ ਪਹੁੰਚਣ ਤੋਂ ਬਾਅਦ ਦੇਸ਼ ਦੇ ਸ਼ਹੀਦਾਂ ਨੂੰ ਸਮਰਪਤ ‘ਅਮਰ ਜੋਤੀ’ ਅੱਗੇ ਸ਼ਰਧਾਪੂਰਵਕ ਸਿਰ ਝੁਕਾਇਆ। ਅਕਸ਼ਰਧਾਮ ਮੰਦਰ ਵਿਖੇ ਆਸ਼ੀਰਵਾਦ ਲੈਣ ਅਤੇ ‘ਵਾਟਰ ਸ਼ੋਅ’ ਤੋਂ ਇਲਾਵਾ ਵਿਦਿਆਰਥੀਆਂ ਨੇ ਰਾਜਧਾਨੀ ਦਿੱਲੀ ਦੇ ਸੁਆਦਲੇ ਪਕਵਾਨਾਂ ਦਾ ਆਨੰਦ ਵੀ ਮਾਣਿਆ। ਵਿਦਿਆਰਥੀਆਂ ਨੇ ਇਸ ਦੌਰੇ ਬਾਬਤ ਆਪਣੀਆਂ ਰਿਪੋਰਟਾਂ ਵੀ ਤਿਆਰ ਕੀਤੀਆਂ।