Multani Mal Modi College Releases Prospectus for new session 2026-27
Patiala: 22 April, 2026
Multani Mal Modi College today released its prospectus for the academic session 2026-2027, marking the beginning of the admission process for the prospective students. The college achieved autonomous status from the University Grants Commission last year. This event was presided over by Colonel Karminder Singh, member of the College Management Committee.
The new prospectus is designed strictly according to the New Education Policy (NEP) 2000. It includes a variety of innovative, career-oriented, and industry-based programs, highlighting skills-based training and courses designed to prepare students for the dynamic job markets and successful careers.
Dr. Neeraj Goyal, Principal of Multani Mal Modi College, congratulated the faculty and staff for maintaining the quality of educational standards and various achievements in the academic, sports, and co-curricular activities. He motivated the teachers to enhance learning experiences by incorporating technology-driven multimedia tools and to prioritize research in course syllabi.
Colonel Karminder Singh, along with Dr. Goyal, officially launched the prospectus and addressed faculty members, encouraging them to uphold professional ethics and work collaboratively for the advancement of the educational institution.
The registrar of the college, Dr. Ajit Kumar, and the admission in-charge, Dr. Harmohan Sharma, contributed to discussions regarding the various aspects of the new prospectus with the teaching staff. In this event, Dean Publication Dr. Deepika Singla and Deputy Controller of Examination Dr. Varun Jain were also present.
The vice principal Prof. Jagdeep Kaur presented the vote of thanks. All staff members were present in this event.
Principal
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਸ਼ੈਸਨ 2026-27 ਲਈ ਪ੍ਰਾਸਪੈਕਟਸ ਰਿਲੀਜ਼
ਪਟਿਆਲਾ: 22 ਅਪ੍ਰੈਲ, 2026
