Patiala: 27 November, 2018

Workshop on Fashion Photography organized at M M Modi College, Patiala

Multani Mal Modi College, Patiala today organized a one day workshop on Fashion Photography. The college Photography Club in collaboration with Department of Fashion Technology organized this workshop to equip the students with thematic and technical specifications of fashion photography. The resource person for this workshop was Mr. Jatinder Kamboj, Director, IRIS Academy of Photography.
College Principal Dr. Khushvinder Kumar welcomed the resource person and said that Fashion Photography is one of the emerging areas for the career in photography. Dr. Sukhdev Singh, Incharge Photography club introduced the resource person. He said that Mr. Kamboj is an authority in the field of Photography. He is known for his innovative and lively photographs. He emphasized inter-disciplinary approach in photography and motivated the students to take part in such activities.
In his lecture, Mr. Jatinder Kamboj demonstrated the skills and techniques for capturing a perfect shot in different fields of fashion photography, such as portraits, editorials, advertisements and product photography. He encouraged the students to study minutely the details of an object before the shoot to understand the essence of a photograph. He emphasized on the aesthetic sense in photography and encouraged the students to opt fashion photography as a career to become self employed.
Prof. (Dr.) Baljinder Kaur, Head, Department of English motivated the students to develop their creative skills and make full use of this workshop.
Prof. Veenu Jain, Head, Department of Fashion Technology presented the vote of thanks. Dr. Ajit Kumar, Registrar and Dr. Harmohan Sharma were also present on the occasion.

 

ਪਟਿਆਲਾ: 27 ਨਵੰਬਰ, 2018

ਮੋਦੀ ਕਾਲਜ ਵਿਖੇ ਇੱਕ-ਰੋਜ਼ਾ ਫ਼ੈਸ਼ਨ ਫੋਟੋਗ੍ਰਾਫ਼ੀ ਵਰਕਸ਼ਾਪ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਕਾਲਜ ਦੇ ਫ਼ੋਟੋਗ੍ਰਾਫੀ ਕਲੱਬ ਵੱਲੋਂ ਫ਼ੈਸ਼ਨ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਇੱਕ ਰੋਜ਼ਾ ਫੋਟੋਗ੍ਰਾਫੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਫੈਸ਼ਨ ਫ਼ੋਟੋਗ੍ਰਾਫੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਸੀ। ਇਸ ਵਰਕਸ਼ਾਪ ਵਿੱਚ ਵਿਦਵਾਨ ਵਕਤਾ ਵਜੋਂ ਸ੍ਰੀ ਜਤਿੰਦਰ ਕੰਬੋਜ, ਡਾਇਰੈਕਟਰ, ਆਇਰਸ਼ ਅਕੈਡਮੀ ਨੇ ਭਾਗ ਲਿਆ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਵਾਨ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਫ਼ੋਟੋਗ੍ਰਾਫੀ ਦੇ ਖੇਤਰ ਵਿੱਚ ਫ਼ੈਸ਼ਨ ਫੋਟੋਗ੍ਰਾਫੀ ਕੈਰੀਅਰ ਦੇ ਤੌਰ ਤੇ ਬਹੁਤ ਸਾਰੇ ਨਵੇਂ ਮੌਕੇ ਪ੍ਰਦਾਨ ਕਰ ਰਿਹਾ ਹੈ। ਕਾਲਜ ਦੇ ਫੋਟੋਗ੍ਰਾਫੀ ਕਲੱਬ ਦੇ ਮੁਖੀ ਡਾ. ਸੁਖਦੇਵ ਸਿੰਘ ਨੇ ਇਸ ਮੌਕੇ ਤੇ ਸ੍ਰੀ ਜਤਿੰਦਰ ਕੰਬੋਜ ਦੀ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਫ਼ੋਟੋਗ੍ਰਾਫੀ ਨਾ ਸਿਰਫ਼ ਵਿਲੱਖਣ ਹੈ ਬਲਕਿ ਦ੍ਰਿਸ਼-ਪੇਸ਼ਕਾਰੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫ਼ੋਟੋਗ੍ਰਾਫੀ ਦੇ ਖੇਤਰ ਵਿੱਚ ਵਿਭਿੰਨ ਵਿਸ਼ਿਆਂ ਦੇ ਅੰਤਰ-ਸੰਵਾਦ ਨੂੰ ਸਮਝਣ ਤੇ ਜ਼ੋਰ ਦੇਣ ਲਈ ਕਿਹਾ।

ਵਿਦਵਾਨ ਵਕਤਾ ਸ੍ਰੀ ਜਤਿੰਦਰ ਕੰਬੋਜ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਫ਼ੈਸ਼ਨ ਫੋਟੋਗ੍ਰਾਫੀ ਦੇ ਤਹਿਤ ਪ੍ਰੋਟੋਰੇਟ ਬਣਾਉਣਾ, ਸੰਪਾਦਣ ਕਰਨਾ, ਇਸ਼ਤਿਹਾਰਬਾਜ਼ੀ ਅਤੇ ਪ੍ਰੋਡਕਟਾਂ ਦੀ ਫੋਟੋਗ੍ਰਾਫੀ ਨਾਲ ਸਬੰਧਿਤ ਹੁਨਰਾਂ ਨੂੰ ਵਿਕਸਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫੋਟੋ ਖਿੱਚਣ ਸਮੇਂ ਸੁਹਜ-ਸਿਧਾਂਤਾਂ ਅਤੇ ਕਲਾਤਮਿਕ ਪੱਖਾਂ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ।

ਅੰਗ੍ਰੇਜ਼ੀ ਵਿਭਾਗ ਦੇ ਮੁਖੀ ਪ੍ਰੋ. (ਡਾ) ਬਲਜਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਸਿਰਜਨਾਤਮਿਕ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਉਮੀਦ ਕੀਤੀ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਫ਼ੋਟੋਗ੍ਰਾਫੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰੇਗੀ। ਇਸ ਮੌਕੇ ਤੇ ਫ਼ੈਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਵੀਨੂ ਜੈਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਕਾਲਜ ਰਜਿਸਟਰਾਰ ਡਾ. ਅਜੀਤ ਕੁਮਾਰ ਅਤੇ ਡਾ. ਹਰਮੋਹਨ ਸ਼ਰਮਾ ਵੀ ਹਾਜ਼ਰ ਸਨ।