Modi College releases anthology on the writings of Guru Nanak Dev Ji
 
Patiala: November 14, 2019
 
Multani Mal Modi College Patiala today released an anthology based on the legacy and scriptures of Guru Nanak Dev Ji. This anthology is edited by College Principal Dr. Khushvinder Kumar and Dr. Gurdeep Singh Sandhu, Head, Department of Punjabi. This anthology is dedicated to the 550th Birth Anniversary Celebrations. The release and discussion session was presided over by Dr. Rattan Singh Jaggi, an eminent Punjabi Scholar and thinker. The main speaker on this occasion was Dr. Ishwar Dyal Gaud, Professor, History Department, Panjab University, Chandigarh. College Principal Dr. Khushvinder Kumar welcomed the chief guest and main speaker and said that in the contemporary ideological vaccum the relevance of teachings and wisdom of Guru Nanak Dev ji is a ray of hope against the darkness. Dr. Gurdeep Singh Sandhu, Head, Department of Punjabi formally introduced the guests and shared the format of the book. Dr. Ishwar Dyal Gaud while addressing the students explored the political, social and economic realities and conflicts of the times of Guru Nanak Dev Ji. He said that Guru Nanak Dev Ji represents the collective soul of Punjabi identity. He warned against the fossilization of Guru Nanak Dev Ji and said that the folklore and lyrical traditions of remembering Baba Nanak are rich source of wisdom. He challenged the hegemony and hierarchical order of knowledge production. The anthology was released by the chief guests and other guests.
In his address Dr. Rattan Singh Jaggi said how the human conditions shaped the life and thought process of Guru Nanak Dev Ji. He emphasized upon the creative and constructive thought process of Guru Nanak Dev Ji.
On this occasion, Dr. Gursharan Kaur Jaggi, an eminent scholar of medieval literature and former principal GCG, Patiala, Dr. Gurnaib Singh, Ex-chairman, Bhai Gurdas Chair, Punjabi University, Patiala and Dr. Jaspreet Kaur Sandhu, Professor and Head of ‘Prof. Harbans Singh Sikh Vishav Kosh Department’, Punjabi University, Patiala were also present.
The stage was conducted by Dr. Rupinder Singh Dhillon. Vote of thanks was presented by Dr. (Mrs.) Baljinder Kaur. All faculty members and students were present on this occasion.
 
 
 
 
ਮੋਦੀ ਕਾਲਜ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮਰਪਿਤ ਪੁਸਤਕ ‘ਕਿਛੁ ਸੁਣੀਐ ਕਿਛੁ ਕਹੀਐ’ ਰਿਲੀਜ਼
 