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਅੱਜ ਨਵੇਂ ਅਕਾਦਮਿਕ ਸੈਸ਼ਨ 2026-2027 ਲਈ ਦਾਖਲਿਆਂ ਦੀ ਪ੍ਰਕਿਰਿਆ ਆਰੰਭ ਕਰਦਿਆਂ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਖੁਦਮੁਖਤਿਆਰ ਕਾਲਜ ਦਾ ਦਰਜਾ ਪ੍ਰਾਪਤ ਮੋਦੀ ਕਾਲਜ ਉੱਤਰੀ ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈ।ਪ੍ਰਾਸਪੈਕਟਸ ਰਿਲੀਜ਼ ਕਰਨ ਦੀ ਰਸਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਰਨਲ ਕਰਮਿੰਦਰ ਸਿੰਘ ਜੀ ਨੇ ਕੀਤੀ।
ਕਾਲਜ ਵੱਲੋਂ ਜਾਰੀ ਕੀਤਾ ਗਿਆ ਨਵਾਂ ਪ੍ਰਾਸਪੈਕਟਸ ਨਵੀਂ ਸਿੱਖਿਆ ਨੀਤੀ 2000 ਨੂੰ ਮੱਦੇ-ਨਜ਼ਰ ਰੱਖਦਿਆ ਡਿਜ਼ਾਈਨ ਕੀਤਾ ਗਿਆ ਹੈ।ਇਹ ਜਿੱਥੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਅਧਾਰਿਤ ਕੋਰਸਾਂ ਅਤੇ ਕੈਰੀਅਰ ਲਈ ਜ਼ਰੂਰੀ ਸੱਕਿਲ-ਟਰੇਨਿੰਗਾਂ ਨੂੰ ਧਿਆਨ ਵਿੱਚ ਰੱਖਦਿਆ ਤਿਆਰ ਕੀਤਾ ਗਿਆ ਹੈ ਉੱਥੇ ਇਸ ਵਿੱਚ ਵਿਦਿਆਰਥੀਆਂ ਦੀ ਬਹੁ-ਪੱਖੀ ਸਖਸ਼ੀਅਤ ਉਸਾਰੀ ਅਤੇ ਉਦਯੋਗਾਂ/ ਇੰਡਸਟਰੀ ਦੀਆਂ ਜ਼ਰੂਰਤਾਂ ਮੁਤਾਬਿਕ ਵੱਖ-ਵੱਖ ਕੋਰਸ ਅਤੇ ਸਿਲੇਬਸ ਤਿਆਰ ਕੀਤੇ ਗਏ ਹਨ ਜਿਸ ਨਾਲ ਵਿਦਿਆਰਥੀ ਆਪਣੇ ਭਵਿੱਖ ਦੀ ਬਿਹਤਰ ਉਸਾਰੀ ਕਰ ਸਕਣ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਸਮੂਹ ਸਟਾਫ ਵੱਲੋਂ ਕਾਲਜ ਨੂੰ ਲਗਾਤਾਰ ਉੱਤਰੀ ਭਾਰਤ ਦਾ ਪ੍ਰਮੁੱਖ ਕਾਲਜ ਬਣਾਈ ਰੱਖਣ ਤੇ ਵਧਾਈ ਦਿੰਦਿਆ ਕਿਹਾ ਕਿ ਇਹ ਸਾਂਝੀ ਕਾਰਗੁਜ਼ਾਰੀ ਦਾ ਨਤੀਜਾ ਹੈ।ਉਹਨਾਂ ਨੇ ਅਧਿਆਪਕਾਂ ਨੂੰ ਤਕਨੀਕ-ਸੰਚਾਲਿਤ ਮਲਟੀਮੀਡੀਆ ਟੂਲਜ਼ ਨੂੰ ਕਲਾਸ-ਰੁਮਾਂ ਵਿੱਚ ਸ਼ਾਮਿਲ ਕਰਨ ਅਤੇ ਸਿਲੇਬਸ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਮੁਤਾਬਿਕ ਸੰਚਾਲਿਤ ਕਰਨ ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਕਰਨਲ ਕਰਮਿੰਦਰ ਸਿੰਘ ਜੀ ਅਤੇ ਪਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਤੇ ਰਸਮੀ ਤੌਰ ਤੇ ਪ੍ਰਾਸਪੈਕਟਸ ਜਾਰੀ ਕੀਤਾ ਅਤੇ ਫੈਕਲਟੀ ਮੈਂਬਰਾਂ ਨੂੰ ਪੇਸ਼ੇਵਰ ਨੈਤਿਕਤਾ ਕਾਇਮ ਰੱਖਣ ਅਤੇ ਵਿਦਿਅਕ ਤੌਰ ਤੇ ਮਿਲ-ਜੁਲ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ।
ਕਾਲਜ ਰਜਿਸਟਰਾਰ ਡਾ: ਅਜੀਤ ਕੁਮਾਰ ਅਤੇ ਕਾਲਜ ਦੇ ਐਡਮਿਸ਼ਨ ਇੰਚਾਰਜ ਡਾ. ਹਰਮੋਹਨ ਸ਼ਰਮਾ ਨੇ ਟੀਚਿੰਗ ਸਟਾਫ ਨਾਲ ਨਵੇਂ ਪ੍ਰਾਸਪੈਕਟਸ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ।ਇਸ ਸਮਾਗਮ ਵਿੱਚ ਡੀਨ ਪਬਲੀਕੇਸ਼ਨ ਡਾ.ਦੀਪਿਕਾ ਸਿੰਗਲਾ ਤੇ ਡਿਪਟੀ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਡਾ.ਵਰੁਣ ਜੈਨ ਵੀ ਹਾਜ਼ਿਰ ਸਨ।
ਵਾਈਸ ਪ੍ਰਿੰਸੀਪਲ ਪ੍ਰੋ: ਜਗਦੀਪ ਕੌਰ ਨੇ ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਪਾਸ ਕੀਤਾ।ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਹਾਜ਼ਿਰ ਸੀ।
