Thirty Hours Certificate Course in Sanskrit organized at Modi College

Patiala: 24 March 2023

A Thirty Hour Certificate Course in Sanskrit in the light of New Education Policy-2020 was organized at Multani Mal Modi College under the guidance of college Principal Dr. Khushvinder Kumar for the preservation and restoration of Sanskrit language in collaboration with Sanskrit Bharti Punjab State, Patiala, Central Sanskrit University, New Delhi and Non-formal Sanskrit Training Centre, Patiala. Vinay Singh Rajput was the subject expert in this course.
College Principal Dr. Khushvinder Kumar while addressing the students said that with globalization the world has become a global village in which it is important to learn multiple languages. He said that Sanskrit is not only the language of our Vedas but also the language of Indian Philosophy and culture.
In his lecture the expect speaker Vinay Singh Rajput explored the various techniques and methods to write, speak and listen Sanskrit in a convenient way. Forty students got registered for this course. All the eligible participants received the certificates at the completion of the course. Prof. Sham Sundar, Asst. Prof., GCG Patiala was also present at the inauguration of this course.
In the end, vote of thanks was presented by Dr. Neeraj Goyal, Head, Department of Business Management. Dr. Rupinder Sharma, Head, Department of Hindi conducted the stage.

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸੰਸਕ੍ਰਿਤ ਦਾ ਸਰਟੀਫਿਕੇਟ ਕੋਰਸ ਕਰਵਾਇਆ

ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਮਿਤੀ 14-03-2023 ਤੋਂ 24-03-2023 ਪ੍ਰਿੰਸੀਪਲ ਡਾ. ਖੁਸਵਿੰਦਰ ਕੁਮਾਰ ਦੀ ਯੋਗ ਅਗਵਾਈ ਅਧੀਨ ਸੰਸਕ੍ਰਿਤ ਭਾਰਤੀ ਪੰਜਾਬ ਰਾਜ, ਪਟਿਆਲਾ ਅਤੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਦਿੱਲੀ ਦੇ ਗੈਰ ਰਸਮੀ ਸੰਸਕ੍ਰਿਤ ਸਿਖਲਾਈ ਕੇਂਦਰ ਪਟਿਆਲਾ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਲੋਅ ਵਿੱਚ 30 ਘੰਟੇ ਦਾ ਸੰਸਕ੍ਰਿਤ ਦਾ ਸਰਟੀਫਿਕੇਟ ਕੋਰਸ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਵਿਦਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਭੂਮੰਡਲੀਕਰਨ ਦੇ ਦੌਰ ਵਿੱਚ ਸਮੁੱਚਾ ਵਿਸ਼ਵ ਇੱਕ ਗਲੋਬਲ ਪਿੰਡ ਬਣ ਚੁੱਕਾ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਲਈ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸਿੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸੰਸਕ੍ਰਿਤ ਨਾ ਕੇਵਲ ਵੇਦਾਂ ਦੀ ਭਾਸ਼ਾ ਹੈ ਬਲਕਿ ਇਸ ਭਾਸ਼ਾ ਨੇ ਭਾਰਤੀ ਫਲਸਫੇ ਅਤੇ ਜੀਵਨ ਜਾਂਚ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਅਵਸਰ ’ਤੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਵਿਨੈ ਸਿੰਘ ਰਾਜਪੂਤ ਨੇ ਨਾ ਕੇਵਲ ਸੰਸਕ੍ਰਿਤ ਭਾਸ਼ਾ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ ਬਲਕਿ ਇਸ ਭਾਸ਼ਾ ਨੂੰ ਕਿਵੇਂ ਸਹਿਜਤਾ ਨਾਲ ਬੋਲਿਆ, ਲਿਖਿਆ ਅਤੇ ਪੜ੍ਹਿਆ ਜਾ ਸਕਦਾ ਹੈ ਬਾਰੇ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਕੋਰਸ ਵਿੱਚ ਕਾਲਜ ਦੇ 40 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਕੋਰਸ ਦੇ ਅੰਤਿਮ ਦਿਨ ’ਤੇ ਯੋਗ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ । ਇਸ ਕੋਰਸ ਦੇ ਪਹਿਲੇ ਦਿਨ ਦੇ ਸਮਾਗਮ ਵਿੱਚ ਜੀ.ਸੀ.ਜੀ. ਪਟਿਆਲਾ ਦੇ ਸਹਾਇਕ ਪ੍ਰੋਫ਼ੈਸਰ ਸ਼ਾਮ ਸੁੰਦਰ ਵੀ ਸ਼ਾਮਿਲ ਸਨ। ਇਸ ਸਮਾਗਮ ਵਿੱਚ ਆਏ ਮਹਿਮਾਨਾ ਦਾ ਰਸਮੀ ਧੰਨਵਾਦ ਡਾ. ਨੀਰਜ ਗੋਇਲ, ਮੁਖੀ, ਬਿਜ਼ਨੇਸ ਮੈਨੇਜਮੈਂਟ ਵਿਭਾਗ ਦੁਆਰਾ ਕੀਤਾ ਗਿਆ ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਰੁਪਿੰਦਰ ਸ਼ਰਮਾ, ਮੁਖੀ, ਹਿੰਦੀ ਵਿਭਾਗ ਦੁਆਰਾ ਨਿਭਾਈ ਗਈ।

List of participants