Patiala: 14 August, 2021

Indian Press was instrumental in Creating National Consciousness among masses
 
Multani Mal Modi College, Patiala in collaboration with College Alumni Association oragnised the second lecture, ‘Role of Press in Indian Freedom Struggle’ under the lecture series: Colloquium. This lecture was delivered by Prof. Chamal Lal, Honorary Advisor to Bhagat Singh Archives and Resource Centre at Govt. of NCT, New Delhi. He is former Chairman of Centre of Indian Languages in Jawaharlal Nehru University, New Delhi and former Dean of Faculty of Languages, Panjab University, Chandigarh. He has authored/ edited/translated more than sixty books in Hindi, Punjabi and English.
 
Principal Dr. Khushvinder Kumar welcomed the expert speaker and said that the history of Indian freedom struggle is incomplete without history of Indian Press. He said that the writings and publications of these newspapers helped in dissemination of national consciousness among masses.
 
Dr. Gurdeep Singh, Head, Dept of Punjabi formally welcomed the main speaker. The speaker was formally introduced by Dr. Rupinder Sharma, Head, Department of Hindi.
 
In his lecture Prof. Chaman Lal said the role of press in Indian freedom struggle is important for understanding the different streams of consciousness in Indian freedom struggle. He explored the various press acts and laws which were used to gag the Indian press during British regime and to restrain the freedom of speech and expression. He shared the life-stories of many editors and journalist who defined the face of resistance during freedom struggles.
 
Vote of thanks was presented by Prof. Ved Parkash Sharma, Dean, Social Sciences. The stage was conducted by Dr. Kuldeep Kaur, Assistant Professor, Dept of Journalism and Mass Communication.
 
 

ਪਟਿਆਲਾ: 14 ਅਗਸਤ, 2021

ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਪ੍ਰੈਸ ਦੀ ਭੂਮਿਕਾ ਫੈਸਲਾਕੁੰਨ : ਡਾ. ਚਮਨ ਲਾਲ
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਕਾਲਜ ਅਲੂਮਨੀ ਐਂਸੋਸੀਏਸ਼ਨ ਦੇ ਸਹਿਯੋਗ ਨਾਲ ਗਿਆਨ ਤੇ ਬੌਧਿਕਤਾ ਦੀਆਂ ਵੱਖ-ਵੱਖ ਧਾਰਾਵਾਂ ਨੂੰ ਸਮਰਪਿਤ ਭਾਸ਼ਣ ਲੜੀ ਦੇ ਅੰਤਰਗਤ ਅੱਜ ਦੂਜੇ ਭਾਸ਼ਣ ‘ਭਾਰਤੀ ਸੁਤੰਤਰਤਾ ਸੰਮਰਗਾਮ ਵਿੱਚ ਪ੍ਰੈਸ ਦੀ ਭੂਮਿਕਾ’ ਦਾ ਆਯੋਜਨ ਕਰਵਾਇਆ ਗਿਆ। ਇਸ ਭਾਸ਼ਣ ਵਿੱਚ ਮੁੱਖ ਵਕਤਾ ਵਜੋਂ ਪ੍ਰੋ. ਚਮਨ ਲਾਲ, ਐਨ.ਸੀ.ਟੀ., ਨਵੀਂ ਦਿੱਲੀ ਸ਼ਾਮਿਲ ਹੋਏ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ (ਭਾਰਤੀ ਭਾਸ਼ਾਵਾਂ) ਸੈਂਟਰ ਆਫ਼ ਇੰਡੀਅਨ ਲੈਗੂਏਜਿਸ ਦੇ ਚੇਅਰਮੈਨ ਵਜੋਂ ਰਿਟਾਇਰ ਹੋਏ ਹਨ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਖੇ ਡੀਨ, ਫੈਕਲਟੀ ਆਫ਼ ਲੈਂਗੂਏਜਿਸ ਵਜੋਂ ਸੇਵਾਵਾਂ ਦੇ ਚੁੱਕੇ ਹਨ। ਉਹਨਾਂ ਨੇ ਹੁਣ ਤੱਕ ਭਾਰਤੀ ਸੁਤੰਤਰਤਾ ਅੰਦੋਲਨ ਬਾਰੇ ਵੱਖ-ਵੱਖ ਭਾਸ਼ਾਵਾਂ ਵਿੱਚ 60 ਦੇ ਕਰੀਬ ਪੁਸਤਕਾਂ ਅਤੇ ਖੋਜ-ਪੱਤਰਾਂ ਦੀ ਸਿਰਜਣਾ ਕੀਤੀ ਹੈ।
 