ਪਟਿਆਲਾ: 14 ਨਵੰਬਰ, 2019
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮਰਪਿਤ ਪੁਸਤਕ ‘ਕਿਛੁ ਸੁਣੀਐ ਕਿਛੁ ਕਹੀਐ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਦਾ ਸੰਪਾਦਨ ਕਾਰਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਨਿਭਾਇਆ। ਇਸ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਚਿੰਤਕ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਇਸ ਸਮਾਗਮ ਵਿੱਚ ਮੁੱਖ ਵਕਤਾ ਵਜੋਂ ਡਾ. ਈਸ਼ਵਰ ਦਿਆਲ ਗੌੜ, ਪ੍ਰੋਫੈਸਰ, ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ‘ਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਦੀ ਬੋਧਿਕਤਾ-ਹੀਣ ਅਤੇ ਵਿਚਾਰਧਾਰਕ ਖਿਲਾਅ ਦੀ ਸਥਿਤੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਅੰਧੇਰੇ ਤੋਂ ਰੌਸ਼ਨੀ ਵੱਲ ਜਾਂਦਾ ਰਾਹ ਉਜਾਗਰ ਕਰ ਸਕਦੀ ਹੈ। ਡਾ. ਗੁਰਦੀਪ ਸਿੰਘ ਸੰਧੂ ਨੇ ਆਏ ਮਹਿਮਾਨਾਂ ਦੀ ਸਰੋਤਿਆਂ ਨਾਲ ਰਸਮੀ ਜਾਣ-ਪਛਾਣ ਕਰਵਾਈ ਅਤੇ ਇਸ ਪੁਸਤਕ ਦੀ ਸਮੁੱਚੀ ਵਿਉਂਤਬੰਦੀ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਈਸ਼ਵਰ ਦਿਆਲ ਗੌੜ ਨੇ ਇਸ ਮੌਕੇ ‘ਤੇ ਗੁਰੂ ਨਾਨਕ ਦੇਵ ਜੀ ਨੂੰ ‘ਚੜ੍ਹਿਆ ਸੋਧਣ, ਧਰਤ ਲੋਕਾਈ’ ਤੁਕ ਰਾਹੀਂ ਸਿਮਰਦਿਆਂ ਉਨ੍ਹਾਂ ਸਥਿਤੀਆਂ ਅਤੇ ਕਾਰਕਾਂ ਦੀ ਨਿਸ਼ਾਨਦੇਹੀ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇ ਰਾਜਸੀ, ਸਮਾਜਿਕ, ਆਰਥਿਕ ਯਥਾਰਥ ਨੂੰ ਘੜ੍ਹਿਆ ਜੋ ਵਰਤਮਾਨ ਸਥਿਤੀਆਂ ਵਿੱਚੋਂ ਵੀ ਪ੍ਰਤੱਖ ਝਲਕਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਪੰਜਾਬੀ ਪਹਿਚਾਣ ਦੀ ਸਾਂਝੀ ਆਤਮਾ ਬਣਕੇ ਉੱਭਰਦੇ ਹਨ। ਉਨ੍ਹਾਂ ਨੇ ਬਾਬਾ ਨਾਨਕ ਜੀ ਨੂੰ ਜਿਉਂਦੀ ਜਾਗਦੀ ਰਵਾਇਤ ਦੇ ਪ੍ਰਿਜ਼ਮ ਵਿੱਚੋਂ ਦੇਖਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਗਿਆਨ ਰਚਨਾ ਵਿੱਚੋਂ ਵਿਚੋਲਿਆਂ ਦੀ ਭੂਮਿਕਾ ਨੂੰ ਖਾਰਜ ਕਰਦਿਆਂ ਆਮ ਲੋਕਾਈ ਦੇ ਦੁੱਖ-ਦਰਦਾਂ ਨੂੰ ਸੰਬੋਧਿਤ ਕੀਤਾ।
ਮੱਧਕਾਲੀ ਸਾਹਿਤ ਚਿੰਤਕ ਡਾ. ਰਤਨ ਸਿੰਘ ਜੱਗੀ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਸਰਵਕਾਲੀ ਪ੍ਰਸੰਗਿਕਤਾ ਨੂੰ ਉਭਾਰਿਆ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੇ ਕਈ ਸਿਰਜਣਾਤਮਿਕ ਵਿਚਾਰਧਾਰਕ, ਸਮਾਜਿਕ ਪੱਖਾਂ ਅਧਾਰਿਤ ਉਨ੍ਹਾਂ ਦੀ ਪੂਰਵ ਪ੍ਰਚਲਿਤ ਸਥਾਪਿਤ ਪਰੰਪਰਾਵਾਂ ਨਾਲ ਸੰਵਾਦ ਕਰਨ ਦੀ ਪਹੁੰਚ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ‘ਤੇ ਮੱਧਕਾਲੀ ਚਿੰਤਨ ਨਾਲ ਲੰਮੇ ਸਮੇਂ ਤੋਂ ਜੁੜੇ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਡਾ. ਗੁਰਸ਼ਰਨ ਕੌਰ ਜੱਗੀ, ਪੰਜਾਬੀ ਯੂਨੀਵਰਸਿਟੀ ਦੇ ਭਾਈ ਗੁਰਦਾਸ ਚੇਅਰ ਦੇ ਸਾਬਕਾ ਚੇਅਰਮੈਨ ਡਾ. ਗੁਰਨਾਇਬ ਸਿੰਘ ਅਤੇ ‘ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ’ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜਸਪ੍ਰੀਤ ਕੌਰ ਸੰਧੂ ਵੀ ਹਾਜ਼ਿਰ ਸਨ। ਸਮਾਗਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਡਾ. (ਮਿਸਿਜ਼) ਬਲਜਿੰਦਰ ਕੌਰ ਨੇ ਪੇਸ਼ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰੁਪਿੰਦਰ ਸਿੰਘ ਢਿੱਲੋਂ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ‘ਤੇ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ।
 
 
#mhrd #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #550birthanniversary #gurunanakdevji #bookrelease #kichsuniyekichkahiye #anthology