ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਪਟਿਆਲਾ: 25 ਜਨਵਰੀ 2023

        ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ 25 ਜਨਵਰੀ, 2023 ਨੂੰ ਰਾਸ਼ਟਰੀ ਵੋਟਰ ਦਿਵਸ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਰਹਿਨੁਮਾਈ ਵਿੱਚ ਮਨਾਇਆ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਵੋਟ ਦੀ ਮਹੱਤਤਾ, ਇਸ ਦੀ ਸੁਚੱਜੀ ਵਰਤੋਂ ਅਤੇ ਅਜ਼ਾਦੀ ਦੀ ਲੜਾਈ ਦੌਰਾਨ ਉੱਠੀ ਬਾਲਗ ਵੋਟ ਅਧਿਕਾਰ ਦੀ ਮੰਗ ਤੇ ਚਾਨਣਾ ਪਾਇਆ, ਅਤੇ ਹਾਜ਼ਰੀਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਅਧਿਕਾਰ ਦੀ ਵਰਤੋਂ ਪੂਰੀ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। ਵਾਇਸ ਪ੍ਰਿੰਸੀਪਲ ਅਤੇ ਕਾਲਜ ਦੇ ਸਵੀਪ ਨੋਡਲ ਅਫ਼ਸਰ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਅਧਿਕਾਰ ਕੁਰਬਨੀਆਂ ਤੋਂ ਬਾਅਦ ਮਿਲਿਆ ਹੈ, ਸੋ ਨਾਗਰਿਕ ਹੋਣ ਦੇ ਨਾਤੇ ਇਸ ਦੀ ਸਹੀ ਵਰਤੋਂ ਕਰਕੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਹਾਜ਼ਰੀਨ ਨੂੰ ਸੋਹ ਚੁਕਾਉਣ ਦੀ ਰਸਮ ਐਮ.ਏ. ਭਾਗ ਦੂਜਾ ਪੰਜਾਬੀ ਦੇ ਵਿਦਿਆਰਥੀ ਅਰਮਾਨ ਕੰਬੋਜ਼ ਨੇ ਨਿਭਾਈ। ਇਸ ਸਮੇਂ, ਪ੍ਰੋ.  ਜ਼ਸਵੀਰ ਕੌਰ, ਡਾ. ਗੁਰਦੀਪ ਸਿੰਘ, ਪ੍ਰੋ. ਨੀਨਾ ਸਰੀਨ ਸਮੇਤ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

 

List of participants