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਪ੍ਰੈਸ ਦੀ ਭੂਮਿਕਾ ਤੋਂ ਬਿਨ੍ਹਾਂ ਅਧੂਰਾ ਹੈ। ਉਹਨਾਂ ਦੱਸਿਆ ਕਿ ਅੰਗਰੇਜ਼ੀ, ਬੰਗਾਲੀ, ਪੰਜਾਬੀ, ਹਿੰਦੀ ਤੇ ਮਰਾਠੀ ਵਰਗੀਆਂ ਭਾਸ਼ਾਵਾਂ ਵਿੱਚ ਛਪਦੇ ਅਖ਼ਬਾਰਾਂ, ਸੰਪਾਦਕਾਂ ਤੇ ਪੱਤਰਕਾਰਾਂ ਨੇ ਰਾਸ਼ਟਰੀ ਚੇਤਨਾ ਦੇ ਵਿਸਥਾਰ ਵਿੱਚ ਅਹਿਮ ਹਿੱਸਾ ਪਾਇਆ ਹੈ।
 
ਇਸ ਮੌਕੇ ਤੇ ਡਾ. ਗੁਰਦੀਪ ਸਿੰਘ ਸੰਧੂ, ਮੁਖੀ, ਪੰਜਾਬੀ ਵਿਭਾਗ ਨੇ ਭਾਸ਼ਣ ਦੇ ਵਿਸ਼ੇ ਬਾਰੇ ਸਪਸ਼ਟ ਕੀਤਾ। ਭਾਸ਼ਣ ਦੇ ਮੁੱਖ ਵਕਤਾ ਨਾਲ ਜਾਣ-ਪਛਾਣ ਡਾ. ਰੁਪਿੰਦਰ ਸ਼ਰਮਾ, ਮੁਖੀ, ਹਿੰਦੀ ਵਿਭਾਗ ਨੇ ਕਰਵਾਈ। ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਚਮਨ ਲਾਲ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਪ੍ਰੈਸ ਦੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਪ੍ਰੈਸ ਦਾ ਇਤਿਹਾਸ ਆਜ਼ਾਦੀ ਦੌਰਾਨ ਪੈਦਾ ਹੋਈਆਂ ਵਿਚਾਰਧਾਰਕ ਚੇਤਨਾ ਦੀਆਂ ਵੱਖੋ-ਵੱਖਰੀਆਂ ਧਾਰਾਵਾਂ ਦਾ ਇਤਿਹਾਸ ਵੀ ਹੈ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਵੱਲੋਂ ਭਾਰਤੀ ਪ੍ਰੈਸ ਦੀ ਆਵਾਜ਼ ਦਬਾਉਣ ਲਈ ਬਣਾਏ ਗਏ ਵੱਖੋ-ਵੱਖਰੇ ਕਾਨੂੰਨਾਂ ਤੇ ਪ੍ਰੈਸ ਐਕਟਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਮਕਸਦ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਨੂੰ ਸੱਟ ਮਾਰਨਾ ਸੀ। ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਅਖ਼ਬਾਰਾਂ ਦੇ ਆਮ ਲੋਕਾਂ ਨਾਲ ਰਿਸ਼ਤੇ ਬਾਰੇ ਵੀ ਚਰਚਾ ਕੀਤੀ।
 
ਇਸ ਮੌਕੇ ਤੇ ਧੰਨਵਾਦ ਦਾ ਮਤਾ ਡੀਨ, ਸੋਸ਼ਲ ਸਾਇੰਸਿਜ਼ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਡਾ. ਕੁਲਦੀਪ ਕੌਰ, ਐਸਿਸਟੈਂਟ ਪ੍ਰੋਫੈਸਰ, ਜਨਸੰਚਾਰ ਤੇ ਪੱਤਰਕਾਰੀ ਵਿਭਾਗ ਨੇ ਨਿਭਾਈ।


 
List of participants